ਅਮਿਤ ਸ਼ਾਹ ਨੇ CRPF ਜਵਾਨਾਂ ਨੂੰ ਸਥਾਪਨਾ ਦਿਵਸ ''ਤੇ ਦਿੱਤੀ ਵਧਾਈ
Saturday, Jul 27, 2024 - 10:46 AM (IST)
ਨਵੀਂ ਦਿੱਲੀ (ਭਾਸ਼ਾ)- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਸਥਾਪਨਾ ਦਿਵਸ 'ਤੇ ਫ਼ੋਰਸ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਸ਼ਾਹ ਨੇ ਕਿਹਾ ਕਿ ਸੀ.ਆਰ.ਪੀ.ਐੱਫ. ਦੇ ਬਹਾਦਰ ਨੇ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਰਾਸ਼ਟਰੀ ਸੁਰੱਖਿਆ ਲਈ ਪੂਰੀ ਤਾਕਤ ਲਗਾ ਦਿੱਤੀ ਅਤੇ ਹਰ ਵਾਰ ਜੇਤੂ ਬਣ ਕੇ ਉਭਰੇ। ਸੀ.ਆਰ.ਪੀ.ਐੱਫ. ਦੇਸ਼ ਦੀ ਮੁੱਖ ਕੇਂਦਰੀ ਪੁਲਸ ਫ਼ੋਰਸ ਹੈ, ਜਿਸ 'ਤੇ ਅੰਦਰੂਨੀ ਸੁਰੱਖਿਆ ਬਣਾਏ ਰੱਖਣ ਦੀ ਜ਼ਿੰਮੇਵਾਰੀ ਹੈ। ਇਸ ਦੀ ਸਥਾਪਨਾ ਜੁਲਾਈ 1939 ਨੂੰ ਮੂਲ ਰੂਪ ਨਾਲ 'ਕ੍ਰਾਊਨ ਰਿਪ੍ਰੇਜੇਂਟੇਟਿਵਜ ਪੁਲਸ' ਵਜੋਂ ਕੀਤੀ ਗਈ ਸੀ।
ਸ਼ਾਹ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਸੀ.ਆਰ.ਪੀ.ਐੱਫ. ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਫ਼ੋਰਸ ਦੇ ਸਥਾਪਨਾ ਦਿਵਸ 'ਤੇ ਸ਼ੁੱਭਕਾਮਨਾਵਾਂ। ਸੀ.ਆਰ.ਪੀ.ਐੱਫ. ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਹੀ ਰਾਸ਼ਟਰੀ ਸੁਰੱਖਿਆ ਨੂੰ ਮਿਸ਼ਨ ਵਜੋਂ ਲਿਆ ਹੈ।'' ਉਨ੍ਹਾਂ ਕਿਹਾ,''ਫ਼ੋਰਸ ਦੇ ਬਹਾਦਰ ਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਟੀਚੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਅਤੇ ਹਰ ਵਾਰ ਜੇਤੂ ਬਣ ਕੇ ਉਭਰੇ। ਮੈਂ ਸੀ.ਆਰ.ਪੀ.ਐੱਫ. ਦੇ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਕਰਤੱਵ ਦੀ ਪਾਲਣਾ ਕਰਦੇ ਹੋਏ ਆਪਣੀ ਜਾਨ ਤਿਆਗ ਦਿੱਤੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e