ਹਰ ਖੇਤਰ ਦੀ ਤਰ੍ਹਾ ਆਫਤ ਪ੍ਰਬੰਧਨ ''ਚ ਵੀ ਭਾਰਤ ਦੁਨੀਆ ''ਚੋ ਸਭ ਤੋਂ ਵਧੀਆ ਹੈ: ਸ਼ਾਹ

06/29/2019 2:59:42 PM

ਨਵੀਂ ਦਿੱਲੀ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਵ ਸ਼ਨੀਵਾਰ ਨੂੰ ਐੱਸ. ਡੀ. ਆਰ ਐੱਫ, ਸਿਵਲ ਡਿਫੈਂਸ, ਹੋਮ ਗਾਰਡਸ ਅਤੇ ਫਾਇਰ ਸਰਵਿਸਿਜ਼ ਦੀ ਸਮਰੱਥਾ ਨਿਰਮਾਣ 'ਤੇ ਸਾਲਾਨਾ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਆਫਤ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਇਕ ਵਿਆਪਕ ਯੋਜਨਾ ਲੰਬੇ ਸਮੇਂ ਤੋਂ ਭਾਰਤ ਦੇ ਇੰਫਰਾਂਸਟ੍ਰਕਚਰ ਦੇ ਰੋਡਮੈਪ ਤੋਂ ਜੋ ਗਾਇਬ ਸੀ ਹੁਣ ਇਹ ਯੋਜਨਾ ਬਣ ਰਹੀ ਹੈ। 

PunjabKesari

ਐੱਨ. ਡੀ. ਆਰ. ਐੱਫ. ਦੇ ਗਠਨ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਕਈ ਆਫਤਾਂ 'ਚ ਸਮੇਂ ਸਿਰ ਨਾ ਸਿਰਫ ਭਾਰਤ ਬਲਕਿ ਕਈ ਹੋਰ ਦੇਸ਼ਾਂ 'ਚ ਵੀ ਐੱਨ. ਡੀ. ਆਰ. ਐੱਫ. ਨੇ ਬਹੁਤ ਚੰਗੇ ਕੰਮ ਕੀਤੇ ਹਨ। ਮੈਂ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਂ 'ਤੇ ਵੀ ਐੱਨ. ਡੀ. ਆਰ. ਐੱਫ. ਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ। ਆਫਤ ਪ੍ਰਬੰਧਨ ਖੇਤਰ ਦੀਆਂ ਚੁਣੌਤੀਆਂ ਨੂੰ ਤਾਂ ਹੀ ਹੱਲ ਕੀਤਾ ਜਾ ਸਕਦਾ ਹੈ, ਜਦੋਂ ਸਾਰੇ ਦਲ ਬਹੁਤ ਚੰਗੀ ਤਰ੍ਹਾਂ ਤਿਆਰ ਹੋਣ। ਉੱਥੇ ਕੰਮ ਕਰਨ ਦੀਆਂ ਸਾਰੀਆਂ ਸਹੂਲਤਾਂ ਅੰਤਰਰਾਸ਼ਟਰੀ ਮਿਆਰ ਤੋਂ ਵੀ ਉੱਪਰ ਹੋਣ। ਮੇਰੀ ਬੇਨਤੀ ਹੈ ਕਿ ਡੀ. ਆਰ. ਡੀ. ਓ ਨਾਲ ਸੰਕਲਨ ਕਰਕੇ ਸਾਰੇ ਦਸਤਾਵੇਜ਼ ਸਵਦੇਸ਼ੀ ਕੀਤੇ ਜਾਣ। ਐੱਨ. ਡੀ. ਆਰ. ਐੱਫ. ਦੀ ਤਰਜ 'ਤੇ 24 ਸੂਬਿਆਂ 'ਚ ਐੱਸ. ਡੀ. ਆਰ. ਐੱਫ. ਦਾ ਗਠਨ ਕੀਤਾ ਜਾ ਚੁੱਕਾ ਹੈ ਲਗਭਗ 25 ਮਾਈਡ੍ਰਿਲ ਹੋਈ ਹੈ, ਜਿਸ 'ਚ 11 ਲੱਖ ਲੋਕਾਂ ਨੇ ਭਾਗ ਲਿਆ ਹੈ। ਨਾਗਪੁਰ ਦੇ ਅੰਦਰ ਇੱਕ ਵੱਡਾ ਸੈਂਟਰ ਵੀ ਬਣਨ ਜਾ ਰਿਹਾ ਹੈ। 

ਅਮਿਤ ਸ਼ਾਹ ਨੇ ਅੱਗੇ ਇਹ ਵੀ ਕਿਹਾ ਹੈ ਕਿ ਸਾਲ 2000 ਤੋਂ ਪਹਿਲਾਂ ਸਾਡੇ ਦੇਸ਼ 'ਚ ਆਫਤ ਪ੍ਰਬੰਧਨ ਖੇਤਰ ਨੂੰ ਪੂਰਾ ਨਜ਼ਰਅੰਦਾਜ ਕੀਤਾ ਗਿਆ। ਜ਼ਿਲਾ ਪੱਧਰ ਜਾਂ ਫੌਜ ਦੀਆਂ ਟੁਕੜੀਆਂ ਦੀ ਵਰਤੋਂ ਕਰਕੇ ਇਸ ਦੀ ਚਿੰਤਾ ਕੀਤੀ ਜਾਂਦੀ ਸੀ ਪਰ ਅਧੁਨਿਕ ਪਹੁੰਚ ਨਾਲ ਆਫਤ ਪ੍ਰਬੰਧਨ ਲਈ ਕਦਮ ਨਹੀਂ ਚੁੱਕੇ ਜਾਂਦੇ ਸੀ। 2001 'ਚ ਗੁਜਰਾਤ 'ਚ ਭੂਚਾਲ ਆਇਆ ਤਾਂ ਉੱਥੋ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਆਫਤ ਪ੍ਰਬੰਧਨ ਦੀ ਨੀਂਹ ਰੱਖੀ। ਉਥੋ ਹੀ ਦੇਸ਼ 'ਚ ਪੂਰੀ ਤਰ੍ਹਾਂ ਨਾਲ ਆਫਤ ਪ੍ਰਬੰਧਨ ਦਾ ਕੰਮ ਹੋਣ ਦੀ ਸ਼ੁਰੂਆਤ ਹੋਈ ਸੀ। ਐੱਨ. ਡੀ. ਏ ਦੀ ਸਰਕਾਰ 'ਚ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਰਾਸ਼ਟਰੀ ਆਫਤ ਪ੍ਰਬੰਧਨ ਸਮਿਤੀ ਦਾ ਗਠਨ ਕੀਤਾ ਸੀ ਅਤੇ ਸ਼੍ਰੀ ਸ਼ਰਦ ਪਵਾਰ ਜੀ ਨੂੰ ਉਸ ਦਾ ਪ੍ਰਧਾਨ ਬਣਾ ਕੇ ਬਹੁਤ ਚੰਗੀ ਸ਼ੁਰੂਆਤ ਕੀਤੀ ਸੀ।


Iqbalkaur

Content Editor

Related News