ਹੋਟਲ ''ਚ ਗੈਸ ਪਾਈਪਲਾਈਨ ਦੀ ਜਾਂਚ ਦੌਰਾਨ ਹੋਇਆ ਧਮਾਕਾ; ਲੜਕੀ ਦੀ ਮੌਤ, 7 ਲੋਕ ਝੁਲਸੇ

Saturday, Oct 05, 2024 - 10:57 PM (IST)

ਹੋਟਲ ''ਚ ਗੈਸ ਪਾਈਪਲਾਈਨ ਦੀ ਜਾਂਚ ਦੌਰਾਨ ਹੋਇਆ ਧਮਾਕਾ; ਲੜਕੀ ਦੀ ਮੌਤ, 7 ਲੋਕ ਝੁਲਸੇ

ਜਬਲਪੁਰ : ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਸਥਿਤ ਹੋਟਲ ਵੈਲਕਮ 'ਚ ਜ਼ਬਰਦਸਤ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਟਲ 'ਚ ਗੈਸ ਪਾਈਪਲਾਈਨ ਦੀ ਜਾਂਚ ਦੌਰਾਨ ਧਮਾਕਾ ਹੋਇਆ। ਇਸ ਘਟਨਾ 'ਚ ਇਕ ਲੜਕੀ ਦੀ ਮੌਤ ਹੋ ਗਈ, ਜਦਕਿ 7 ਹੋਰ ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕ ਲੜਕੀ ਦੀ ਪਛਾਣ ਜਾਗ੍ਰਿਤੀ ਵਜੋਂ ਹੋਈ ਹੈ। ਜ਼ਖਮੀਆਂ 'ਚ ਇਕ ਇੰਜੀਨੀਅਰ ਸਮੇਤ ਕਈ ਲੋਕ ਸ਼ਾਮਲ ਹਨ।

ਇਨ੍ਹਾਂ 'ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਰਾਹਤ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਜਬਲਪੁਰ-ਨਾਗਪੁਰ ਰੋਡ 'ਤੇ ਤਿਲਵਾੜਾ ਪੁਲ ਦੇ ਕੋਲ ਬਣੇ ਇਸ ਲਗਜ਼ਰੀ ਹੋਟਲ ਦਾ ਹਾਲੇ ਉਦਘਾਟਨ ਹੋਣਾ ਬਾਕੀ ਹੈ।

PunjabKesari

ਇਹ ਵੀ ਪੜ੍ਹੋ : ਮਦੁਰਾਈ ਜਾ ਰਹੇ Air India ਦੇ ਜਹਾਜ਼ ਦੇ ਇੰਜਣ 'ਚ ਆਈ ਤਕਨੀਕੀ ਖ਼ਰਾਬੀ, ਚੇਨਈ ਏਅਰਪੋਰਟ 'ਤੇ ਵਾਪਸ ਪਰਤਿਆ

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਹੋਟਲ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਅਤੇ ਸ਼ਾਮ 4 ਵਜੇ ਦੇ ਕਰੀਬ ਹੋਟਲ ਦੀ ਦੂਜੀ ਮੰਜ਼ਿਲ 'ਤੇ ਜ਼ੋਰਦਾਰ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹੋਟਲ 'ਚ ਦੋ ਦਿਨਾਂ ਤੋਂ ਟੈਸਟਿੰਗ ਚੱਲ ਰਹੀ ਸੀ ਅਤੇ ਦੂਜੀ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News