ਫਾਰੂਖਨਗਰ ’ਚ ਬੱਚੇ ਦੀ ਬਲੀ ਦੇਣ ਦੀ ਕੋਸ਼ਿਸ਼, ਗਿਰ੍ਫਤਾਰ

Saturday, Dec 21, 2019 - 01:03 AM (IST)

ਫਾਰੂਖਨਗਰ ’ਚ ਬੱਚੇ ਦੀ ਬਲੀ ਦੇਣ ਦੀ ਕੋਸ਼ਿਸ਼, ਗਿਰ੍ਫਤਾਰ

ਗੁੜਗਾਓਂ/ਪਟੌਦੀ – ਦਿੱਲੀ ਨਾਲ ਲੱਗਦੇ ਸਾਈਬਰ ਸਿਟੀ ਗੁੜਗਾਓਂ ਦੇ ਫਾਰੂਖਨਗਰ ਇਲਾਕੇ ਵਿਚ ਇਕ ਬੱਚੇ ਦੀ ਬਲੀ ਦੇਣ ਦੀ ਕੋਸ਼ਿਸ਼ ਸਾਹਮਣੇ ਆਈ ਹੈ। ਫਾਰੂਖਨਗਰ ਪੁਲਸ ਥਾਣਾ ਅਤੇ ਕਰਾਈਮ ਬ੍ਰਾਂਚ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ ਅਤੇ ਮਾਪਿਆਂ ਦੀ ਘਟਨਾ ਦੀ ਜਾਣਕਾਰੀ ਲਈ। ਇਸ ਮਾਮਲੇ ਵਿਚ ਬੱਚੇ ਦੇ ਮਾਪਿਆਂ ਨੇ ਉਪਰੋਕਤ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।

ਪੁਲਸ ਅਨੁਸਾਰ ਸ਼ੁੱਕਰਵਾਰ ਨੂੰ ਬੱਚਾ ਟਿਊਸ਼ਨ ਪੜ੍ਹਨ ਲਈ ਗਿਆ ਸੀ ਅਤੇ ਛੋੋਟਾ ਬੇਟਾ ਘਰ ਵਿਚ ਹੀ ਸੀ। ਬੱਚੇ ਦੀ ਮਾਂ ਦਾ ਦੋਸ਼ ਹੈ ਕਿ ਨੇੜੇ ਰਹਿਣ ਵਾਲਾ ਪ੍ਰਮੋਦ ਸੈਣੀ ਉਸਦੇ ਘਰ ਆਇਆ ਅਤੇ ਉਸਦੇ ਛੋਟੇ ਬੇਟੇ ਹਰਸ਼ ਨੂੰ ਗੱਲੀ ਲਾ ਕੇ ਬਾਈਕ ’ਤੇ ਆਪਣੇ ਨਾਲ ਲੈ ਕੇ ਚਲਾ ਗਿਆ। ਜਦ ਉਸਨੇ ਆਪਣੇ ਬੇਟੇ ਨੂੰ ਘਰ ਨਾ ਦੇਖਿਆ ਤਾਂ ਆਸ-ਪਾਸ ਦੇ ਲੜਕਿਆਂ ਕੋਲੋਂ ਪੁੱਛਗਿੱਛ ਕੀਤੀ। ਲੜਕਿਆਂ ਨੇ ਦੱਸਿਆ ਕਿ ਪ੍ਰਮੋਟ ਆਪਣੇ ਮੋਟਰਸਾਈਕਲ ’ਤੇ ਹਰਸ਼ ਨੂੰ ਲੈ ਕੇ ਗਿਆ ਹੈ। ਉਹ ਹਰਸ਼ ਨੂੰ ਲੱਭਦੀ ਹੋਈ ਪ੍ਰਮੋਦ ਦੇ ਮਕਾਨ ’ਤੇ ਗਈ।ਕਾਫੀ ਲੱਭਣ ਦੇਬਾਅਦ ਵੀ ਹਰਸ਼ ਨਾ ਵਿਖਾਈ ਦਿੱਤਾ ਤਾਂ ਮਕਾਨ ਦੇ ਪਿੱਛੇ ਵਾਲੇ ਹਿੱਸੇ ਵਿਚ ਗਈ। ਔਰਤ ਨੇਦੋਸ਼ ਲਗਾਇਆ ਕਿ ਜਦੋਂ ਉਸਨੇ ਦਰਵਾਜਾ ਖੋਲ੍ਹਿਆ ਤਾਂ ਵੇਖਿਆ ਕਿ ਅੰਦਰ ਇਕ ਡੂੰਘਾ ਟੋਇਆ ਪੁੱਟਿਆ ਹੋਇਆ ਸੀ ਅਤੇ ਨਾਲ ਹੀ 2 ਤਾਂਤਰਿਕ ਵੀ ਮੌਜੂਦ ਸਨ। ਹਰਸ਼ ਵੀ ਟੋਏ ਦੇ ਨੇੜੇ ਹੀ ਬੈਠਾ ਹੋਇਆ ਸੀ ਅਤੇ ਉਸਦੇ ਹੱਥ ’ਤੇ ਕਾਜ਼ਲ ਲੱਗਾ ਹੋਇਆ ਹੈ। ਔਰਤ ਕਿਸੇ ਤਰ੍ਹਾਂ ਆਪਣੇ ਬੱਚੇ ਨੂੰ ਲੈ ਕੇ ਉਥੋਂ ਨਿਕਲ ਕੇ ਘਰ ਪਹੁੰਚੀ ਅਤੇ ਉਸਦੀ ਸੂਚਨਾ ਪੁਲਸ ਨੂੰ ਦਿੱਤੀ।


author

Inder Prajapati

Content Editor

Related News