ਗ੍ਰਹਿ ਮੰਤਰੀ ਅਮਿਤ ਸ਼ਾਹ ਬੋਲੇ, ਜਲਦ ਹੀ ਪੂਰੇ ਦੇਸ਼ ''ਚ ਲਾਗੂ ਕਰਾਂਗੇ NRC

09/18/2019 7:31:20 PM

ਰਾਂਚੀ— ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਨੈਸ਼ਨਲ ਰਜਿਸਟਰ ਆਫ ਸਿਟਿਜ਼ਨ-ਐੱਨ.ਆਰ.ਸੀ. ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਲਈ ਸਰਕਾਰ ਵਚਨਬੱਧ ਹੈ। ਸ਼ਾਹ ਨੇ ਸਵਾਲ ਚੁੱਕਿਆ ਕਿ ਕੀ ਕੋਈ ਹੋਰ ਦੇਸ਼ ਹੈ ਜੋ ਆਪਣੇ ਇਥੇ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ੀਆਂ ਨੂੰ ਰਹਿਣ ਦੀ ਇਜਾਜ਼ਤ ਦੇ ਸਕਦਾ ਹੈ।
ਇਕ ਹਿੰਦੀ ਅਖਬਾਰ ਦੇ ਪ੍ਰੋਗਰਾਮ 'ਚ ਅਮਿਤ ਸ਼ਾਹ ਨੇ ਕਿਹਾ-ਕੀ ਕੋਈ ਭਾਰਤੀ ਅਮਰੀਕਾ, ਬ੍ਰਿਟੇਨ ਜਾਂ ਰੂਸ 'ਚ ਗੈਰ-ਕਾਨੂੰਨੀ ਤਰੀਕੇ ਨਾਲ ਜਾ ਕੇ ਰਹਿ ਸਕਦਾ ਹੈ? ਨਹੀਂ, ਅਜਿਹੇ 'ਚ ਦੂਜੇ ਦੇਸ਼ ਦੇ ਲੋਕ ਭਾਰਤ 'ਚ ਬਿਨਾਂ ਪਛਾਣ ਦੇ ਦਸਤਾਵੇਜਾਂ ਦੇ ਬਿਨਾਂ ਕਿਵੇ ਰਹਿ ਰਹੇ ਹਨ? ਇਸ ਲਈ ਮੇਰਾ ਮੰਨਣਾ ਹੈ ਕਿ ਦੇਸ਼ 'ਚ ਐੱਨ.ਆਰ.ਸੀ. ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਪੂਰੇ ਦੇਸ਼ 'ਚ ਲਾਗੂ ਹੋਵੇਗਾ ਐੱਨ.ਆਰ.ਸੀ.
ਸ਼ਾਹ ਨੇ ਅੱਗੇ ਕਿਹਾ ਕਿ ਅਸੀਂ ਐੱਨ.ਆਰ.ਸੀ. ਨੂੰ ਅਸਾਮ ਤੋਂ ਬਾਅਦ ਪੂਰੇ ਦੇਸ਼ 'ਚ ਵੀ ਲਾਗੂ ਕਰਾਂਗੇ। ਅਸੀਂ ਜਲਦ ਹੀ ਨੈਸ਼ਨਲ ਰਜਿਸਟਰ ਆਫ ਸਿਟਿਜ਼ਨ ਬਣਾਵਾਂਗੇ। ਇਸ 'ਚ ਦੇਸ਼ 'ਚ ਰਹਿਣ ਵਾਲੇ ਸਾਰੇ ਨਾਗਰਿਕਾਂ ਦੀ ਇਕ ਸੂਚੀ ਹੋਵੇਗੀ। ਉਂਝ ਵੀ ਇਹ ਐੱਨ.ਆਰ.ਸੀ. ਹੈ ਸਿਰਫ ਅਸਾਮ ਰਜਿਸਟਰ ਆਫ ਸਿਟਿਜਨ ਨਹੀਂ ਹੈ।


Inder Prajapati

Content Editor

Related News