ਬਿਨਾਂ UPSC ਪਾਸ ਕੀਤੇ IPS ਬਣ ਗਿਆ 18 ਸਾਲਾਂ ਦਾ ਮੁੰਡਾ, ਪੁਲਸ ਨੇ ਪਾਰਟੀ ਕਰਦਿਆਂ ਨੱਪ ਲਿਆ

Saturday, Sep 21, 2024 - 08:34 PM (IST)

ਬਿਨਾਂ UPSC ਪਾਸ ਕੀਤੇ IPS ਬਣ ਗਿਆ 18 ਸਾਲਾਂ ਦਾ ਮੁੰਡਾ, ਪੁਲਸ ਨੇ ਪਾਰਟੀ ਕਰਦਿਆਂ ਨੱਪ ਲਿਆ

ਨੈਸ਼ਨਲ ਡੈਸਕ : ਬਿਹਾਰ ਦੇ ਜਮੁਈ 'ਚ ਇਕ 18 ਸਾਲਾਂ ਦਾ ਲੜਕਾ ਮਿਥਿਲੇਸ਼ ਕੁਮਾਰ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਪਾਸ ਕੀਤੇ ਬਿਨਾਂ IPS ਅਫਸਰ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ। ਇਸ ਖੁਸ਼ੀ ਵਿਚ ਉਹ ਆਪਣੇ ਦੋਸਤਾਂ ਨਾਲ ਪਾਰਟੀ ਵੀ ਕਰ ਰਿਹਾ ਸੀ। ਜਦੋਂ ਲੋਕਾਂ ਨੂੰ ਉਸ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।

ਮਿਥਿਲੇਸ਼ ਕਿਵੇਂ ਫੜਿਆ ਗਿਆ?
ਮਿਥਿਲੇਸ਼ ਨੇ ਆਈਪੀਐੱਸ ਦੀ ਵਰਦੀ ਪਾਈ ਹੋਈ ਸੀ ਅਤੇ ਲੱਕ ਵਿਚ ਪਿਸਤੌਲ ਲਾਈ ਹੋਈ ਸੀ। ਉਹ ਕਰੀਬ 2 ਲੱਖ ਰੁਪਏ ਦੀ ਬਾਈਕ 'ਤੇ ਬੈਠ ਕੇ ਬਾਜ਼ਾਰ 'ਚ ਸਮੋਸੇ ਖਾਣ ਲਈ ਰੁਕਿਆ। ਲੋਕਾਂ ਨੂੰ ਉਸ ਦੀ ਸ਼ਕਲ ਅਜੀਬ ਲੱਗੀ, ਜਿਸ ਕਾਰਨ ਉਨ੍ਹਾਂ ਨੇ ਥਾਣੇ 'ਚ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਸਿਕੰਦਰਾ ਥਾਣਾ ਇੰਚਾਰਜ ਮਿੰਟੂ ਕੁਮਾਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਕਾਬੂ ਕਰ ਲਿਆ।

ਮਿਥਿਲੇਸ਼ ਦਾ ਖੁਲਾਸਾ
ਗ੍ਰਿਫਤਾਰੀ ਤੋਂ ਬਾਅਦ ਮਿਥਿਲੇਸ਼ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਖੈਰਾ ਇਲਾਕੇ ਦੇ ਮਨੋਜ ਸਿੰਘ ਨਾਂ ਦੇ ਵਿਅਕਤੀ ਨੇ ਉਸ ਨੂੰ ਪੁਲਸ ਵਿਚ ਨੌਕਰੀ ਦੀ ਪੇਸ਼ਕਸ਼ ਕੀਤੀ ਸੀ। ਇਸ ਲਈ ਉਸਨੇ ਆਪਣੇ ਮਾਮੇ ਤੋਂ ਦੋ ਲੱਖ ਰੁਪਏ ਉਧਾਰ ਲੈ ਕੇ ਮਨੋਜ ਨੂੰ ਦੇ ਦਿੱਤੇ। ਮਨੋਜ ਨੇ ਉਸ ਨੂੰ ਆਈ. ਪੀ. ਐੱਸ ਦੀ ਵਰਦੀ, ਬੈਚ ਅਤੇ ਪਿਸਤੌਲ ਦੇ ਕੇ ਕਿਹਾ ਕਿ ਹੁਣ ਉਹ ਆਈ. ਪੀ. ਐੱਸ. ਅਧਿਕਾਰੀ ਹੈ।

ਪੁਲਸ ਦਾ ਬਿਆਨ
ਐੱਸਡੀਪੀਓ ਸਤੀਸ਼ ਸੁਮਨ ਨੇ ਦੱਸਿਆ ਕਿ ਮਿਥਿਲੇਸ਼ ਲਖੀਸਰਾਏ ਜ਼ਿਲ੍ਹੇ ਦੇ ਗੋਵਰਧਨ ਬੀਘਾ ਪਿੰਡ ਦਾ ਰਹਿਣ ਵਾਲਾ ਹੈ। ਜੇਕਰ ਉਸ ਨੇ ਸੱਚਮੁੱਚ ਪੈਸੇ ਦੇ ਕੇ ਨਕਲੀ ਆਈਪੀਐੱਸ ਦੀ ਵਰਦੀ ਖਰੀਦੀ ਹੈ ਤਾਂ ਜਮੁਈ ਪੁਲਸ ਲਈ ਇਹ ਵੱਡੀ ਚੁਣੌਤੀ ਹੋਵੇਗੀ। ਪੁਲਸ ਹੁਣ ਇਸ ਗਿਰੋਹ ਬਾਰੇ ਹੋਰ ਜਾਣਕਾਰੀ ਇਕੱਠੀ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News