ਗੈਂਗਸਟਰ ਤੋਂ ਨੇਤਾ ਬਣੇ ਆਨੰਦ ਮੋਹਨ ਬਿਹਾਰ ਦੀ ਜੇਲ੍ਹ ਤੋਂ ਰਿਹਾਅ

Thursday, Apr 27, 2023 - 12:18 PM (IST)

ਸਹਰਸਾ/ਪਟਨਾ- ਗੈਂਗਸਟਰ ਤੋਂ ਸਿਆਸਤਦਾਨ ਬਣੇ ਆਨੰਦ ਮੋਹਨ ਨੂੰ ਵੀਰਵਾਰ ਸਵੇਰੇ ਸਹਰਸਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਮੋਹਨ ਦੀ ਰਿਹਾਈ 'ਜੇਲ੍ਹ ਦੀ ਸਜ਼ਾ ਮੁਆਫ਼ੀ ਦੇ ਹੁਕਮ' ਤਹਿਤ ਕੀਤੀ ਗਈ ਹੈ। ਹਾਲ ਹੀ 'ਚ ਬਿਹਾਰ ਸਰਕਾਰ ਨੇ ਜੇਲ੍ਹ ਨਿਯਮਾਂ 'ਚ ਸੋਧ ਕੀਤੀ ਸੀ, ਜਿਸ ਨਾਲ ਮੋਹਨ ਸਮੇਤ 27 ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਸੀ। ਮੋਹਨ ਗੋਪਾਲਗੰਜ ਦੇ ਉਸ ਸਮੇਂ ਦੇ ਜ਼ਿਲ੍ਹਾ ਮੈਜਿਸਟ੍ਰੇਟ ਜੀ. ਕ੍ਰਿਸ਼ਣਈਆ ਦੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। 1994 'ਚ ਮੁਜ਼ੱਫਰਪੁਰ 'ਚ ਇਕ ਗੈਂਗਸਟਰ ਦੇ ਅੰਤਿਮ ਸੰਸਕਾਰ ਦੌਰਾਨ IAS ਅਧਿਕਾਰੀ ਕ੍ਰਿਸ਼ਣਈਆ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋਬਿਹਾਰ ਸਰਕਾਰ ਨੇ ਜੇਲ੍ਹ ਨਿਯਮ ਬਦਲੇ, ਕਤਲ ਦੇ ਦੋਸ਼ੀ ਸਾਬਕਾ ਸੰਸਦ ਮੈਂਬਰ ਆਨੰਦ ਹੋਣਗੇ ਰਿਹਾਅ

ਮੋਹਨ ਕ੍ਰਿਸ਼ਣਈਆ ਕਤਲ ਕੇਸ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਪਿਛਲੇ 15 ਸਾਲਾਂ ਤੋਂ ਸਲਾਖਾਂ ਪਿੱਛੇ ਸੀ। ਮੋਹਨ ਨੂੰ ਅਕਤੂਬਰ 2007 'ਚ ਸਥਾਨਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਰ ਦਸੰਬਰ 2008 'ਚ ਪਟਨਾ ਹਾਈ ਕੋਰਟ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਸੀ। ਮੋਹਨ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ। ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਨੇ 10 ਅਪ੍ਰੈਲ ਨੂੰ ਬਿਹਾਰ ਜੇਲ੍ਹ ਨਿਯਮਾਂ 2012 'ਚ ਸੋਧ ਕੀਤੀ ਸੀ ਅਤੇ ਇਸ ਵਿਵਸਥਾ ਨੂੰ ਹਟਾ ਦਿੱਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ 'ਡਿਊਟੀ 'ਤੇ ਹੁੰਦੇ ਹੋਏ ਇਕ ਜਨਤਕ ਕਾਮੇ ਦੇ ਕਤਲ ਦੇ ਦੋਸ਼ੀ ਵਿਅਕਤੀ ਨੂੰ ਉਸ ਦੀ ਜੇਲ੍ਹ ਦੀ ਸਜ਼ਾ ਤੋਂ ਛੋਟ/ਮੁਆਫ਼ੀ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ- ਸੂਡਾਨ ਤੋਂ 'ਆਪ੍ਰੇਸ਼ਨ ਕਾਵੇਰੀ' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ

ਸਰਕਾਰ ਦੇ ਇਸ ਕਦਮ ਨੇ ਸਿਆਸੀ ਵਿਵਾਦ ਪੈਦਾ ਕਰ ਦਿੱਤਾ ਸੀ। ਬਿਹਾਰ 'ਚ ਵਿਰੋਧੀ ਧਿਰ  ਭਾਜਪਾ ਨੇ ਨਿਤੀਸ਼ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਨੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ) ਦੇ ਸਮਰਥਨ ਨਾਲ ਸੱਤਾ 'ਚ ਬਣੇ ਰਹਿਣ ਲਈ ਕਾਨੂੰਨ ਦੀ ਬਲੀ ਦਿੱਤੀ। ਇਸ ਦੇ ਨਾਲ ਹੀ ਮਰਹੂਮ IAS ਦੀ ਪਤਨੀ ਉਮਾ ਕ੍ਰਿਸ਼ਣਈਆ ਨੇ ਬਿਹਾਰ ਸਰਕਾਰ ਦੇ ਆਨੰਦ ਮੋਹਨ ਨੂੰ ਰਿਹਾਅ ਕਰਨ ਦੇ ਫ਼ੈਸਲੇ 'ਤੇ ਨਿਰਾਸ਼ਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ- UP ਦੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਪੇਸ਼ ਕੀਤੀ ਮਿਸਾਲ, ਜ਼ਿੰਦਗੀ ਦੇ 6ਵੇਂ ਦਹਾਕੇ 'ਚ ਕੀਤੀ 12ਵੀਂ ਪਾਸ


Tanu

Content Editor

Related News