ਆਂਧਰਾ ਪ੍ਰਦੇਸ਼ : ਹਾਥੀ ਖੂਹ ''ਚ ਡਿੱਗਿਆ, ਇਸ ਤਰ੍ਹਾਂ ਕੀਤਾ ਗਿਆ ਰੈਸਕਿਊ (ਵੀਡੀਓ)

Tuesday, Nov 15, 2022 - 05:16 PM (IST)

ਆਂਧਰਾ ਪ੍ਰਦੇਸ਼ : ਹਾਥੀ ਖੂਹ ''ਚ ਡਿੱਗਿਆ, ਇਸ ਤਰ੍ਹਾਂ ਕੀਤਾ ਗਿਆ ਰੈਸਕਿਊ (ਵੀਡੀਓ)

ਆਂਧਰਾ ਪ੍ਰਦੇਸ਼ (ਵਾਰਤਾ)- ਚਿੱਤੂਰ ਦੇ ਗੁੰਡਲਾ ਪੱਲੇ ਪਿੰਡ 'ਚ ਸੋਮਵਾਰ ਰਾਤ ਇਕ ਹਾਥੀ ਖੂਹ 'ਚ ਡਿੱਗ ਗਿਆ। ਇਲਾਕੇ ਦੇ ਸਥਾਨਕ ਲੋਕਾਂ ਨੇ ਹਾਥੀ ਨੂੰ ਦੇਖਿਆ ਅਤੇ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਬਚਾਅ ਅਧਿਕਾਰੀਆਂ ਦੀ ਸੰਯੁਕਤ ਟੀਮ ਮੌਕੇ 'ਤੇ ਪਹੁੰਚੀ ਅਤੇ ਬਚਾਅ ਕੰਮ ਸ਼ੁਰੂ ਕੀਤਾ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਬਚਾਅ ਮੁਹਿੰਮ ਦੇ ਇਸ ਵੀਡੀਓ 'ਚ ਹਾਥੀ ਨੂੰ ਖੂਹ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

 

ਜੰਗਲਾਤ ਅਧਿਕਾਰੀ ਇਕ ਖੋਦਾਈ ਕਰਨ ਵਾਲੇ ਨੂੰ ਲੈ ਕੇ ਆਏ ਅਤੇ ਖੂਹ ਦੇ ਚਾਰੇ ਪਾਸਿਓਂ ਇੱਟ ਦੀਆਂ ਕੰਧਾਂ ਦੇ ਇਕ ਹਿੱਸੇ ਨੂੰ ਤੋੜ ਦਿੱਤਾ, ਜਿਸ ਨਾਲ ਹਾਥੀ ਬਾਹਰ ਨਿਕਲ ਸਕੇ। ਹਾਥੀ ਦੇ ਖੂਹ 'ਚੋਂ ਬਾਹਰ ਨਿਕਲਣ 'ਤੇ ਉਸ ਦੀ ਇਕ ਝਲਕ ਪਾਉਣ ਲਈ ਸਥਾਨਕ ਪਿੰਡ ਵਾਸੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਵੀ ਜਮ੍ਹਾ ਹੋ ਗਏ। ਖੂਹ 'ਚੋਂ ਬਾਹਰ ਨਿਕਲਦੇ ਹੀ ਹਾਥੀ ਜੰਗਲ ਵੱਲ ਚੱਲਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News