ਮਜ਼ਦੂਰਾਂ ਦੀ ਅਣਦੇਖੀ, ਸੀ.ਏ.ਏ. ਦਾ ਵਿਰੋਧ ਮਮਤਾ ਨੂੰ ਪਵੇਗਾ ਭਾਰੀ : ਅਮਿਤ ਸ਼ਾਹ

Tuesday, Jun 09, 2020 - 04:02 PM (IST)

ਮਜ਼ਦੂਰਾਂ ਦੀ ਅਣਦੇਖੀ, ਸੀ.ਏ.ਏ. ਦਾ ਵਿਰੋਧ ਮਮਤਾ ਨੂੰ ਪਵੇਗਾ ਭਾਰੀ : ਅਮਿਤ ਸ਼ਾਹ

ਕੋਲਕਾਤਾ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ 'ਚ ਸਿਆਸੀ ਹਿੰਸਾ ਦਾ ਬੋਲਬਾਲਾ ਹੋਣ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਅਤੇ ਮਜ਼ਦੂਰਾਂ ਦੀ ਅਣਦੇਖੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਹੁਤ ਭਾਰੀ ਪਵੇਗੀ ਅਤੇ ਬੰਗਾਲ ਦੀ ਜਨਤਾ ਉਨ੍ਹਾਂ ਨੂੰ ਸਿਆਸੀ ਸ਼ਰਨਾਰਥੀ ਬਣਾ ਦੇਵੇਗੀ। ਪੱਛਮੀ ਬੰਗਾਲ 'ਚ ਇਕ 'ਡਿਜੀਟਲ ਰੈਲੀ' ਨੂੰ ਸੰਬੋਧਨ ਕਰ ਰਹੇ ਸ਼ਾਹ ਨੇ ਲੋਕਾਂ ਤੋਂ 'ਬੰਗਾਲ 'ਚ ਤਬਦੀਲੀ' ਦੀ ਲੜਾਈ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੋਸ਼ ਲਗਾਇਆ ਇਕ ਇਕਮਾਤਰ ਪੱਛਮੀ ਬੰਗਾਲ ਅਜਿਹਾ ਸੂਬਾ ਹੈ, ਜਿੱਥੇ ਸਿਆਸੀ ਹਿੰਸਾ ਦਾ ਬੋਲਬਾਲਾ ਹੈ, ਜਦੋਂ ਕਿ ਰਾਜਨੀਤੀ ਹਿੰਸਾ ਕਿਤੇ ਵੀ ਨਹੀਂ ਹੋਣੀ ਚਾਹੀਦੀ। ਸ਼ਾਹ ਨੇ ਬੰਗਾਲ 'ਚ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਨਹੀਂ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ,''ਮਮਤਾ ਦੀਦੀ ਬੰਗਾਲ ਦੀ ਧਰਤੀ 'ਤੇ ਆਯੂਸ਼ਮਾਨ ਯੋਜਨਾ ਇਸ ਲਈ ਲਾਗੂ ਨਹੀਂ ਕਰਨਾ ਚਾਹੁੰਦੀ ਕਿ ਕਿਤੇ ਨਰਿੰਦਰ ਮੋਦੀ ਵਧ ਲੋਕਪ੍ਰਿਯ ਨਾ ਹੋ ਜਾਣ। ਅਸੀਂ ਗਰੀਬਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਮਾਧਿਅਮ ਨਾਲ 5 ਲੱਖ ਰੁਪਏ ਦਾ ਸਿਹਤ ਖਰਚ ਦੇਣਾ ਚਾਹੁੰਦੇ ਹਾਂ ਪਰ ਉਹ (ਮਮਤਾ) ਇਸ ਨੂੰ ਲਾਗੂ ਨਹੀਂ ਹੋਣ ਦੇ ਰਹੀ ਹੈ।''

ਉਨ੍ਹਾਂ ਕਿਹਾ ਕਿ ਸੂਬੇ 'ਚ ਜਦੋਂ ਭਾਜਪਾ ਦਾ ਮੁੱਖ ਮੰਤਰੀ ਬਣੇਗਾ, ਉਦੋਂ ਇੱਥੇ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਜਾਵੇਗੀ। ਸ਼ਾਹ ਨੇ ਕਿਹਾ,''ਕਮਿਊਨਿਸਟ, ਤ੍ਰਿਣਮੂਲ ਦੋਹਾਂ ਨੇ ਤੁਸੀਂ ਅਜਮਾਇਆ ਹੈ। ਇਕ ਮੌਕਾ ਭਾਜਪਾ ਨੂੰ ਦੇ ਕੇ ਦੇਖੋ। ਭ੍ਰਿਸ਼ਟਾਚਾਰ ਨਹੀਂ ਹੋਵੇਗਾ, ਟੋਲਬਾਜ਼ੀ ਨਹੀਂ ਹੋਵੇਗੀ ਅਤੇ ਬੰਗਾਲ ਵਿਕਾਸ ਦੇ ਰਾਹ 'ਤੇ ਅੱਗੇ ਵਧੇਗਾ।'' ਸ਼ਾਹ ਨੇ ਸੀ.ਏ.ਏ. ਦਾ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਵਲੋਂ ਵਿਰੋਧ ਕੀਤੇ ਜਾਣ ਦਾ ਜ਼ਿਕਰ ਕਰਦੇ ਹੋਏ ਪੁੱਛਿਆ,''ਬੰਗਲਾਦੇਸ਼ ਤੋਂ ਆਏ ਬੰਗਲਾਦੇਸ਼ੀਆਂ ਨੇ ਤੁਹਾਡਾ ਕੀ ਵਿਗਾੜਿਆ? ਉਨ੍ਹਾਂ ਨੂੰ ਨਾਗਰਿਕਤਾ ਮਿਲਣ ਨਾਲ ਤੁਹਾਨੂੰ ਕੀ ਤਕਲੀਫ਼ ਸੀ?'' ਉਨ੍ਹਾਂ ਨੇ ਕਿਹਾ ਕਿ ਇਹ ਵਿਰੋਧ ਮਮਤਾ ਬੈਨਰਜੀ ਨੂੰ ਕਾਫ਼ੀ ਭਾਰੀ ਪਵੇਗਾ ਅਤੇ ਬੰਗਾਲ ਦੀ ਜਨਤਾ ਉਨ੍ਹਾਂ ਨੂੰ ਸਿਆਸੀ ਸ਼ਰਨਾਰਥੀ ਬਣਾਏਗੀ।

ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਮਮਤਾ ਸਰਕਾਰ ਨੂੰ ਘੇਰਦੇ ਹੋਏ ਸ਼ਾਹ ਨੇ ਕਿਹਾ,''ਪ੍ਰਵਾਸੀ ਮਜ਼ਦੂਰਾਂ ਲਈ ਸਭ ਤੋਂ ਘੱਟ ਟਰੇਨਾਂ ਲੈਣ ਵਾਲੇ ਸੂਬਿਆਂ 'ਚ ਪੱਛਮੀ ਬੰਗਾਲ ਮੁੱਖ ਹੈ ਅਤੇ ਇਸ ਕਾਰਨ ਮਜ਼ਦੂਰਾਂ ਨੂੰ ਪਰੇਸ਼ਾਨੀਆਂ ਹੋਈਆਂ। ਜਿਸ ਟਰੇਨ ਨੂੰ 'ਕੋਰੋਨਾ ਐਕਸਪ੍ਰੈੱਸ' ਕਿਹਾ ਗਿਆ, ਉਹੀ ਟਰੇਨ ਤ੍ਰਿਣਮੂਲ ਕਾਂਗਰਸ ਨੂੰ ਬੰਗਾਲ ਤੋਂ ਬਾਹਰ ਕੱਢਣ ਵਾਲੀ ਗੱਡੀ ਬਣ ਜਾਵੇਗੀ। ਮਜ਼ਦੂਰ ਇਹ ਅਪਮਾਨ ਨਹੀਂ ਭੁੱਲੇਗਾ।'' ਸ਼ਾਹ ਨੇ ਕਿਹਾ,''ਸੂਬਾ ਸਰਕਾਰ ਇੱਥੋਂ ਦੇ ਗਰੀਬਾਂ ਦੇ ਅਧਿਕਾਰਾਂ ਨੂੰ ਰੋਕ ਕੇ ਬੈਠੀ ਹੈ। ਅਸੀਂ ਕਿਸਾਨਾਂ ਨੂੰ ਪੈਸਾ ਭੇਜਣਾ ਚਾਹੁੰਦੇ ਹਾਂ ਪਰ ਸੂਬਾ ਸਰਕਾਰ ਉਨ੍ਹਾਂ ਦੀ ਸੂਚੀ ਨਹੀਂ ਭੇਜਦੀ।'' ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ,''ਤੁਸੀਂ ਕਿਉਂ ਬੰਗਾਲ ਦੇ ਕਿਸਾਨ ਨੂੰ ਪਰੇਸ਼ਾਨ ਕਰ ਰਹੇ ਹਨ। ਉਹ ਚੱਕਰਵਾਤ ਅਮਫਾਨ ਨਾਲ ਪੀੜਤ ਹਨ। ਤੁਸੀਂ ਕਿਉਂ ਉਸ ਨੂੰ 6 ਹਜ਼ਾਰ ਰੁਪਏ ਲੈਣ ਤੋਂ ਰੋਕ ਰਹੀ ਹੋ। ਕ੍ਰਿਪਾ ਕਿਸਾਨਾਂ ਦੀ ਸੂਚੀ ਭੇਜ ਦਿਓ, ਅਸੀਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਅਤੇ ਉਨ੍ਹਾਂ ਲਈ ਤੁਰੰਤ ਪੈਸਾ ਭੇਜਾਂਗੇ। ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਅਤੇ 35ਏ ਹਟਾਉਣ ਅਤੇ ਰਾਮ ਮੰਦਰ ਦੇ ਮੁੱਦੇ ਦਾ ਵੀ ਜ਼ਿਕਰ ਕੀਤਾ।


author

DIsha

Content Editor

Related News