ਤਬਲੀਗੀ ਜਮਾਤੀਆਂ ਦੇ ਸੰਪਰਕ 'ਚ ਆਉਣ ਨਾਲ 40 ਬੱਚੇ ਹੋਏ ਕੋਰੋਨਾ ਪਾਜ਼ੀਟਿਵ
Thursday, Apr 16, 2020 - 02:41 PM (IST)
ਆਂਧਰਾ ਪ੍ਰਦੇਸ਼- ਆਂਧਰਾ ਪ੍ਰਦੇਸ਼ 'ਚ 17 ਸਾਲ ਦੀ ਉਮਰ ਵਾਲੇ ਕਰੀਬ 40 ਬੱਚੇ ਕੋਰੋਨਾ ਪਾਜ਼ੀਟਿਵ ਹਨ ਇਹ ਡਾਟਾ 15 ਅਪ੍ਰੈਲ ਦੀ ਸ਼ਾਮ ਤੱਕ ਦਾ ਹੈ। ਸਾਰੇ ਬੱਚਿਆਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਇਹ ਬੱਚੇ ਨਿਜਾਮੁਦੀਨ ਦੀ ਤਬਲੀਗੀ ਜਮਾਤ 'ਚ ਹਿੱਸਾ ਲੈਣ ਵਾਲਿਆਂ ਦੇ ਪਰਿਵਾਰ ਤੋਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੱਚੇ ਮਾਰਚ 'ਚ ਜਮਾਤ 'ਚ ਸ਼ਾਮਲ ਹੋ ਕੇ ਵਾਪਸ ਆਉਣ ਵਾਲਿਆਂ ਦੇ ਸੰਪਰਕ 'ਚ ਆਏ ਹਨ। ਇਕ ਅਧਿਕਾਰੀ ਨੇ ਦੱਸਿਆ,''ਜਮਾਤ ਤੋਂ ਆਉਣ ਵਾਲਿਆਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਡ ਹਨ। ਅਣਜਾਣੇ 'ਚ ਉਨਾਂ ਨੇ ਇਹ ਵਾਇਰਸ ਪਰਿਵਾਰ ਦੇ ਬਾਕੀ ਲੋਕਾਂ 'ਚ ਫੈਲਾ ਦਿੱਤਾ। ਇਨਾਂ 'ਚ ਜ਼ਿਆਦਾ ਬੱਚੇ ਵੀ ਹਨ।''
ਇਸ ਤੋਂ ਇਲਾਵਾ ਕੁਲ ਮਰੀਜ਼ਾਂ 'ਚੋਂ 124 ਔਰਤਾਂ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਮਾਮਲਿਆਂ 'ਚ ਤਾਂ ਇਕ ਹੀ ਵਿਅਕਤੀ ਤੋਂ ਪਰਿਵਾਰ ਦੀਆਂ ਸਾਰੀਆਂ ਔਰਤਾਂ ਕੋਰੋਨਾ ਪਾਜ਼ੀਟਿਵ ਹੋਈਆਂ ਹਨ। ਇਸ ਤੋਂ ਇਲਾਵਾ ਕਰੀਬ 36 ਤੋਂ ਵਧ ਮਰੀਜ਼ ਅਜਿਹੇ ਹਨ, ਜਿਨਾਂ ਦੀ ਉਮਰ 60 ਜਾਂ ਉਸ ਤੋਂ ਵਧ ਹੈ।
ਆਂਧਰਾ ਪ੍ਰਦੇਸ਼ ਦੇ ਸਿਹਤ ਵਿਭਾਗ ਦੀ ਬੁਲੇਟਿਨ ਅਨੁਸਾਰ,''15 ਅਪ੍ਰੈਲ ਤੱਕ ਰਾਜ 'ਚ ਕੋਰੋਨਾ ਦੇ ਕੁਲ 525 ਕਨਫਰਮ ਮਾਮਲੇ ਸਨ। 20 ਰਿਕਵਰ ਹੋ ਚੁਕੇ ਹਨ, 14 ਦੀ ਮੌਤ ਹੋ ਗੋਈ ਹੈ, ਉੱਥੇ ਹੀ 491 ਐਕਟਿਵ ਮਾਮਲੇ ਹਨ। ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਦੇਖ, ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਟੈਸਟਿੰਗ ਸਪੀਡ ਡਬਲ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਕ ਦਿਨ 'ਚ ਕਰੀਬ 4 ਹਜ਼ਾਰ ਲੋਕਾਂ ਦਾ ਟੈਸਟ ਹੋਵੇਗਾ ਇਸ ਤੋਂ ਇਲਾਵਾ ਕੁਆਰੰਟੀਨ ਸੈਂਟਰ ਤੋਂ ਆਉਣ ਵਾਲੇ ਪਰਿਵਾਰਾਂ ਨੂੰ ਵੀ ਸਰਕਾਰ 2 ਹਜ਼ਾਰ ਰੁਪਏ ਦੇਵੇਗੀ।