ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਭੈਣ ਦਾ ਹੋਇਆ ਦਿਹਾਂਤ, ਕਾਫ਼ੀ ਸਮੇਂ ਤੋਂ ਸਨ ਬੀਮਾਰ
Monday, Jan 15, 2024 - 02:41 PM (IST)
ਅਹਿਮਦਾਬਾਦ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੱਡੀ ਭੈਣ ਰਾਜੇਸ਼ਵਰੀਬੇਨ ਸ਼ਾਹ ਦਾ ਸੋਮਵਾਰ ਨੂੰ ਮੁੰਬਈ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਅਹੁਦਾ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਰਾਜੇਸ਼ਵਰੀਬੇਨ ਕਰੀਬ 60 ਸਾਲ ਦੀ ਸੀ। ਅਹੁਦਾ ਅਧਿਕਾਰੀ ਨੇ ਦੱਸਿਆ ਕਿ ਅਮਿਤ ਸ਼ਾਹ ਨੇ ਆਪਣੀ ਭੈਣ ਦੇ ਦਿਹਾਂਤ ਤੋਂ ਬਾਅਦ ਗੁਜਰਾਤ 'ਚ ਤੈਅ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਦਿੱਲੀ-NCR ਹਵਾ ਪ੍ਰਦੂਸ਼ਣ : ਕੇਂਦਰ ਨੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ 'ਤੇ ਲਗਾਈ ਰੋਕ
ਉਨ੍ਹਾਂ ਦੱਸਿਆ ਕਿ ਰਾਜੇਸ਼ਵਰੀਬੇਨ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਸੀ ਅਤੇ ਮੁੰਬਈ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਸਮਵਾਰ ਤੜਕੇ ਆਖ਼ਰੀ ਸਾਹ ਲਿਆ। ਉਨ੍ਹਾਂ ਕਿਹਾ,''ਆਪਣੀ ਬੀਮਾਰ ਭੈਣ ਦੇ ਦਿਹਾਂਤ ਤੋਂ ਬਾਅਦ ਸ਼ਾਹ ਨੇ ਆਪਣੇ ਅੱਜ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਰਾਜੇਸ਼ਵਰੀਬੇਨ ਦੀ ਮ੍ਰਿਤਕ ਦੇਹ ਅੱਜ ਸਵੇਰੇ ਉਨ੍ਹਾਂ ਦੇ ਘਰ ਲਿਆਂਦੀ ਗਈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ 'ਚ ਥਲਤੇਜ ਸ਼ਮਸ਼ਾਨ 'ਚ ਕੀਤਾ ਜਾਵੇਗਾ।'' ਸ਼ਾਹ ਗਾਂਧੀਨਗਰ ਲੋਕ ਸਭਾ ਖੇਤਰ ਦਾ ਪ੍ਰਤੀਨਿਧੀਤੱਵ ਕਰਦੇ ਹਨ। ਉਹ ਭਾਜਪਾ ਸਮਰਥਕਾਂ ਨਾਲ ਮਕਰ ਸੰਕ੍ਰਾਂਤੀ ਮਨਾਉਣ ਲਈ ਐਤਵਾਰ ਤੋਂ ਅਹਿਮਦਾਬਾਦ 'ਚ ਸਨ। ਉਨ੍ਹਾਂ ਨੂੰ ਸੋਮਵਾਰ ਨੂੰ ਬਨਾਸਕਾਂਠਾ ਅਤੇ ਗਾਂਧੀਨਗਰ ਜ਼ਿਲ੍ਹਿਆਂ 'ਚ 2 ਪ੍ਰੋਗਰਾਮਾਂ 'ਚ ਸ਼ਾਮਲ ਹੋਣਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8