ਅੰਮ੍ਰਿਤਸਰ ਤੋਂ ਜੈਨਗਰ ਜਾ ਰਹੀ ਸ਼ਹੀਦ ਐਕਸਪ੍ਰੈੱਸ ਦੇ 2 ਡੱਬੇ ਪੱਟੜੀ ਤੋਂ ਉਤਰੇ

Monday, Jan 18, 2021 - 10:30 AM (IST)

ਅੰਮ੍ਰਿਤਸਰ ਤੋਂ ਜੈਨਗਰ ਜਾ ਰਹੀ ਸ਼ਹੀਦ ਐਕਸਪ੍ਰੈੱਸ ਦੇ 2 ਡੱਬੇ ਪੱਟੜੀ ਤੋਂ ਉਤਰੇ

ਲਖਨਊ- ਅੰਮ੍ਰਿਤਸਰ ਤੋਂ ਜੈਨਗਰ ਜਾ ਰਹੀ ਟਰੇਨ ਸੰਖਿਆ 4674 ਸ਼ਹੀਦ ਐਕਸਪ੍ਰੈੱਸ ਦੇ 2 ਡੱਬੇ ਲਖਨਊ 'ਚ ਪੱਟੜੀ ਤੋਂ ਉਤਰ ਗਏ, ਹਾਲਾਂਕਿ ਘਟਨਾ 'ਚ ਕਿਸੇ ਯਾਤਰੀ ਕੋਈ ਨੁਕਸਾਨ ਨਹੀਂ ਹੋਇਆ। ਸੀਨੀਅਰ ਮੰਡਲ ਵਣਜ ਪ੍ਰਬੰਧਕ ਜਗਤੋਸ਼ ਸ਼ੁਕਲਾ ਨੇ ਦੱਸਿਆ,''ਸੋਮਵਾਰ ਸਵੇਰੇ ਕਰੀਬ 8 ਵਜੇ ਸ਼ਹੀਦ ਐਕਸਪ੍ਰੈੱਸ ਜਿਵੇਂ ਹੀ ਚਾਰਬਾਗ਼ ਦੇ ਪਲੇਟਫਾਰਮ ਤੋਂ ਅੱਗੇ ਵਧੀ, ਉਸ ਦੇ 2 ਡੱਬੇ ਪੱਟੜੀ ਤੋਂ ਉਤਰ ਗਏ। ਹਾਦਸੇ 'ਚ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।''

PunjabKesari

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਹਾਂ ਡੱਬਿਆਂ ਦੇ ਯਾਤਰੀਆਂ ਨੂੰ ਦੂਜੇ ਡੱਬਿਆਂ 'ਚ ਭੇਜ ਕੇ ਜਲਦ ਹੀ ਟਰੇਨ ਰਵਾਨਾ ਕਰ ਦਿੱਤੀ ਜਾਵੇਗੀ। ਰੇਲਵੇ ਸੂਤਰਾਂ ਅਨੁਸਾਰ ਟਰੇਨ ਦੇ ਦੋਵੇਂ ਡੱਬਿਆਂ ਦੇ ਪੱਟੜੀ ਤੋਂ ਉਤਰਦੇ ਹੀ ਯਾਤਰੀਆਂ 'ਚ ਭੱਜ-ਦੌੜ ਪੈ ਗਈ ਪਰ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਸਥਿਤੀ ਨੂੰ ਸੰਭਾਲ ਲਿਆ। ਕਿਉਂਕਿ ਹਾਦਸਾ ਚਾਰਬਾਗ਼ ਰੇਲਵੇ ਸਟੇਸ਼ਨ 'ਤੇ ਹੋਇਆ ਸੀ, ਇਸ ਲਈ ਮਾਮਲੇ ਨੂੰ ਤੁਰੰਤ ਸੰਭਾਲ ਲਿਆ ਗਿਆ।

PunjabKesariਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News