CAA ''ਤੇ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਦਿੱਤੀ ਇਹ ਚੁਣੌਤੀ

Friday, Dec 27, 2019 - 04:56 PM (IST)

CAA ''ਤੇ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਦਿੱਤੀ ਇਹ ਚੁਣੌਤੀ

ਸ਼ਿਮਲਾ—ਹਿਮਾਚਲ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ 2 ਸਾਲ ਪੂਰੇ ਹੋ ਗਏ ਹਨ। ਇਸ ਮੌਕੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਸ਼ਿਮਲਾ 'ਚ ਇਕ ਸਭਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਗ੍ਰਹਿ ਮੰਤਰੀ ਨਾਗਰਿਕਤਾ ਸੋਧ ਕਾਨੂੰਨ (ਸੀ.ਸੀ.ਏ) ਦੇ ਮਸਲੇ 'ਤੇ ਕਾਂਗਰਸ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਇਸ ਮੁੱਦੇ 'ਤੇ ਬਹਿਸ ਕਰਨ ਦੀ ਚੁਣੌਤੀ ਵੀ ਦਿੱਤੀ। ਸੀ.ਏ.ਏ ਸੰਬੰਧੀ ਅਮਿਤ ਸ਼ਾਹ ਨੇ ਰੈਲੀ 'ਚ ਕਿਹਾ ਹੈ ਕਿ ਪਾਕਿਸਤਾਨ ਨੇ ਨਹਿਰੂ ਲਿਆਕਤ ਸਮਝੌਤੇ ਦਾ ਪਾਲਨ ਨਹੀਂ ਕੀਤਾ ਹੈ, ਉੱਥੇ ਘੱਟ ਗਿਣਤੀ ਨੂੰ ਪਰੇਸ਼ਾਨ ਕੀਤਾ ਗਿਆ। ਪਾਕਿਸਤਾਨ ਤੋਂ ਲੱਖਾਂ ਲੋਕ ਇੱਥੇ ਆਏ ਪਰ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਮਿਲੀ। ਸਾਡੀ ਸਰਕਾਰ ਸੀ.ਏ.ਏ ਲੈ ਕੇ ਆਈ ਹੈ। ਇਸ ਨੂੰ ਲੈ ਕੇ ਕਾਂਗਰਸ ਐਡ ਕੰਪਨੀ ਅਫਵਾਹਾਂ ਫੈਲਾ ਰਹੀ ਹੈ ਕਿ ਇਸ ਤੋਂ ਮੁਸਲਮਾਨਾਂ ਦੀ ਨਾਗਰਿਕਤਾ ਜਾਵੇਗੀ। ਅਮਿਤ ਸ਼ਾਹ ਨੇ ਕਿਹਾ, ''ਮੈਂ ਰਾਹੁਲ ਬਾਬਾ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਕਿਸੀ ਦੀ ਨਾਗਰਿਕਤਾ ਲੈਣ ਦਾ ਪ੍ਰਾਵਧਾਨ ਹੈ ਤਾਂ ਤੁਸੀਂ ਦੱਸੋ, ਇਸ ਐਕਟ ਰਾਹੀਂ ਕਿਸ ਦੀ ਵੀ ਨਾਗਰਿਕਤਾ ਖੋਹੀ ਨਹੀਂ ਜਾਵੇਗੀ।''

PunjabKesari

ਦੱਸ ਦੇਈਏ ਕਿ ਕਾਂਗਰਸ ਪਾਰਟੀ ਲਗਾਤਾਰ ਸੀ.ਏ.ਏ ਦੇ ਮਸਲੇ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹ ਰਹੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਸਰਕਾਰ ਇਸ ਕਾਨੂੰਨ ਰਾਹੀਂ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣਾ ਚਾਹੁੰਦੀ ਹੈ।

ਮੋਦੀ ਸਰਕਾਰ ਨੇ ਹਿਮਾਚਲ ਲਈ ਕੀਤਾ ਕੰਮ-
ਅਮਿਤ ਸ਼ਾਹ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਧਰਤੀ 'ਤੇ ਨੌਜਵਾਨਾਂ ਨੇ ਭਾਰਤ ਦੇ ਲਈ ਆਪਣੀ ਜਾਨ ਦਿੱਤੀ ਅਤੇ ਦੇਸ਼ ਦੀ ਸੇਵਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚਾਰ ਪਰਮਵੀਰ ਚੱਕਰ ਇੱਥੋ ਦੇ ਜਵਾਨਾਂ ਨੂੰ ਹੀ ਮਿਲੇ ਹਨ। ਭਾਜਪਾ ਹਰ ਸਾਲ ਆਪਣੇ ਕੰਮਾਂ ਦਾ ਹਿਸਾਬ ਦਿੰਦੀ ਹੈ।


author

Iqbalkaur

Content Editor

Related News