ਆਸਾਮ 'ਚ ਆਨੰਦ ਮੈਰਿਜ ਐਕਟ ਨੂੰ ਮਿਲੀ ਮਾਨਤਾ, ਸਿਰਸਾ ਨੇ ਕੀਤਾ CM ਹਿੰਮਤ ਬਿਸਵਾ ਦਾ ਧੰਨਵਾਦ
Friday, Aug 04, 2023 - 04:44 PM (IST)
ਗੁਹਾਟੀ/ਨਵੀਂ ਦਿੱਲੀ- ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਸਰਕਾਰ ਨੂੰ ਆਸਾਮ ਆਨੰਦ ਵਿਆਹ ਰਜਿਸਟਰੇਸ਼ਨ ਨਿਯਮ, 2023 ਤਿਆਰ ਕਰਨਾ ਹੋਵੇਗਾ। ਆਨੰਦ ਵਿਆਹ ਐਕਟ, 1909 ਸਿੱਖ ਭਾਈਚਾਰੇ ਲਈ ਬੇਹੱਤ ਮਹੱਤਵ ਰੱਖਦਾ ਹੈ, ਕਿਉਂਕਿ ਇਹ ਆਨੰਦ ਨਾਮੀ ਸਿੱਖ ਵਿਆਹ ਸਮਾਰੋਹ ਅਨੁਸਾਰ ਹੋਣ ਵਾਲੇ ਵਿਆਹਾਂ ਨੂੰ ਮਾਨਤਾ ਦਿੰਦਾ ਹੈ ਅਤੇ ਮਨਜ਼ੂਰ ਕਰਦਾ ਹੈ। ਐਕਟ ਅਜਿਹੇ ਵਿਆਹਾਂ ਨੂੰ ਕਾਨੂੰਨੀ ਵੈਧਤਾ ਪ੍ਰਦਾਨ ਕਰਦਾ ਹੈ, ਜੋ ਉਨ੍ਹਾਂ ਦੇ ਰਸਮ ਦੀ ਤਾਰੀਖ਼ ਤੋਂ ਪ੍ਰਭਾਵੀ ਹੁੰਦਾ ਹੈ।
ਇਹ ਵੀ ਪੜ੍ਹੋ : 1984 ਸਿੱਖ ਵਿਰੋਧੀ ਦੰਗੇ : ਜਗਦੀਸ਼ ਟਾਈਟਲਰ ਨੂੰ ਮਿਲੀ ਅਗਾਊਂ ਜ਼ਮਾਨਤ
ਇਸ ਕਦਮ ਦੀ ਭਾਜਪਾ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਆਨੰਦ ਮੈਰਿਜ ਐਕਟ ਬਾਰੇ ਜਾਗਰੂਕਤਾ ਫੈਲਾਉਣ 'ਚ ਸਾਡੀ ਸਖ਼ਤ ਮਿਹਨਤ ਦਾ ਨਤੀਜਾ ਕੇ ਖੁਸ਼ੀ ਹੋਈ। ਆਸਾਮ ਨੇ ਆਨੰਦ ਮੈਰਿਜ ਐਕਟ ਦੇ ਅਧੀਨ ਸਿੱਖ ਵਿਆਹਾਂ ਨੂੰ ਮਾਨਤਾ ਦਿੱਤੀ ਹੈ, ਜੋ ਸਿੱਖਾਂ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਇਤਿਹਾਸਕ ਫ਼ੈਸਲੇ ਲਈ ਮੈਂ CM ਹਿੰਮਤ ਬਿਸਵਾ ਜੀ ਦਾ ਧੰਨਵਾਦ ਕਰਦਾ ਹਾਂ। ਦੱਸਣਯੋਗ ਹੈ ਕਿ ਇਸ ਨੂੰ ਲੈ ਕੇ ਮਨਜਿੰਦਰ ਸਿਰਸਾ ਨੇ 2017 ਵਿਚ ਆਈ.ਏ.ਐੱਸ. ਰਾਜੇਸ਼ ਪ੍ਰਸਾਦ, ਕਮਿਸ਼ਨਰ ਅਤੇ ਸਕੱਤਰ ਨੂੰ ਮਿਲੇ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8