ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਰੈੱਡੀ ਨੇ ਕੈਂਸਰ ਪੀੜਤ ਬੱਚੀ ਦੀ ਕੀਤੀ ਵਿੱਤੀ ਮਦਦ

06/07/2023 2:04:14 PM

ਪੋਲਾਵਰਮ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਕਿਡਨੀ ਨਾਲ ਸਬੰਧਤ ਕੈਂਸਰ ਤੋਂ ਪੀੜਤ 7 ਮਹੀਨੇ ਦੀ ਬੱਚੀ ਨੂੰ ਵਿੱਤੀ ਮਦਦ ਦਿੱਤੀ ਹੈ ਅਤੇ ਅਧਿਕਾਰੀਆਂ ਨੂੰ ਉਸ ਦੇ ਇਲਾਜ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਕ ਅਧਿਕਾਰਤ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਪੀੜਤ ਕੁੜੀ ਦੇ ਮਾਪਿਆਂ ਨੂੰ ਤੁਰੰਤ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ, ਜੋ ਮੰਗਲਵਾਰ ਨੂੰ ਉਸ ਨੂੰ ਮਿਲਣ ਆਏ ਸਨ।

ਬਿਆਨ ਮੁਤਾਬਕ ਉਨ੍ਹਾਂ ਨੇ ਅਪਰਣਾ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਸ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਸਮੱਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਦਾ ਸਹਿਯੋਗ ਕਰੇਗੀ। ਮੁੱਖ ਮੰਤਰੀ ਨੇ ਮੰਗਲਵਾਰ ਨੂੰ ਇੱਥੇ ਪੋਲਾਵਰਮ ਪ੍ਰਾਜੈਕਟ ਦਾ ਨਿਰੀਖਣ ਕਰਨ ਅਤੇ ਇਸ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। 

ਬਿਆਨ ਵਿਚ ਦੱਸਿਆ ਗਿਆ ਕਿ ਕੋਵਵਰੂ ਮੰਡਲ ਦੇ ਔਰੰਗਾਬਾਦ ਪਿੰਡ ਦੀ ਪੀ. ਐੱਨ. ਵੀ ਅਪਰਣਾ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਆਪਣੀ 7 ਮਹੀਨੇ ਦੀ ਧੀ ਨਿਸੀ ਆਰਾਧਿਆ ਦੇ ਇਲਾਜ ਜੋ ਲਈ ਵਿੱਤੀ ਮਦਦ ਦੀ ਬੇਨਤੀ ਕੀਤੀ, ਜੋ ਕਿ ਕਿਡਨੀ ਨਾਲ ਸਬੰਧਤ ਕੈਂਸਰ ਤੋਂ ਪੀੜਤ ਹੈ।


Tanu

Content Editor

Related News