ਅਮਿਤ ਸ਼ਾਹ ਕਰਨਗੇ ਦੋ ਦਿਨਾਂ ਗੁਜਰਾਤ ਦੌਰਾ
Thursday, Jan 13, 2022 - 12:36 PM (IST)

ਅਹਿਮਦਾਬਾਦ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਦਿਨਾਂ ਦੌਰੇ ’ਤੇ ਵੀਰਵਾਰ ਯਾਨੀ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਪਹੁੰਚਣਗੇ। ਇਸ ਦੌਰਾਨ ਉਹ ਸ਼ਨੀਵਾਰ ਨੂੰ ਜੈਵਿਕ ਖੇਤੀ ਨਾਲ ਜੁੜੀ ਇਕ ਯੋਜਨਾ ਦੀ ਸ਼ੁਰੂਆਤ ਵੀ ਕਰਨਗੇ। ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਮੀਡੀਆ ਸੰਯੋਜਕ ਯਗਨੇਸ਼ ਦਵੇ ਨੇ ਦੱਸਿਆ ਕਿ ਸ਼ਾਹ ਵੀਰਵਾਰ ਰਾਤ ਨੂੰ ਅਹਿਮਦਾਬਾਦ ਪਹੁੰਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਸ ਦੌਰੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਜਨਤਕ ਮੀਟਿੰਗ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਉਤਰਾਇਣ ਮੌਕੇ ਸ਼ਾਹ ਉਂਝ ਤਾਂ ਹਰ ਸਾਲ 14 ਜਨਵਰੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਾਰਟੀ ਵਰਕਰਾਂ ਨਾਲ ਪਤੰਗ ਉਡਾਉਂਦੇ ਹਨ ਅਤੇ ਹੋਰ ਪ੍ਰੋਗਰਾਮਾਂ ’ਚ ਸ਼ਿਰਕਤ ਕਰਦੇ ਹਨ ਪਰ ਇਸ ਵਾਰ ਉਹ ਸ਼ੁੱਕਰਵਾਰ ਨੂੰ ਇਨ੍ਹਾਂ ਪ੍ਰੋਗਰਾਮਾਂ ਤੋਂ ਦੂਰ ਰਹਿਣਗੇ ਕਿਉਂਕਿ ਉਨ੍ਹਆੰ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਦੀ ਮੌਤ ਹੋਈ ਹੈ।
ਉਨ੍ਹਾਂ ਕਿਹਾ, ‘ਸ਼ਾਹ ਮੁੱਖ ਰੂਪ ਨਾਲ ਸ਼ਹਿਰ ਸਥਿਤ ਆਪਣੇ ਘਰ ਹੀ ਰਹਿਣਗੇ। 15 ਜਨਵਰੀ ਨੂੰ ਉਹ ਜੈਵਿਕ ਖੇਤੀ ਨਾਲ ਸੰਬੰਧਿਤ ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਮੁੱਖ ਮੰਤਰੀ ਭੁਪਿੰਦਰ ਪਟੇਲ ਦੇ ਅਧਿਕਾਰਤ ਘਰ ਤੈਅ ਕੀਤਾ ਗਿਆ ਹੈ।’ ਗਾਂਧੀਨਗਰ ਤੋਂ ਸਾਂਸਦ ਸ਼ਾਹ ਤੋਂ ਆਪਣੇ ਸੰਸਦੀ ਖੇਤਰ ਨਾਲ ਸੰਬੰਧਿਤ ਵਿਕਾਸ ਪ੍ਰਾਜੈਕਟਾਂ ਅਤੇ ਹੋਰ ਸਰਕਾਰੀ ਯੋਜਨਾਵਾਂ ਦੇ ਲਗੂਕਰਨ ਦੀ ਸਮੀਖਿਆ ਕਰਨ ਦੀ ਉਮੀਦ ਹੈ।