Anant-Radhika's pre-wedding : ਕਰੂਜ਼ ਪਾਰਟੀ 'ਚ ਮਹਿਮਾਨਾਂ ਦੇ 4 ਦਿਨ ਹੋਣਗੇ ਜਸ਼ਨਾਂ ਨਾਲ ਭਰਪੂਰ

05/28/2024 5:36:13 PM

ਮੁੰਬਈ - ਮੁਕੇਸ਼ ਅੰਬਾਨੀ-ਨੀਤਾ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕ ਮਰਚੈਂਟ ਦੇ ਦੂਜੇ ਪ੍ਰੀ-ਵੈਡਿੰਗ ਸਮਾਗਮਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚਰਚੇ ਹੋ ਰਹੇ ਹਨ। ਪਹਿਲੀ ਪ੍ਰੀ-ਵੈਡਿੰਗ 'ਤੇ ਕਰੀਬ 1600 ਕਰੋੜ ਰੁਪਏ ਖਰਚ ਹੋਣ ਦੀ ਚਰਚਾ ਤੋਂ ਬਾਅਦ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ 5 ਸਟਾਰ ਅਤੇ ਆਲੀਸ਼ਾਨ ਕਰੂਜ਼ ਪਾਰਟੀ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਵੱਡੀਆਂ ਹਸਤੀਆਂ ਦੀ ਭਾਰੀ ਭੀੜ ਇਕੱਠੀ ਹੋਣ ਵਾਲੀ ਹੈ। 

PunjabKesari

29 ਮਈ ਤੋਂ ਸ਼ੁਰੂ ਹੋ ਕੇ 1 ਜੂਨ ਤੱਕ ਚੱਲਣਗੇ ਫੰਕਸ਼ਨਸ

ਇਸ ਲਗਜ਼ਰੀ ਕਰੂਜ਼ 'ਤੇ ਹੋਣ ਵਾਲੇ ਵਿਸ਼ਾਲ ਪ੍ਰੀ-ਵੈਡਿੰਗ ਲਈ ਕਰੀਬ 800 ਮਹਿਮਾਨਾਂ ਦੇ ਪਹੁੰਚਣ ਦੀ ਚਰਚਾ ਹੈ। ਜਿੱਥੇ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਇਹ ਪ੍ਰੀ-ਵੈਡਿੰਗ 28 ਮਈ ਤੋਂ 30 ਮਈ ਤੱਕ ਹੋਵੇਗੀ, ਹੁਣ ਤਾਜ਼ਾ ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਸਾਰੇ ਫੰਕਸ਼ਨ 29 ਮਈ ਤੋਂ ਸ਼ੁਰੂ ਹੋ ਕੇ 1 ਜੂਨ ਨੂੰ ਖਤਮ ਹੋਣ ਜਾ ਰਹੇ ਹਨ।

PunjabKesari

ਜਾਣੋ ਫੰਕਸ਼ਨ ਵਿਚ ਕੀ ਹੋਣਾ ਹੈ ਅਤੇ ਕਿਸ ਸਮੇਂ ਹੋਣਾ ਹੈ

ਜੋ ਲੋਕ ਸੋਚ ਰਹੇ ਹਨ ਕਿ ਇਸ ਕਰੂਜ਼ 'ਤੇ ਅਨੰਤ ਅੰਬਾਨੀ ਅਤੇ ਰਾਧਿਕ ਮਰਚੈਂਟ ਦੀ ਪ੍ਰੀ-ਵੈਡਿੰਗ ਪਾਰਟੀ 'ਚ ਹਲਦੀ-ਮਹਿੰਦੀ ਦੀ ਰਸਮ ਹੋਵੇਗੀ, ਉਨ੍ਹਾਂ ਨੂੰ ਦੱਸ ਦੇਈਏ ਕਿ ਇੱਥੇ ਅਜਿਹਾ ਕੁਝ ਨਹੀਂ ਹੋਣ ਵਾਲਾ ਹੈ। ਜਾਣੋ 29 ਤੋਂ 1 ਮਈ ਤੱਕ ਕਰੂਜ਼ 'ਤੇ ਕਿਹੜੇ-ਕਿਹੜੇ ਫੰਕਸ਼ਨ ਹੋਣੇ ਹਨ।

PunjabKesari

ਕਰੂਜ਼ ਵੈਲਕਮ ਲੰਚ ਅਤੇ ਸਟਾਰਰੀ ਨਾਈਟ 

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਈਵੈਂਟ ਦੇ ਪਹਿਲੇ ਦਿਨ ਵੈਲਕਮ ਲੰਚ ਅਤੇ ਸਟਾਰੀ ਨਾਈਟ ਪਾਰਟੀ ਹੋਵੇਗੀ। ਇਸ ਤੋਂ ਬਾਅਦ ਦੂਜੇ ਦਿਨ ਰੋਮ ਸ਼ਹਿਰ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਫਿਰ ਕਰੂਜ਼ 'ਤੇ ਡਿਨਰ ਅਤੇ ਟੋਗਾ ਪਾਰਟੀ ਹੋਵੇਗੀ। ਇਨ੍ਹਾਂ ਸਮਾਗਮਾਂ ਦੇ ਤੀਜੇ ਦਿਨ ਮਹਿਮਾਨਾਂ ਨੂੰ ਕਾਨਸ ਲਿਜਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਕਰੂਜ਼ 'ਤੇ ਪਾਰਟੀ ਹੋਵੇਗੀ। ਚੌਥੇ ਦਿਨ ਯਾਨੀ 1 ਜੂਨ ਨੂੰ ਇਟਲੀ ਦੇ ਪੋਰਟੋਫਿਨੋ ਦੀ ਯਾਤਰਾ ਕੀਤੀ ਜਾਵੇਗੀ। ਇਨ੍ਹਾਂ ਸਮਾਗਮਾਂ ਦਾ ਸਮਾਂ-ਸਾਰਣੀ ਇਸ ਤਰ੍ਹਾਂ ਹੈ।

PunjabKesari

ਦੂਜਾ ਪ੍ਰੀ ਵੈਡਿੰਗ ਸ਼ਡਿਊਲ

ਪਹਿਲਾ ਦਿਨ

ਸਵਾਗਤ ਲੰਚ - ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ
ਮੰਜ਼ਿਲ- ਪਾਰਲੇਮੋ
ਸਟਾਰ ਨਾਈਟ ਪਾਰਟੀ- ਸ਼ਾਮ 6:30 ਵਜੇ ਤੋਂ ਬਾਅਦ
ਸਥਾਨ - ਕਰੂਜ਼

PunjabKesari

ਦੂਜਾ ਦਿਨ, ਮਈ 30

ਓ ਰੋਮਨ ਹਾਲੀਡੇਅ

ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ
ਮੰਜ਼ਿਲ- ਰੋਮ
LA DOLCE FAR NIENTE
ਰਾਤ 8:30 ਤੋਂ ਦੇਰ ਰਾਤ 1:30 ਵਜੇ ਤੱਕ
ਸਥਾਨ : ਕਰੂਜ਼ 'ਤੇ
ਟੋਗਾ ਪਾਰਟੀ
ਰਾਤ 1 ਵਜੇ ਤੋਂ
ਸਥਾਨ - ਕਰੂਜ਼

PunjabKesari

ਤੀਜਾ ਦਿਨ ਮਈ 31

V TURNS ONE UNDER THE SUN

ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ
ਸਥਾਨ - ਕਰੂਜ਼
LA MASQUERADE
ਸ਼ਾਮ 5:30 ਤੋਂ 12:30 ਵਜੇ ਤੱਕ
ਸਥਾਨ - ਕਾਨਸ
PARDON MY FRENCH
after party
ਸਵੇਰੇ 1 ਵਜੇ ਤੋਂ
ਸਥਾਨ - ਕਰੂਜ਼

PunjabKesari

ਚੌਥਾ ਦਿਨ 1 ਜੂਨ

LA DOLCE VITA
ਸ਼ਾਮ 5 ਵਜੇ ਤੋਂ ਰਾਤ 10:30 ਵਜੇ ਤੱਕ
ਸਥਾਨ - ਪੋਰਟੋਫਿਨੋ

PunjabKesari

5 ਸਟਾਰ ਕਰੂਜ਼ 4,380 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ

ਤੁਹਾਨੂੰ ਦੱਸ ਦੇਈਏ ਕਿ 'ਸੇਲਿਬ੍ਰਿਟੀ ਅਸੇਂਟ' ਨਾਮ ਦਾ 5 ਸਟਾਰ ਕਰੂਜ਼ ਇਟਲੀ ਅਤੇ ਫਰਾਂਸ ਵਿਚਕਾਰ ਲਗਭਗ 4,380 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ, ਜਿੱਥੇ 800 ਮਹਿਮਾਨਾਂ ਦੀ ਸੇਵਾ ਲਈ 600 ਸਟਾਫ਼ ਲੱਗੇਗਾ।

PunjabKesari

ਵਿਆਹ 12 ਜੁਲਾਈ ਨੂੰ ਹੋਵੇਗਾ

ਇਸ ਪਾਰਟੀ ਤੋਂ ਬਾਅਦ ਦੋਵੇਂ 12 ਜੁਲਾਈ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ, ਜਿਸ ਦੀ ਸ਼ੁਰੂਆਤ 10 ਤਰੀਕ ਤੋਂ ਹੀ ਹੋਵੇਗੀ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਉਨ੍ਹਾਂ ਦਾ ਵਿਆਹ ਲੰਡਨ 'ਚ ਹੋਵੇਗਾ ਪਰ ਹੁਣ ਖਬਰ ਹੈ ਕਿ ਦੋਵੇਂ ਮੁੰਬਈ 'ਚ ਹੀ ਵਿਆਹ ਕਰਨਗੇ।

PunjabKesari
ਕਰੂਜ਼ ਦੀ ਰਸੋਈ

ਕਰੂਜ਼ ਦੀ ਰਸੋਈ ਦਾ ਨਜ਼ਾਰਾ 'ਬਿੱਗ ਬੌਸ' ਦੀ ਯਾਦ ਦਿਵਾ ਰਿਹਾ ਸੀ। ਸਿਤਾਰਿਆਂ ਅਤੇ ਮਹਿਮਾਨਾਂ ਲਈ ਇੱਥੇ ਵੱਖ-ਵੱਖ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਜਾਣਗੇ।

PunjabKesari

ਕਰੂਜ਼ 'ਤੇ ਕਿੰਨੇ ਕਮਰੇ ਅਤੇ ਪੂਲ ਹਨ?

ਕਰੂਜ਼ ਕੰਪਨੀ ਦੇ ਵੇਰਵਿਆਂ ਅਨੁਸਾਰ ਇਸ ਦੇ ਅੰਦਰ 169 ਕਮਰੇ ਹਨ ਜਦੋਂ ਕਿ ਬਾਹਰ ਕਮਰਿਆਂ ਦੀ ਗਿਣਤੀ 1477 ਦੱਸੀ ਜਾਂਦੀ ਹੈ। ਇਸ 1073 ਲੰਬੇ ਕਰੂਜ਼ 'ਤੇ ਕੁੱਲ ਚਾਰ ਪੂਲ ਹਨ।


Harinder Kaur

Content Editor

Related News