ਅਨੰਤਨਾਗ ''ਚ ਰਹਿਣ ਵਾਲੇ 13 ਸਾਲਾ ਤਾਬਿਨ ਦੇ ਲੋਕ ਹੋਏ ਫੈਨ, ਸੋਸ਼ਲ ਮੀਡੀਆ ''ਤੇ ਵੀ ਛਾਇਆ

Monday, Dec 07, 2020 - 03:23 PM (IST)

ਅਨੰਤਨਾਗ ''ਚ ਰਹਿਣ ਵਾਲੇ 13 ਸਾਲਾ ਤਾਬਿਨ ਦੇ ਲੋਕ ਹੋਏ ਫੈਨ, ਸੋਸ਼ਲ ਮੀਡੀਆ ''ਤੇ ਵੀ ਛਾਇਆ

ਅਨੰਤਨਾਗ- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਰਹਿਣ ਵਾਲੇ ਤਾਬਿਨ ਰਿਆਜ਼ ਦੀ ਇੰਨੀਂ ਦਿਨੀਂ ਲੋਕ ਕਾਫ਼ੀ ਚਰਚਾ ਕਰ ਰਹੇ ਹਨ। ਕਈ ਲੋਕ ਤਾਂ ਉਸ ਦੇ ਫੈਨ ਵੀ ਹੋ ਗਏ ਹਨ। 7ਵੀਂ ਜਮਾਤ 'ਚ ਪੜ੍ਹਨ ਵਾਲਾ ਤਾਬਿਨ ਇੰਨੀ ਖੂਬਸੂਰਤੀ ਨਾਲ ਕਹਾਣੀਆਂ ਸੁਣਾਉਂਦਾ ਹੈ ਕਿ ਉਹ ਇਲਾਕੇ 'ਚ ਚਰਚਿਤ ਹੋ ਗਿਆ ਹੈ। ਅਨੰਤਨਾਗ ਦੇ ਏਸ਼ਮੁਕਮ ਖੇਤਰ 'ਚ ਹਸਨ-ਨੂਰ ਪਿੰਡ ਦੇ ਵਾਸੀ ਰਿਆਜ਼ ਅਹਿਮਦ ਭੱਟ ਦੇ ਪੁੱਤ ਤਾਬਿਨ ਨੂੰ ਕਹਾਣੀਆਂ ਲਿਖਣ ਦਾ ਸ਼ੌਂਕ ਹੈ ਅਤੇ ਉਹ ਇਕ ਲੇਖਕ ਬਣਨਾ ਚਾਹੁੰਦਾ ਹੈ। 13 ਸਾਲ ਦਾ ਤਾਬਿਨ ਹੁਣ ਤੋਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਕਹਾਣੀਆਂ ਲਿਖ ਰਿਹਾ ਹੈ। ਤਾਬਿਨ ਦੀ ਕਹਾਣੀ Overconfidence- the giant killer ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਨੂੰ ਪਸੰਦ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਹੱਥ ਲੱਗੀ ਕਾਮਯਾਬੀ, ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਬੈਠੇ 5 ਵਿਅਕਤੀ ਗ੍ਰਿਫ਼ਤਾਰ

ਤਾਬਿਨ ਆਪਣੀਆਂ ਕਹਾਣੀਆਂ ਇੰਨੇ ਬਿਹਤਰੀਨ ਤਰੀਕੇ ਨਾਲ ਸੁਣਾਉਂਦਾ ਹੈ ਕਿ ਇਲਾਕੇ ਦੇ ਵੱਡੇ-ਵੱਡੇ ਲੇਖਕ ਵੀ ਉਸ ਨੂੰ ਪਸੰਦ ਕਰ ਰਹੇ ਹਨ। ਤਾਬਿਨ ਖ਼ੁਦ ਛੋਟੀਆਂ-ਛੋਟੀਆਂ ਕਹਾਣੀਆਂ, ਲੇਖ ਅਤੇ ਅਜਿਹੀਆਂ ਲਘੁ ਕਥਾਵਾਂ ਲਿਖਦਾ ਹੈ, ਜੋ ਦੂਜਿਆਂ ਨੂੰ ਪ੍ਰੇਰਨਾ ਦਿੰਦੀਆਂ ਹਨ। ਤਾਬਿਨ ਇਕ ਕਿਤਾਬ ਵੀ ਲਿਖ ਰਹੇ ਹਨ ਜੋ ਅਗਲੇ ਕੁਝ ਮਹੀਨਿਆਂ 'ਚ ਪੂਰੀਆਂ ਹੋ ਜਾਣਗੀਆਂ। ਤਾਬਿਨ ਨੂੰ ਲੋਕਾਂ ਤੋਂ ਮਿਲ ਰਹੇ ਪਿਆਰ 'ਤੇ ਪਰਿਵਾਰ ਬਹੁਤ ਖੁਸ਼  ਹੈ। ਪਰਿਵਾਰ ਨੇ ਕਿਹਾ ਕਿ ਸਾਨੂੰ ਆਪਣੇ ਬੱਚੇ ਤਾਬਿਨ 'ਤੇ ਮਾਣ ਹੈ ਕਿ ਉਹ ਹੁਣ ਤੋਂ ਲੋਕਾਂ ਨੂੰ ਆਪਣੀਆਂ ਕਹਾਣੀਆਂ ਨਾਲ ਪ੍ਰੇਰਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਨਿਕਲੀ ਲਾੜੀ ਤਾਂ ਜੋੜੇ ਨੇ PPE ਕਿਟ ਪਹਿਨ ਰਚਾਇਆ ਵਿਆਹ, ਵੀਡੀਓ ਹੋ ਰਿਹੈ ਵਾਇਰਲ

ਉੱਥੇ ਹੀ ਤਾਬਿਨ ਨੇ ਦੱਸਿਆ ਕਿ ਬਚਪਨ 'ਚ ਉਸ ਨੂੰ ਜਨਰਲ ਨਾਲੇਜ 'ਚ ਕਾਫ਼ੀ ਦਿਲਚਸਪੀ ਸੀ ਅਤੇ ਉਹ ਆਪਣੇ ਨੇੜੇ-ਤੇੜੇ ਹੋ ਰਹੀਆਂ ਘਟਨਾਵਾਂ ਨੂੰ ਨੋਟ ਕਰਦਾ ਰਹਿੰਦਾ ਸੀ ਅਤੇ ਫਿਰ ਉਸੇ ਤੋਂ ਉਸ ਨੂੰ ਲਿਖਣ ਦਾ ਸ਼ੌਂਕ ਪੈਦਾ ਹੋਇਆ। ਤਾਬਿਨ ਨੇ ਕਿਹਾ ਕਿ ਉਸ ਦੀਆਂ ਕਹਾਣੀਆਂ ਮਾਤਾ-ਪਿਤਾ, ਵਿਦਿਆਰਥੀ ਅਤੇ ਟੀਚਰਜ਼ ਸਾਰਿਆਂ ਲਈ ਹਨ। ਤਾਬਿਨ ਨੇ ਦੱਸਿਆ ਕਿ ਪਿਛਲੇ ਇਕ ਹਫ਼ਤੇ 'ਚ ਉਸ ਨੇ 25 ਲੱਖ ਅਤੇ 8 ਤੋਂ 9 ਲਘੁ ਕਥਾਵਾਂ ਲਿਖੀਆਂ ਹਨ।

ਇਹ ਵੀ ਪੜ੍ਹੋ : ਦਿੱਲੀ 'ਚ ਫੜੇ ਗਏ 5 ਸ਼ੱਕੀਆਂ 'ਚੋਂ ਬਲਵਿੰਦਰ ਸਿੰਘ ਦੇ ਕਾਤਲ ਵੀ ਸ਼ਾਮਲ


author

DIsha

Content Editor

Related News