ਗੋਦਾਮ ਤੋਂ ਖੁਦ ਲੈਣ ਜਾਵੋਗੇ ਸਿਲੰਡਰ ਤਾਂ ਏਜੰਸੀ ਦੇਵੇਗੀ ਤੁਹਾਨੂੰ ਇਹ ਰਾਸ਼ੀ

04/18/2019 1:23:38 PM

ਨਵੀਂ ਦਿੱਲੀ — ਗੈਸ ਸਿਲੰਡਰ ਦਾ ਇਸਤੇਮਾਲ ਲਗਭਗ ਹਰ ਘਰ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਸਰਕਾਰ ਉਜਵੱਲਾ ਯੋਜਨਾ ਦੁਆਰਾ ਗਰੀਬ ਵਰਗ ਨੂੰ ਵੀ ਸਿਲੰਡਰ ਵੰਡ ਰਹੀ ਹੈ। ਪਰ ਜ਼ਿਆਦਾਤਰ ਸਿਲੰਡਰ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਇਸ ਨਾਲ ਜੁੜੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੋਵੇਗੀ। ਜੇਕਰ ਕੋਈ ਗੈਸ ਏਜੰਸੀ ਕਿਸੇ ਕਾਰਨ ਤੁਹਾਨੂੰ ਸਿਲੰਡਰ ਦੀ ਹੋਮ ਡਿਲਵਰੀ ਨਹੀਂ ਦਿੰਦੀ ਤਾਂ ਤੁਹਾਨੂੰ ਭਰਿਆ ਹੋਇਆ ਸਿਲੰਡਰ ਖੁਦ ਕੰਪਨੀ ਦੇ ਗੋਦਾਮ(ਸਟੋਰ) ਵਿਚੋਂ ਜਾ ਕੇ ਲਿਆਉਣਾ ਪੈਂਦਾ ਹੈ। ਅਜਿਹੇ 'ਚ ਤੁਸੀਂ ਉਸ ਗੈਸ ਏਜੰਸੀ ਤੋਂ ਇਕ ਤੈਅ ਰਾਸ਼ੀ ਲੈ ਸਕਦੇ ਹੋ। ਇਸ ਲਈ ਤੁਹਾਨੂੰ ਕੋਈ ਗੈਸ ਏਜੰਸੀ ਵਾਲਾ ਮਨ੍ਹਾਂ ਨਹੀਂ ਕਰ ਸਕਦਾ।

ਕੀ ਕਹਿੰਦੇ ਹਨ ਨਿਯਮ

ਤੁਹਾਡੇ ਕੋਲ ਜਿਹੜੀ ਵੀ ਏਜੰਸੀ ਦਾ ਕਨੈਕਸ਼ਨ ਹੈ ਉਸਦੇ ਗੋਦਾਮ ਤੋਂ ਜੇਕਰ ਸਿਲੰਡਰ ਤੁਸੀਂ ਖੁਦ ਲੈ ਕੇ ਆਉਂਦੇ ਹੋ ਤਾਂ ਏਜੰਸੀ ਕੋਲੋਂ ਤੁਸੀਂ 19 ਰੁਪਏ 50 ਪੈਸੇ ਵਾਪਸ ਲੈ ਸਕਦੇ ਹੋ। ਕੋਈ ਵੀ ਏਜੰਸੀ ਇਹ ਰਾਸ਼ੀ ਦੇਣ ਤੋਂ ਇਨਕਾਰ ਨਹੀਂ ਕਰੇਗੀ। ਦਰਅਸਲ ਇਹ ਰਾਸ਼ੀ ਬਤੌਰ ਡਿਲਵਰੀ ਚਾਰਜ ਤੁਹਾਡੇ ਕੋਲੋਂ ਲਿਆ ਜਾਂਦਾ ਹੈ। ਸਾਰੀਆਂ ਕੰਪਨੀਆਂ ਦੇ ਸਿਲੰਡਰ ਲਈ ਇਹ ਰਾਸ਼ੀ ਤੈਅ ਹੈ। ਹਾਲਾਂਕਿ ਮਹੀਨਾ ਪਹਿਲਾਂ ਹੀ ਇਸ ਰਾਸ਼ੀ ਨੂੰ ਵਧਾਇਆ ਗਿਆ ਹੈ। ਪਹਿਲੇ ਡਿਲਵਰੀ ਚਾਰਜ 15 ਰੁਪਏ ਸਨ, ਹੁਣ ਇਸ ਨੂੰ ਵਧਾ ਕੇ 19.50 ਰੁਪਏ ਕਰ ਦਿੱਤਾ ਗਿਆ ਹੈ।

ਮਨ੍ਹਾ ਕਰਨ 'ਤੇ ਇਥੇ ਕਰੋ ਸ਼ਿਕਾਇਤ

ਕੋਈ ਵੀ ਏਜੰਸੀ ਓਪਰੇਟਰ ਤੁਹਾਨੂੰ ਇਹ ਰਾਸ਼ੀ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਟੋਲ ਫ੍ਰੀ ਨੰਬਰ 18002333555 'ਤੇ ਉਸਦੀ ਸ਼ਿਕਾਇਤ ਕਰ ਸਕਦਾ ਹੈ। ਮੌਜੂਦਾ ਸਮੇਂ 'ਚ ਗਾਹਕਾਂ ਨੂੰ ਸਬਸਿਡੀ ਵਾਲੇ 12 ਸਿਲੰਡਰ ਦਿੱਤੇ ਜਾਂਦੇ ਹਨ। ਇਹ ਕੋਟਾ ਪੂਰਾ ਹੋਣ ਦੇ ਬਾਅਦ ਬਜ਼ਾਰ ਕੀਮਤ 'ਤੇ ਸਿਲੰਡਰ ਖਰੀਦਣਾ ਹੁੰਦਾ ਹੈ। 

ਮੁਫਤ 'ਚ ਬਦਲਿਆ ਜਾ ਸਕਦਾ ਹੈ ਰੈਗੂਲੇਟਰ

ਜੇਕਰ ਤੁਹਾਡੇ ਸਿਲੰਡਰ ਦਾ ਰੈਗੂਲੇਟਰ ਲੀਕ ਹੈ ਤਾਂ ਤੁਸੀਂ ਇਸ ਨੂੰ ਮੁਫਤ 'ਚ ਏਜੰਸੀ ਤੋਂ ਬਦਲ ਸਕਦੇ ਹੋ। ਇਸ ਲਈ ਤੁਹਾਡੇ ਕੋਲ ਏਜੰਸੀ ਦਾ ਸਬਸਕ੍ਰਿਪਸ਼ਨ ਵਾਊਚਰ ਹੋਣਾ ਚਾਹੀਦਾ ਹੈ। ਲੀਕ ਰੈਗੂਲੇਟਰ ਆਪਣੇ ਨਾਲ ਏਜੰਸੀ ਲੈ ਕੇ ਜਾਣਾ ਹੋਵੇਗਾ। ਸਬਸਕ੍ਰਿਪਸ਼ਨ ਵਾਊਚਰ ਅਤੇ ਰੈਗੂਲੇਟਰ ਦੇ ਨੰਬਰ ਨੂੰ ਮਿਲਾਇਆ ਜਾਵੇਗਾ। ਦੋਵੇਂ ਨੰਬਰ ਮਿਲ ਜਾਣ ਦੀ ਸਥਿਤੀ 'ਚ ਰੈਗੂਲੇਟਰ ਮੁਫਤ 'ਚ ਬਦਲ ਦਿੱਤਾ ਜਾਵੇਗਾ।

- ਰੈਗੂਲੇਟਰ ਖਰਾਬ ਹੋਣ ਦੀ ਸਥਿਤੀ 'ਚ ਏਜੰਸੀ 'ਚ ਟੈਰਿਫ ਦੇ ਹਿਸਾਬ ਨਾਲ ਰਾਸ਼ੀ ਜਮ੍ਹਾ ਕਰਵਾ ਕੇ  ਵੀ ਬਦਲ ਸਕਦੇ ਹੋ ਇਸ ਨੂੰ।

- ਰੈਗੂਲੇਟਰ ਚੋਰੀ ਹੋਣ ਦੀ ਸਥਿਤੀ ਵਿਚ ਐਫ.ਆਈ.ਆਰ. ਦੀ ਕਾਪੀ ਦਿਖਾ ਕੇ ਏਜੰਸੀ ਤੋਂ ਨਵਾਂ ਰੈਗੂਲੇਟਰ ਲੈ ਸਕਦੇ ਹੋ।


Related News