ਅਮਿਤ ਸ਼ਾਹ ਨੇ ਪੁਲਵਾਮਾ ’ਚ ਸ਼ਹੀਦ 40 ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਯਾਦ ’ਚ ਲਾਇਆ ਬੂਟਾ

Tuesday, Oct 26, 2021 - 06:04 PM (IST)

ਅਮਿਤ ਸ਼ਾਹ ਨੇ ਪੁਲਵਾਮਾ ’ਚ ਸ਼ਹੀਦ 40 ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ, ਯਾਦ ’ਚ ਲਾਇਆ ਬੂਟਾ

ਸ਼੍ਰੀਨਗਰ (ਵਾਰਤਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਪੁਲਵਾਮਾ ਵਿਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ 40 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਫਰਵਰੀ 2019 ਨੂੰ ਪੁਲਵਾਮਾ ਜ਼ਿਲ੍ਹੇ ’ਚ ਸ਼੍ਰੀਨਗਰ-ਜੰਮੂ ਹਾਈਵੇਅ ’ਤੇ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਨਾਲ ਭਰੇ ਵਾਹਨ ਦੀ ਸੀ. ਆਰ. ਪੀ. ਐੱਫ. ਦੀ ਬੱਸ ਨਾਲ ਟੱਕਰ ਮਾਰ ਦਿੱਤੀ ਸੀ। ਗ੍ਰਹਿ ਮੰਤਰੀ ਨੇ ਦੱਖਣੀ ਕਸ਼ਮੀਰ ਵਿਚ ਪੁਲਵਾਮਾ ਜ਼ਿਲ੍ਹੇ ਦੇ ਲੇਥਪੋਰਾ ਵਿਚ ਸਮਾਰਕ ਸਥਲ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

PunjabKesari

ਸ਼ਾਹ ਨੇ ਸ਼ਰਧਾਂਜਲੀ ਭੇਟ ਕਰਨ ਤੋਂ ਇਲਾਵਾ 2019 ਦੇ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿਚ ਸ਼ਹੀਦ ਸਮਾਰਕ ਸਥਲ ’ਤੇ ਬੂਟਾ ਵੀ ਲਾਇਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਪੁਲਵਾਮਾ ਦੇ ਸ਼ਹੀਦ ਸਮਾਰਕ ’ਤੇ ਸਾਡੇ ਵੀਰ ਬਲੀਦਾਨੀਆਂ ਦੀ ਯਾਦ ’ਚ ਬੂਟਾ ਲਾਇਆ। 

PunjabKesari

ਜੰਮੂ-ਕਸ਼ਮੀਰ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਤਿੰਨ ਦਿਨਾਂ ਯਾਤਰਾ ਅੱਜ ਪੂਰੀ ਹੋ ਗਈ। ਉਨ੍ਹਾਂ ਨੇ ਰਾਤ ਆਰਾਮ ਲੇਥਪੋਰਾ ਵਿਚ ਸੀ. ਆਰ. ਪੀ. ਐੱਫ. ਦੇ ਕੈਂਪ ’ਚ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਮੈਂ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨਾਲ ਸਮਾਂ ਬਿਤਾਉਣਾ ਚਾਹੁੰਦਾ ਸੀ, ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦੇ ਤਜ਼ਰਬਿਆਂ ਅਤੇ ਮੁਸ਼ਕਲਾਂ ਨੂੰ ਜਾਣਨਾ ਅਤੇ ਜਜ਼ਬੇ ਨੂੰ ਵੇਖਣਾ ਚਾਹੁੰਦਾ ਸੀ। ਇਸ ਲਈ ਪੁਲਵਾਮਾ ਦੇ ਲੇਥਪੋਰਾ ਸੀ. ਆਰ. ਪੀ. ਐੱਫ. ਕੈਂਪ ਵਿਚ ਆਪਣੇ ਬਹਾਦਰ ਜਵਾਨਾਂ ਨਾਲ ਭੋਜਨ ਕੀਤਾ ਅਤੇ ਅੱਜ ਰਾਤ ਨੂੰ ਆਰਾਮ ਵੀ ਕੈਂਪ ਵਿਚ ਜਵਾਨਾਂ ਨਾਲ ਕਰਾਂਗਾ। ਦੱਸ ਦਈਏ ਕਿ ਕੇਂਦਰੀ ਮੰਤਰੀ ਸ਼ਨੀਵਾਰ ਦੇ ਦਿਨ ਜੰਮੂ-ਕਸ਼ਮੀਰ ਪਹੁੰਚੇ ਸਨ ਅਤੇ ਮੰਗਲਵਾਰ ਨੂੰ ਉਹ ਵਾਪਸ ਪਰਤ ਰਹੇ ਹਨ।

PunjabKesari


author

Tanu

Content Editor

Related News