ਅਮਿਤ ਸ਼ਾਹ ਹਨ ਜਿਸ ਬੈਂਕ ਦੇ ਨਿਰਦੇਸ਼ਕ, ਨੋਟਬੰਦੀ ਦੌਰਾਨ ਉਥੇ ਜਮ੍ਹਾ ਹੋਏ ਸਭ ਤੋਂ ਜ਼ਿਆਦਾ ਬੈਨ ਨੋਟ

06/22/2018 2:36:36 PM

ਨਵੀਂ ਦਿੱਲੀ — ਨੋਟਬੰਦੀ ਦੌਰਾਨ ਸਭ ਤੋਂ ਜ਼ਿਆਦਾ ਜਿਸ ਬੈਂਕ ਵਿਚ 500 ਅਤੇ 1000 ਦੇ ਨੋਟ ਜਮ੍ਹਾ ਹੋਏ ਸਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਉਸ ਬੈਂਕ ਦੇ ਨਿਰਦੇਸ਼ਕ ਹਨ। ਨਿਊਜ਼ ਏਜੰਸੀ ਅਨੁਸਾਰ ਆਰ.ਟੀ.ਆਈ. ਦੁਆਰਾ ਮੰਗੀ ਗਈ ਜਾਣਕਾਰੀ 'ਚ ਇਹ ਗੱਲ ਸਾਹਮਣੇ ਆਈ ਹੈ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟ 'ਤੇ ਪਾਬੰਧੀ ਲਗਾ ਕੇ ਬਾਜ਼ਾਰ ਤੋਂ ਹਟਾ ਦਿੱਤੇ ਸਨ।
5 ਦਿਨਾਂ 'ਚ 745 ਕਰੋੜ ਜਮ੍ਹਾ
ਜਾਣਕਾਰੀ ਅਨੁਸਾਰ ਅਹਿਮਦਾਬਾਦ ਜ਼ਿਲਾ ਸਹਿਕਾਰੀ ਬੈਂਕ(ਏ.ਡੀ.ਸੀ.ਬੀ.) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨੋਟਬੰਦੀ ਦੀ ਘੋਸ਼ਣਾ ਦੇ ਸਿਰਫ ਪੰਜ ਦਿਨਾਂ ਅੰਦਰ 745.59 ਕਰੋੜ ਰੁਪਏ ਮੁੱਲ ਦੇ ਪਾਬੰਧੀ ਸ਼ੁਦਾ ਨੋਟ ਜਮ੍ਹਾ ਕੀਤੇ ਸਨ।
ਨੋਟਬੰਦੀ ਦੀ ਘੋਸ਼ਣਾ ਦੇ ਪੰਜ ਦਿਨਾਂ ਬਾਅਦ 14 ਨਵੰਬਰ 2016 ਨੂੰ ਸਾਰੇ ਜ਼ਿਲਾ ਸਹਿਕਾਰੀ ਬੈਂਕਾਂ ਨੂੰ ਲੋਕਾਂ ਕੋਲੋਂ ਪਾਬੰਧੀ ਸ਼ੁਦਾ ਨੋਟ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ, ਕਿਉਂਕਿ ਇਹ ਸ਼ੱਕ ਸੀ ਕਿ ਸਾਹਿਕਾਰੀ ਬੈਂਕਾਂ ਦੇ ਜ਼ਰੀਏ ਕਾਲੇ ਧਨ ਨੂੰ ਸਫ਼ੈਦ ਕੀਤਾ ਜਾ ਸਕਦਾ ਹੈ। 
ਬੈਂਕ ਦੀ ਵੈਬਸਾਈਟ ਅਨੁਸਾਰ ਅਮਿਤ ਸ਼ਾਹ ਉਸ ਸਮੇਂ ਬੈਂਕ ਦੇ ਨਿਰਦੇਸ਼ਕ ਸਨ ਅਤੇ ਉਹ ਕਈ ਸਾਲਾਂ ਤੋਂ ਇਸ ਅਹੁਦੇ 'ਤੇ ਸਨ। ਉਹ ਸਾਲ 2000 ਵਿਚ ਬੈਂਕ ਦੇ ਪ੍ਰਧਾਨ ਵੀ ਰਹੇ।
ਏ.ਡੀ.ਸੀ.ਬੀ. ਦੇ ਕੋਲ 31 ਮਾਰਚ 2017 ਨੂੰ ਕੁੱਲ 5,050 ਕਰੋੜ ਰੁਪਏ ਜਮ੍ਹਾ ਸਨ ਅਤੇ ਵਿੱਤੀ ਸਾਲ 2017-18 'ਚ  ਬੈਂਕ ਦਾ ਸ਼ੁੱਧ ਮੁਨਾਫਾ 14.31 ਕਰੋੜ ਰਿਹਾ।


Related News