ਖਰਾਬ ਮੌਸਮ ਕਾਰਨ ਮ੍ਰਿਤਕ ਹਵਾਈ ਫੌਜੀਆਂ ਦੀਆਂ ਲਾਸ਼ਾਂ ਲਿਆਉਣ ਦੇ ਕੰਮ ’ਚ ਰੁਕਾਵਟਾਂ

06/15/2019 8:52:16 PM

ਈਟਾਨਗਰ– ਅਰੁਣਾਚਲ ਪ੍ਰਦੇਸ਼ ਦੇ ਪਹਾੜਾਂ ਵਿਚ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਹਵਾਈ ਜਹਾਜ਼ ਵਿਚ ਸਵਾਰ ਸਾਰੇ 13 ਫੌਜੀ ਜਵਾਨਾਂ ਦੀਆਂ ਲਾਸ਼ਾਂ ਲਿਆਉਣ ਦੇ ਯਤਨ ਸ਼ਨੀਵਾਰ ਖਰਾਬ ਮੌਸਮ ਕਾਰਨ ਸਿਰੇ ਨਹੀਂ ਚੜ੍ਹ ਸਕੇ। ਸ਼ਿਲਾਂਗ ਸਥਿਤ ਹਵਾਈ ਫੌਜ ਦੇ ਇਕ ਬੁਲਾਰੇ ਰਤਨਾਕਰ ਸਿੰਘ ਨੇ ਦੱਸਿਆ ਕਿ ਮੌਸਮ ਠੀਕ ਨਾ ਹੋਣ ਕਾਰਨ ਹਾਦਸੇ ਵਾਲੀ ਥਾਂ ’ਤੇ ਨਹੀਂ ਪਹੁੰਚਿਆ ਜਾ ਸਕਿਆ। ਖੇਤਰ ਵਿਚ ਬੱਦਲ ਘੱਟ ਉਚਾਈ ’ਤੇ ਹਨ ਅਤੇ ਲਗਾਤਾਰ ਮੀਂਹ ਪੈ ਰਿਹਾ ਹੈ। ਜਿਵੇਂ ਹੀ ਮੌਸਮ ਠੀਕ ਹੋਵੇਗਾ, ਜਵਾਨਾਂ ਦੀਆਂ ਲਾਸ਼ਾਂ ਨੂੰ ਲਿਆਂਦਾ ਜਾਏਗਾ।


Inder Prajapati

Content Editor

Related News