ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇ ਅਮਿਤ ਸ਼ਾਹ, ਕੇਸਰੀ ਦਸਤਾਰ ''ਚ ਆਏ ਨਜ਼ਰ

Monday, Jan 06, 2025 - 04:19 PM (IST)

ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਪਹੁੰਚੇ ਅਮਿਤ ਸ਼ਾਹ, ਕੇਸਰੀ ਦਸਤਾਰ ''ਚ ਆਏ ਨਜ਼ਰ

ਨਵੀਂ ਦਿੱਲੀ- ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ 'ਚ ਅੱਜ ਯਾਨੀ ਕਿ ਸੋਮਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਰਾਰਾਜ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੂੰ ਸਿਰਪਾਓ ਭੇਟ ਕੀਤਾ ਗਿਆ। ਇਸ ਦੌਰਾਨ ਅਮਿਤ ਸ਼ਾਹ ਕੇਸਰੀ ਦਸਤਾਰ ਸਜਾਏ ਨਜ਼ਰ ਆਏ। 

PunjabKesari

ਦੱਸ ਦੇਈਏ ਕਿ ਇਸ ਵਿਸ਼ੇਸ਼ ਸਮਾਗਮ ਦਾ ਆਯੋਜਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕਰਵਾਇਆ ਗਿਆ। ਅਮਿਤ ਸਿੰਘ ਨਾਲ ਆਰ. ਪੀ. ਸਿੰਘ, ਪ੍ਰਵੇਸ਼ ਵਰਮਾ, ਮਨਜਿੰਦਰ ਸਿੰਘ, ਮੈਨੇਜਮੈਂਟ ਕਮੇਟੀ ਦੇ ਹਰਮੀਤ ਸਿੰਘ ਕਾਲਕਾ ਸਮੇਤ ਕਈ ਨੇਤਾ ਮੌਜੂਦ ਸਨ। 

PunjabKesari

ਦੱਸ ਦੇਈਏ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ, ਰਾਸ਼ਟਰ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ। ਉਨ੍ਹਾਂ ਕੋਲ ਬਹਾਦਰੀ ਦੇ ਨਾਲ-ਨਾਲ ਸਬਰ ਵੀ ਸੀ, ਉਨ੍ਹਾਂ ਦਾ ਸਬਰ ਕਮਾਲ ਦਾ ਸੀ। ਉਹ ਸੰਘਰਸ਼ ਕਰਦੇ ਸਨ ਪਰ ਕੁਰਬਾਨੀ ਦੀ ਸਿਖਰ ਬੇਮਿਸਾਲ ਸਨ। ਗੁਰੂ ਜੀ ਨੂੰ ਖਾਲਸਾ ਪੰਥ ਦੇ ਸਿਰਜਣਹਾਰ, ਮਨੁੱਖਤਾ ਦੇ ਪਾਲਣਹਾਰ ਕਿਹਾ ਜਾਂਦਾ ਹੈ।

PunjabKesari


author

Tanu

Content Editor

Related News