ਦੁਨੀਆ ਭਰ 'ਚ ਮਸ਼ਹੂਰ ਹੋਇਆ ਮੁਰਥਲ ਦਾ ਅਮਰੀਕ ਸੁਖਦੇਵ ਢਾਬਾ, ਟਾਪ 150 'ਚੋਂ ਮਿਲਿਆ 23ਵਾਂ ਸਥਾਨ

06/27/2023 6:13:05 PM

ਹਰਿਆਣਾ - ਦੁਨੀਆ ਭਰ ਵਿੱਚ ਬਹੁਤ ਸਾਰੇ ਰੈਸਟੋਰੈਟ ਅਜਿਹੇ ਹਨ, ਜੋ ਆਪਣੇ ਲਾਜਵਾਬ ਖਾਣੇ ਦੇ ਲਈ ਕਾਫ਼ੀ ਮਸ਼ਹੂਰ ਹੋ ਚੁੱਕੇ ਹਨ। ਇਸੇ ਸਬੰਧ ਵਿੱਚ ਦੁਨੀਆ ਦੇ ਸਭ ਤੋਂ ਦਿੱਗਜ਼ 150 ਰੈਸਟੋਰੈਂਟਾਂ ਦੀ ਇਕ ਸੁਚੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਭਾਰਤ ਦੇ ਕਈ ਰੈਸਟੋਰੈਟ ਸ਼ਾਮਲ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਮੁਰਥਲ ਦੇ ਅਮਰੀਕ ਸੁਖਦੇਵ ਢਾਬੇ ਨੇ 23ਵਾਂ ਸਥਾਨ ਹਾਸਲ ਕੀਤਾ ਹੈ, ਜਿਸ ਨਾਲ ਇਸ ਢਾਬੇ ਨੇ ਫੂਡ ਇੰਡਸਟ੍ਰੀ ਦੇ ਰੂਪ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

PunjabKesari

ਦੱਸ ਦੇਈਏ ਕਿ ਇਹ ਢਾਬਾ ਹਰਿਆਣਾ ਵਿਖੇ ਸੋਨੀਪਤ ਦੇ ਮੁਰਥਲ ਇਲਾਕੇ ਵਿੱਚ ਹੈ, ਜੋ ਆਪਣੇ ਲਾਜਵਾਬ ਪਰਾਠਿਆਂ ਦੇ ਕਾਰਨ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਇਹ ਢਾਬਾ ਦਿੱਲੀ-ਚੰਡੀਗੜ੍ਹ ਹਾਈਵੇ 'ਤੇ ਸਭ ਤੋਂ ਵੱਧ ਸੈਰ ਕਰਨ ਵਾਲੀ ਥਾਂ ਵੀ ਬਣ ਗਿਆ ਹੈ। ਮੁਰਥਲ ਦੇ ਅਮਰੀਕ ਸੁਖਦੇਵ ਢਾਬੇ ਨੇ ਸੜਕ ਦੇ ਕਿਨਾਰੇ ਫੂਡ ਸਟਾਲ ਵਜੋਂ ਇਸ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਮਰੀਕ ਸੁਖਦੇਵ ਢਾਬਾ ਦਿੱਲੀ-ਅੰਬਾਲਾ ਰਾਸ਼ਟਰੀ ਰਾਜਮਾਰਗ 'ਤੇ ਇੱਕ ਪ੍ਰਸਿੱਧ ਭੋਜਨ ਜੁਆਇੰਟ ਬਣ ਗਿਆ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

PunjabKesari

ਇਥੇ ਆਉਣ ਵਾਲੇ ਸਾਰੇ ਲੋਕ ਪਰੌਂਠੇ ਜ਼ਰੂਰ ਖਾਂਦੇ ਹਨ, ਜੋ ਮੱਖਣ ਅਤੇ ਮਸਾਲੇਦਾਰ ਅਚਾਰ ਨਾਲ ਪਰੋਸੇ ਜਾਂਦੇ ਹਨ।  ਇਸ ਸਥਾਨ 'ਤੇ ਮਿਲਣ ਵਾਲੇ ਆਲੂ ਦੇ ਪਰੌਂਠੇ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ, ਉਹ ਘੱਟ ਹੈ। ਅਮਰੀਕ ਸੁਖਦੇਵ ਢਾਬਾ ਸਰਦਾਰ ਪ੍ਰਕਾਸ਼ ਸਿੰਘ ਜੀ ਨੇ 1956 ਵਿੱਚ ਮੁਰਥਲ ਦੇ ਹਾਈਵੇਅ ਤੇ ਖੋਲ੍ਹਿਆ ਸੀ, ਜੋ ਸਭ ਤੋਂ ਪੁਰਾਣੇ ਢਾਬਿਆਂ ਵਿੱਚੋਂ ਇੱਕ ਹੈ। ਪਹਿਲਾਂ ਇਹ ਢਾਬਾ ਟਰੱਕ ਡਰਾਈਵਰਾਂ ਵਿੱਚ ਮਸ਼ਹੂਰ ਸੀ। ਫਿਰ ਹੌਲੀ-ਹੌਲੀ ਇਹ ਢਾਬਾ ਹਾਈਵੇਅ ਤੋਂ ਲੰਘਣ ਵਾਲੇ ਯਾਤਰੀਆਂ, ਆਲੇ-ਦੁਆਲੇ ਦੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਲਈ ਹਰਮਨ ਪਿਆਰਾ ਹੋ ਗਿਆ।

ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

PunjabKesari

ਲੋਕ ਦੂਰ-ਦੂਰ ਤੋਂ ਆਪਣੇ ਪਰਿਵਾਰਾਂ ਨਾਲ ਇੱਥੇ ਖ਼ਾਸ ਤੌਰ 'ਤੇ ਪਰੌਂਠੇ ਖਾਣ ਲਈ ਆਉਣੇ ਸ਼ੁਰੂ ਹੋ ਗਏ। ਮੁਰਥਲ ਦੇ ਇਸ ਢਾਬੇ 'ਤੇ ਭਾਵੇਂ ਹਰ ਤਰ੍ਹਾਂ ਦੇ ਪਕਵਾਨ ਮਿਲਦੇ ਹਨ ਪਰ ਇਹ ਖ਼ਾਸ ਤੌਰ 'ਤੇ ਪਰੌਂਠੇ ਅਤੇ ਮੱਖਣ ਲਈ ਜਾਣਿਆਂ ਜਾਂਦਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਾਸਾਹਾਰੀ ਭੋਜਨ ਨਹੀਂ ਮਿਲਦਾ, ਜਿਸ ਕਰਕੇ ਇਥੇ ਰੋਜ਼ਾਨਾ ਕਰੀਬ 10,000 ਲੋਕ ਖਾਣਾ ਖਾਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ


rajwinder kaur

Content Editor

Related News