ਪਾਲਘਰ ਮੌਬ ਲਿੰਚਿੰਗ : ਸ਼ਾਹ ਨੇ ਮੁੱਖ ਮੰਤਰੀ ਊਧਵ ਨਾਲ ਕੀਤੀ ਗੱਲ, 2 ਪੁਲਸ ਕਰਮਚਾਰੀ ਸਸਪੈਂਡ
Monday, Apr 20, 2020 - 04:02 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਲਘਰ 'ਚ ਕੁੱਟ-ਕੁੱਟ ਕੇ ਤਿੰਨ ਲੋਕਾਂ ਦੇ ਕਤਲ ਦੇ ਮਾਮਲੇ 'ਚ ਸੋਮਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਗੱਲ ਕੀਤੀ। ਠਾਕਰੇ ਨੇ ਫੋਨ 'ਤੇ ਗੱਲਬਾਤ ਦੌਰਾਨ ਗ੍ਰਹਿ ਮੰਤਰੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮਾਮਲੇ 'ਚ ਸ਼ਾਮਲ ਲੋਕਾਂ ਨੂੰ ਫੜਨ ਲਈ ਚੁਕੇ ਗਏ ਕਦਮਾਂ ਬਾਰੇ ਵੀ ਦੱਸਿਆ।
ਉੱਥੇ ਹੀ ਘਟਨਾ ਦੀ ਜਾਂਚ ਕਰ ਰਹੇ ਕੋਂਕਣ ਰੇਂਜ ਦੇ ਆਈ.ਜੀ. ਨੇ ਕਾਸਾ ਪੁਲਸ ਸਟੇਸ਼ਨ ਦੇ ਇੰਚਾਰਜ ਅਤੇ ਸੈਕਿੰਡ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ 'ਚ ਹੁਣ ਤੱਕ 101 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਘਟਨਾ 16ਅਪ੍ਰੈਲ ਦੀ ਰਾਤ ਹੋਈ ਸੀ, ਜਦੋਂ ਭੀੜ ਨੇ ਚੋਰ ਹੋਣ ਦੇ ਸ਼ੱਕ 'ਚ ਤਿੰਨ ਸਾਧੂਆਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ 'ਚ ਜੂਨਾ ਅਖਾੜਾ ਦੇ 2 ਸੰਤ ਵੀ ਸ਼ਾਮਲ ਹਨ।