ਅਮਿਤ ਸ਼ਾਹ ਦੋ ਦਿਨਾਂ ਦੌਰੇ ’ਤੇ ਪੱਛਮੀ ਬੰਗਾਲ ਪਹੁੰਚੇ, ਖੁਦੀਰਾਮ ਬੋਸ ਨੂੰ ਕੀਤਾ ਨਮਨ

Saturday, Dec 19, 2020 - 01:19 PM (IST)

ਕੋਲਕਾਤਾ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੋ ਦਿਨਾਂ ਦੇ ਦੌਰੇ ’ਤੇ ਕੋਲਕਾਤਾ ਪਹੁੰਚ ਗਏ ਹਨ। ਬੰਗਾਲ ’ਚ ਸਿਆਸੀ ਉਤਾਰ-ਚੜਾਅ ਦਰਮਿਆਨ ਅਮਿਤ ਸ਼ਾਹ ਦਾ ਇਹ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੌਰੇ ਦੌਰਾਨ ਅਮਿਦ ਸ਼ਾਹ ਜਿਥੇ ਜਨਤਾ ਨਾਲ ਸੰਵਾਂਦ ਕਰਨਗੇ ਉਥੇ ਹੀ ਤ੍ਰਿਣਮੂਲ ਕਾਂਗਰਸ ਦੇ ਅਸੰਤੁਸ਼ਟ ਕਈ ਨੇਤਾਵਾਂ ਦੇ ਬੀ.ਜੇ.ਪੀ. ’ਚ ਸ਼ਾਮਲ ਹੋਣਦੀ ਵੀ ਖ਼ਬਰ ਹੈ। ਇਨ੍ਹਾਂ ’ਚ ਸਾਬਕਾ ਮੰਤਰੀ ਅਤੇ ਵਿਧਾਇਕ ਸ਼ੁਭੇਂਦੁ ਅਧਿਕਾਰੀ ਦਾ ਨਾਮ ਵੀ ਸ਼ਾਮਲ ਹੈ। 

ਸੁਤੰਤਰਾ ਸੇਨਾਨੀ ਖੁਦੀਰਾਮ ਬੋਸ ਨੂੰ ਨਮਨ
ਗ੍ਰਹਿ ਮੰਤਰੀ ਅਮਿਤ ਸ਼ਾਹ ਮਿਦਨਾਪੁਰ ’ਚ ਸੁਤੰਤਰਾ ਸੇਨਾਨੀ ਖੁਦੀਰਾਮ ਬੋਸ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਖੁਦੀਰਾਮ ਬੋਸ ਦੇ ਬੁੱਤ ਨੂੰ ਫੁੱਲਾਂ ਦੀ ਮਾਲਾ ਪਾਈ। ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਖੁਦੀਰਾਮ ਬੋਸ ਦੇ ਜਨਮ ਸਥਾਨ ਦੀ ਮਿੱਟੀ ਨੂੰ ਮੱਥੇ ’ਤੇ ਲਗਾਉਣ ਦਾ ਸੌਭਾਗ ਮਿਲਿਆ। 

 

ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਅੰਦਰ ਜੋ ਗੰਦੀ ਰਾਜਨੀਤੀ ਕਰਦੇ ਹਨ ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਖੁਦੀਰਾਮ ਬੋਸ ਜਿੰਨੇ ਬੰਗਾਲ ਦੇ ਸਨ ਓਨੇ ਹੀ ਪੂਰੇ ਭਾਰ ਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਡਿਤ ਰਾਮ ਪ੍ਰਸਾਦ ਬਿਸਮਿਲ ਜਿੰਨੇ ਯੂ.ਪੀ. ਦੇ ਸਨ ਓਨੇ ਹੀ ਉਹ ਬੰਗਾਲ ਲਈ ਸਨ। ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੰਡਿਤ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕ ਉੱਲ੍ਹਾ ਖਾਂ ਨੂੰ ਅੰਗਰੇਜਾਂ ਨੇ ਫਾਂਸੀ ਦਿੱਤੀ ਸੀ। ਅੱਜ ਦੇ ਦਿਨ ਉਨ੍ਹਾਂ ਨੂੰ ਘੱਟੋ-ਘੱਟ ਦੇਸ਼ ਦੇ ਸ਼ਹੀਦਾਂ ਦੇ ਨਾਮ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

 

ਖੁਦੀਰਾਮ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਤੋਂ ਬਾਅਦ ਅਮਿਤ ਸ਼ਾਹ ਸਿੱਧੇਸ਼ਵਰੀ ਮੰਦਰ ਪਹੁੰਚੇ। ਇਥੇ ਉਨ੍ਹਾਂ ਨੇ ਦੇਵੀ ਸਿੱਧੇਸ਼ਵਰੀ ਦੀ ਪੂਜਾ ਕੀਤੀ। ਇਸ ਦੌਰਾਨ ਵੱਡੀ ਗਿਣਤੀ ’ਚ ਬੀ.ਜੇ.ਪੀ. ਵਰਕਰ ਵੀ ਮੌਜੂਦ ਰਹੇ। 

ਅਮਿਤ ਸ਼ਾਹ ਨੇ ਕਿਸਾਨ ਦੇ ਘਰ ਕੀਤਾ ਭੋਜਨ
ਗ੍ਰਹਿ ਮੰਤਰੀ ਅਮਿਤ ਸ਼ਾਹ, ਬੀ.ਜੇ.ਪੀ. ਨੇਤਾਵਾਂ ਨਾਲ ਮਿਦਨਾਪੁਰ ’ਚ ਕਿਸਾਨ ਸਨਾਤਨ ਸਿੰਘ ਦੇ ਘਰ ਭੋਜਨ ਕਰਨ ਪਹੁੰਚੇ। ਅਮਿਤ ਸ਼ਾਹ  ਇਥੇ ਉਸ ਸਮੇਂ ਭੋਜਨ ਕਰਨ ਪਹੁੰਚੇ ਹਨ ਜਦੋਂ ਦਿੱਲੀ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 23 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।

 


Rakesh

Content Editor

Related News