ਚਾਰਾ ਖਾਣਾ ਨਾਲ ਗਊਸ਼ਾਲਾ 'ਚ 100 ਗਾਵਾਂ ਦੀ ਮੌਤ

Saturday, Aug 10, 2019 - 03:30 PM (IST)

ਚਾਰਾ ਖਾਣਾ ਨਾਲ ਗਊਸ਼ਾਲਾ 'ਚ 100 ਗਾਵਾਂ ਦੀ ਮੌਤ

ਵਿਜਵਾੜਾ—ਆਂਧਰਾ ਪ੍ਰਦੇਸ਼ 'ਚ ਕੋਠਰੂ ਜ਼ਿਲੇ ਦੇ ਵਿਜੇਵਾੜਾ ਇਲਾਕੇ ਦੀ ਇੱਕ ਗਊਸ਼ਾਲਾ 'ਚ ਲਗਭਗ 100 ਗਾਵਾਂ ਦੀ ਮੌਤ ਹੋ ਜਾਣ ਕਾਰਨ ਹੜਕੰਪ ਮੱਚ ਗਿਆ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਗਾਵਾਂ ਨੂੰ ਚਾਰਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਸ਼ੂ ਡਾਕਟਰ ਪਹੁੰਚੇ ਅਤੇ ਹੋਰ ਜਾਨਵਰਾਂ ਦੀ ਜਾਂਚ ਕਰ ਰਹੇ ਹਨ। ਡਾਕਟਰਾਂ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਪਤਾ ਲੱਗੇਗਾ ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Iqbalkaur

Content Editor

Related News