ਅਮਿਤ ਸ਼ਾਹ ਬੋਲੇ- ਜੰਮੂ-ਕਸ਼ਮੀਰ ’ਚ ਸ਼ਾਂਤੀ ਤੋਂ ਬਿਨਾਂ ਪਾਕਿਸਤਾਨ ਨਾਲ ਗੱਲਬਾਤ ਨਹੀਂ

Sunday, Sep 08, 2024 - 10:14 AM (IST)

ਜੰਮੂ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜਦੋਂ ਤਕ ਜੰਮੂ-ਕਸ਼ਮੀਰ ’ਚ ਸਥਾਈ ਸ਼ਾਂਤੀ ਨਹੀਂ ਹੋ ਜਾਂਦੀ , ਉਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਨਹੀਂ ਹੋ ਸਕਦੀ। ਇੱਥੇ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਢੁੱਕਵੇਂ ਸਮੇਂ ’ਤੇ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ। ਨੈਸ਼ਨਲ ਕਾਨਫਰੰਸ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਪਾਕਿਸਤਾਨ ਨਾਲ ਗੱਲਬਾਤ ਦੀ ਵਕਾਲਤ ਕੀਤੀ ਹੈ। ਮੈਂ ਇਹ ਸਪੱਸ਼ਟ ਕਰਦਾ ਹਾਂ ਕਿ ਜਦੋਂ ਤੱਕ ਜੰਮੂ-ਕਸ਼ਮੀਰ ’ਚ ਸਥਾਈ ਸ਼ਾਂਤੀ ਨਹੀਂ ਹੋ ਜਾਂਦੀ, ਉਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ- ਬਾਗੇਸ਼ਵਰ ਧਾਮ ਤੋਂ ਪਰਤਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਰਾਜਸਥਾਨ ਤੋਂ ਖਿੱਚ ਲਿਆਈ ਮੌਤ

ਭਾਜਪਾ ਲਈ ਚੋਣ ਮੁਹਿੰਮ ਸ਼ੁਰੂ ਕਰਦਿਆਂ ਉਨ੍ਹਾਂ ਗੁੱਜਰ-ਬੱਕਰਵਾਲ ਤੇ ਦਲਿਤ ਰਾਖਵੇਂਕਰਨ ’ਤੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਕੋਈ ਵੀ ਸ਼ਕਤੀ ਇਸ ਰਾਖਵੇਂਕਰਨ ਨੂੰ ਛੂਹ ਨਹੀਂ ਸਕਦੀ। ਐੱਨ. ਸੀ.-ਕਾਂਗਰਸ ਬਾਰੇ ਉਨ੍ਹਾਂ ਕਿਹਾ ਕਿ ਉਹ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਨਹੀਂ ਕਰਵਾ ਸਕਦੇ। ਸ਼ਾਇਦ ਰਾਹੁਲ ਬਾਬਾ ਤੇ ਉਮਰ ਮੇਰੇ 5 ਅਗਸਤ 2019 ਦੇ ਭਾਸ਼ਣ ਤੋਂ ਅਣਜਾਣ ਹਨ, ਜਿਸ ਵਿਚ ਮੈਂ ਸਪੱਸ਼ਟ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਢੁਕਵੇਂ ਸਮੇਂ ’ਤੇ ਜੰਮੂ-ਕਸ਼ਮੀਰ ਦਾ ਸੂਬੇ ਦਾ ਦਰਜਾ ਬਹਾਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਸਵੇਰੇ-ਸਵੇਰੇ ਵਾਪਰਿਆ ਰੇਲ ਹਾਦਸਾ; ਐਕਸਪ੍ਰੈੱਸ ਦੇ ਦੋ ਡੱਬੇ ਪਟੜੀ ਤੋਂ ਉਤਰੇ

ਦੋਵਾਂ ਆਗੂਆਂ ’ਤੇ ਤਿੱਖੇ ਹਮਲੇ ਕਰਦਿਆਂ ਸ਼ਾਹ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਉਹ ਸੂਬੇ ਦਾ ਦਰਜਾ ਕਿਵੇਂ ਵਾਪਸ ਲਿਆ ਸਕਦੇ ਹਨ? ਕੀ ਉਹ ਇਸ ਸਬੰਧੀ ਸਪੱਸ਼ਟ ਕਰਨਗੇ? ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਹੈ ਜੋ ਜੰਮੂ-ਕਸ਼ਮੀਰ ਨੂੰ ਮੁੜ ਸੂਬੇ ਦਾ ਦਰਜਾ ਦੇ ਸਕਦੀ ਹੈ। ਸ਼ਾਹ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ ਇਹ ਪਹਿਲੀ ਚੋਣ ਹੋਵੇਗੀ ਜਦੋਂ ਇਕ ਝੰਡਾ, ਇਕ ਸੰਵਿਧਾਨ ਅਤੇ ਇਕ ਪ੍ਰਧਾਨ ਮੰਤਰੀ ਹੋਵੇਗਾ। ਦੇਸ਼ ਲਈ ਹਮੇਸ਼ਾ ਇਕ ਹੀ ਪ੍ਰਧਾਨ ਮੰਤਰੀ ਹੁੰਦਾ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਇਕ ਹੀ ਪ੍ਰਧਾਨ ਮੰਤਰੀ ਹੈ ਤੇ ਉਹ ਹੈ ਨਰਿੰਦਰ ਮੋਦੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਐੱਨ. ਸੀ. ਮੁਖੀ ਫਾਰੂਕ ਅਬਦੁੱਲਾ, ਪੀ. ਡੀ. ਪੀ. ਮੁਖੀ ਮਹਿਬੂਬਾ ਮੁਫ਼ਤੀ ਤੇ ਰਾਹੁਲ-ਸੋਨੀਆ ਪਰਿਵਾਰ ਖ਼ਿਲਾਫ਼ ਵੋਟ ਪਾਉਣ। ਉਨ੍ਹਾਂ ਨੇ ਨਾਅਰਾ ਵੀ ਬੁਲੰਦ ਕੀਤਾ ‘ਜਹਾਂ ਹੂਆ ਬਲਿਦਾਨ ਮੁਖਰਜੀ, ਵੋਹ ਕਸ਼ਮੀਰ ਹਮਾਰਾ ਹੈ।’ ਜੰਮੂ-ਕਸ਼ਮੀਰ ’ਚ ਐੱਨ. ਸੀ. ਤੇ ਕਾਂਗਰਸ ਵੱਲੋਂ ਕਦੇ ਵੀ ਸਰਕਾਰ ਨਹੀਂ ਬਣਾਈ ਜਾ ਸਕਦੀ।

ਇਹ ਵੀ ਪੜ੍ਹੋ-  ਆਉਣ ਵਾਲੇ 4 ਦਿਨਾਂ 'ਚ ਪਵੇਗਾ ਮੀਂਹ, IMD ਦਾ ਅਲਰਟ

ਕੰਟਰੋਲ ਰੇਖਾ ਦੇ ਪਾਰ ਵਪਾਰ ਦਾ ਮੁਨਾਫਾ ਸਿੱਧਾ ਅੱਤਵਾਦੀ ਆਕਾਵਾਂ ਦੀਆਂ ਜੇਬਾਂ ’ਚ ਜਾਏਗਾ

ਕੰਟਰੋਲ ਰੇਖਾ ਦੇ ਪਾਰ ਵਪਾਰ ਦੀ ਵਕਾਲਤ ਕਰਨ ਲਈ ਪੀ. ਡੀ. ਪੀ . ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਾਹ ਨੇ ਕਿਹਾ ਕਿ ਵਪਾਰ ਤੋਂ ਮੁਨਾਫਾ ਸਿੱਧਾ 'ਅੱਤਵਾਦੀਆਂ ਦੇ ਅਾਕਾਵਾਂ ਦੀਆਂ ਜੇਬਾਂ ’ਚ ਜਾਏਗਾ। ਖੁਦਮੁਖਤਾਰੀ ਦੇ ਨਾਂ ’ਤੇ ਲੋਕਾਂ ਨੂੰ ਮੂਰਖ ਬਣਾਉਣ ਲਈ ਐੱਨ. ਸੀ. ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਇਸੇ ਨਾਅਰੇ ਕਾਰਨ ਹੀ ਪਿਛਲੇ 3 ਦਹਾਕਿਆਂ ’ਚ ਜੰਮੂ-ਕਸ਼ਮੀਰ ’ਚ 40,000 ਲੋਕਾਂ ਦੀ ਜਾਨ ਚਲੀ ਗਈ। ਹੁਣ ਕੋਈ ਖੁਦਮੁਖਤਾਰੀ ਦੀ ਗੱਲ ਨਹੀਂ ਕਰ ਸਕਦਾ। ਉਹ ਦਿਨ ਲੱਦ ਗਏ ਹਨ।

ਇਹ ਵੀ ਪੜ੍ਹੋੋ-  ਹੁਣ ਪਰਿਵਾਰ ਦੀ ਸਿਰਫ਼ ਇਕ ਹੀ ਔਰਤ ਨੂੰ ਮਿਲਣਗੇ 1500 ਰੁਪਏ

ਐੱਨ. ਸੀ., ਕਾਂਗਰਸ ਤੇ ਪੀ. ਡੀ. ਪੀ. ਜੰਮੂ-ਕਸ਼ਮੀਰ ’ਚ ਮੁੜ ਲਿਆਉਣਾ ਚਾਹੁੰਦੇ ਹਨ ਅੱਤਵਾਦ

ਅਮਿਤ ਸ਼ਾਹ ਨੇ ਭਾਜਪਾ ਵਰਕਰਾਂ ਨੂੰ ਐੱਨ. ਸੀ., ਕਾਂਗਰਸ ਅਤੇ ਪੀ. ਡੀ. ਪੀ. ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਕਿਉਂਕਿ ਉਹ ਜੰਮੂ-ਕਸ਼ਮੀਰ ’ਚ ਅੱਤਵਾਦ, ਵੱਖਵਾਦ ਅਤੇ ਪੱਥਰਬਾਜ਼ੀ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ। ਜਦੋਂ ਵਰਕਰਾਂ ਨੇ ‘ਨਹੀਂ’ ਦੇ ਨਾਅਰੇ ਲਾਏ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਅੱਤਵਾਦ ਦੇ ਅਾਕਾਵਾਂ ਅਤੇ ਪੱਥਰਬਾਜ਼ੀ ਨੂੰ ਉਤਸ਼ਾਹਿਤ ਕਰਨ ਲਈ ਪੈਸਾ ਖਰਚਣ ਵਾਲਿਆਂ ਦੀ ਰਿਹਾਈ ਚਾਹੁੰਦੀਆਂ ਹਨ। ਕੀ ਉਹ ਇਸ ਲਈ ਵੋਟ ਪਾਉਣ ਦੇ ਹੱਕਦਾਰ ਹਨ? ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਸ਼ੰਕਰਾਚਾਰੀਆ ਹਿੱਲ ਦਾ ਨਾਂ ਬਦਲ ਕੇ ਤਖਤ-ਏ- ਸੁਲੇਮਾਨ ਰੱਖਣਾ ਚਾਹੁੰਦੀ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ, ਭਾਵੇਂ ਕੁਝ ਵੀ ਹੋ ਜਾਵੇ। ਇਹ ਨੈਸ਼ਨਲ ਕਾਨਫਰੰਸ ਹੀ ਸੀ ਜਿਸ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮਹਾਰਾਜਾ ਹਰੀ ਸਿੰਘ ਨੂੰ ਕਸ਼ਮੀਰ ਤੋਂ ਭੱਜਣ ਲਈ ਮਜ਼ਬੂਰ ਕੀਤਾ ਸੀ। ਬਾਅਦ ’ਚ ਹਰੀ ਸਿੰਘ ਦੀ ਦੇਹ ਜੰਮੂ-ਕਸ਼ਮੀਰ ਲਿਆਂਦੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News