3 ਨਵੇਂ ਅਪਰਾਧਕ ਕਾਨੂੰਨਾਂ 'ਚ ਕੀ-ਕੀ ਹੈ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਡਿਟੇਲ 'ਚ ਸਮਝਾਇਆ

Monday, Jul 01, 2024 - 02:21 PM (IST)

ਨਵੀਂ ਦਿੱਲੀ- ਦੇਸ਼ ਭਰ ਵਿਚ ਅੱਜ ਤੋਂ ਯਾਨੀ ਕਿ 1 ਜੁਲਾਈ ਤੋਂ ਨਵੇਂ ਅਪਰਾਧਕ ਕਾਨੂੰਨ ਲਾਗੂ ਹੋ ਗਏ ਹਨ। ਸ਼ਾਹ ਨੇ ਸੰਸਦ ਭਵਨ ਦੇ ਕੰਪਲੈਕਸ ਵਿਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਖ਼ਰਕਾਰ ਨਵੇਂ ਕਾਨੂੰਨਾਂ ਦੀ ਲੋੜ ਕਿਉਂ ਪਈ। ਉਨ੍ਹਾਂ ਨੇ ਤਿੰਨ ਨਵੇਂ ਅਪਰਾਧਕ ਕਾਨੂੰਨਾਂ ਨੂੰ ਵਿਸਥਾਰ ਨਾਲ ਸਮਝਾਉਂਦਿਆ ਕਿਹਾ ਕਿ ਇੰਡੀਅਨ ਪੀਨਲ ਕੋਡ ਹੁਣ ਭਾਰਤੀ ਨਿਆਂ ਸੰਹਿਤਾ ਬਣ ਚੁੱਕਾ ਹੈ। ਆਜ਼ਾਦੀ ਦੀ 77 ਸਾਲਾਂ ਬਾਅਦ ਅਪਰਾਧਕ ਨਿਆਂ ਸਿਸਟਮ ਹੁਣ ਪੂਰੀ ਤਰ੍ਹਾਂ ਸਵਦੇਸ਼ੀ ਹੋ ਚੁੱਕਾ ਹੈ। ਗ੍ਰਹਿ ਮੰਤਰੀ ਨੇ ਦੱਸਿਆ ਕਿ 6 ਧਾਰਾਵਾਂ ਨੂੰ ਰੱਦ ਕਰ ਕੇ ਦੋ ਨਵੀਆਂ ਧਾਰਾਵਾਂ ਜੋੜੀਆਂ ਗਈਆਂ ਹਨ। ਉਨ੍ਹਾਂ ਨੇ ਇਸ ਨਵੇਂ ਕਾਨੂੰਨਾਂ ਨੂੰ ਨਵਾਂ ਨਜ਼ਰੀਆ ਦੱਸਿਆ। ਸ਼ਾਹ ਮੁਤਾਬਕ ਸਹੀ ਮਾਇਨਿਆਂ ਵਿਚ ਨਿਆਂ ਵਿਵਸਥਾ ਦਾ ਭਾਰਤੀਕਰਨ ਹੋਇਆ ਹੈ।

ਇਹ ਵੀ ਪੜ੍ਹੋ- CM ਕੇਜਰੀਵਾਲ ਮੁੜ ਪਹੁੰਚੇ ਹਾਈ ਕੋਰਟ, CBI ਦੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ

ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਅਪਰਾਧਕ ਸਿਸਟਮ ਤਹਿਤ ਹੁਣ ਸਜ਼ਾ ਦੀ ਥਾਂ ਨਿਆਂ ਹੋਵੇਗਾ। ਰਾਜਧਰੋਹ ਦੀ ਥਾਂ ਦੇਸ਼ਧਰੋਹ ਕੀਤਾ ਗਿਆ ਹੈ, ਜੋ ਕਿ ਅੰਗਰੇਜ਼ਾਂ ਨੇ ਆਪਣੀ ਸੁਰੱਖਿਆ ਲਈ ਬਣਾਇਆ ਸੀ। ਗਵਾਹਾਂ ਦੀ ਸੁਰੱਖਿਆ ਲਈ ਪ੍ਰਸਤਾਵ ਲਿਆਂਦਾ ਗਿਆ ਹੈ। ਮੌਬ ਲਿਚਿੰਗ (ਭੀੜ ਵਲੋਂ ਕੁੱਟਮਾਰ) ਖਿਲਾਫ ਵੀ ਨਵੇਂ ਅਪਰਾਧਕ ਕਾਨੂੰਨ ਵਿਚ ਵਿਵਸਥਾ ਹੈ। ਹੁਣ ਮਹਿਲਾ ਅਪਰਾਧ ਪ੍ਰਤੀ ਸਖ਼ਤ ਸਜ਼ਾ ਦਿੱਤੀ ਜਾਵੇਗੀ। ਸ਼ਾਹ ਨੇ ਦੱਸਿਆ ਕਿ ਨਵੇਂ ਕਾਨੂੰਨ ਵਿਚ ਕਈ ਵਿਵਸਥਾਵਾਂ ਸਨ, ਜੋ ਅੰਗਰੇਜ਼ਾਂ ਦੇ ਸਮੇਂ ਤੋਂ ਵਿਵਾਦਾਂ ਵਿਚ ਸਨ। ਇਨ੍ਹਾਂ ਵਿਵਸਥਾਵਾਂ ਨੂੰ ਬਦਲਿਆ ਗਿਆ ਹੈ।

ਇਹ ਵੀ ਪੜ੍ਹੋ- ਕਤਲ ਲਈ 302 ਨਹੀਂ 103, ਅੱਜ ਤੋਂ ਬਦਲ ਗਿਆ ਕਾਨੂੰਨ, ਜਾਣੋ ਹਰ ਅਪਡੇਟ

ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਸਜ਼ਾ ਦੀ ਥਾਂ ਨਿਆਂ ਹੋਵੇਗਾ, ਦੇਰੀ ਦੀ ਥਾਂ ਤੁਰੰਤ ਸੁਣਵਾਈ ਅਤੇ ਨਿਆਂ ਹੋਵੇਗਾ। ਪਹਿਲਾਂ ਸਿਰਫ ਪੁਲਸ ਦੇ ਅਧਿਕਾਰ ਸੁਰੱਖਿਅਤ ਸਨ, ਹੁਣ ਪੀੜਤਾਂ ਅਤੇ ਸ਼ਿਕਾਇਤਕਰਤਾਵਾਂ ਦੇ ਅਧਿਕਾਰ ਸੁਰੱਖਿਅਤ ਹੋਣਗੇ। ਸ਼ਾਹ ਨੇ ਦੱਸਿਆ ਕਿ ਨਵੇਂ ਅਪਰਾਧਕ ਸਿਸਟਮ ਬਾਰੇ 22.5 ਲੱਖ ਤੋਂ ਵਧੇਰੇ ਪੁਲਸ ਕਰਮੀਆਂ ਨੂੰ ਸਿਖਲਾਈ ਦੇਣ ਲਈ 12,000 ਤੋਂ ਵੱਧ  'ਮਾਸਟਰ' ਟ੍ਰੇਨਰ ਤਾਇਨਾਤ ਕੀਤੇ ਗਏ ਹਨ। ਇਸ ਨਜ਼ਰੀਏ ਨਾਲ ਇਹ ਤਿੰਨ ਨਵੇਂ ਕਾਨੂੰਨ ਦੇਸ਼ ਵਿਚ ਲਾਗੂ ਕੀਤੇ ਗਏ ਹਨ।

ਇਹ ਵੀ ਪੜ੍ਹੋ- NEET-UG ਪ੍ਰੀਖਿਆ ’ਚ ਬੇਨਿਯਮੀਆਂ : CBI ਦੀ ਵੱਡੀ ਕਾਰਵਾਈ, ਪ੍ਰਾਈਵੇਟ ਸਕੂਲ ਦਾ ਮਾਲਕ ਕੀਤਾ ਗ੍ਰਿਫਤਾਰ

ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ਧ੍ਰੋਹ ਦੀ ਥਾਂ ਦੇਸ਼ਧ੍ਰੋਹ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ਧ੍ਰੋਹ ਇਕ ਕਾਨੂੰਨ ਸੀ ਜੋ ਅੰਗਰੇਜ਼ਾਂ ਨੇ ਆਪਣੇ ਸ਼ਾਸਨ ਦੀ ਰੱਖਿਆ ਲਈ ਬਣਾਇਆ ਸੀ। ਮਹਾਤਮਾ ਗਾਂਧੀ, ਤਿਲਕ ਮਹਾਰਾਜ, ਸਰਦਾਰ ਪਟੇਲ, ਇਨ੍ਹਾਂ ਸਾਰਿਆਂ ਨੇ ਇਸ ਕਾਨੂੰਨ ਦੇ ਤਹਿਤ 6-6 ਸਾਲ ਦੀ ਕੈਦ ਕੱਟੀ ਸੀ। ਇਸ ਕਾਨੂੰਨ ਤਹਿਤ ਕੇਸਰੀ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਹੀ ਇਹ ਤਿੰਨੇ ਕਾਨੂੰਨ ਅੱਧੀ ਰਾਤ ਤੋਂ ਲਾਗੂ ਹੋ ਚੁੱਕੇ ਹਨ। ਹੁਣ ਭਾਰਤੀ ਦੰਡ ਸੰਹਿਤਾ ਦੀ ਥਾਂ ਭਾਰਤੀ ਨਿਆਂ ਸੰਹਿਤਾ ਨੇ ਲੈ ਲਈ ਹੈ। ਸਜ਼ਾ ਪ੍ਰਕਿਰਿਆ ਸੰਹਿਤਾ ਦੀ ਥਾਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਐਵੀਡੈਂਸ ਐਕਟ ਦੀ ਥਾਂ ਇੰਡੀਅਨ ਐਵੀਡੈਂਸ ਐਕਟ ਨੇ ਲੈ ਲਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News