ਮਣੀਪੁਰ ਹਿੰਸਾ ''ਤੇ ਕੇਂਦਰ ਦੀ ਤਿੱਖੀ ਨਜ਼ਰ, ਅਮਿਤ ਸ਼ਾਹ ਨੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਗੱਲਬਾਤ
Friday, May 05, 2023 - 05:19 AM (IST)
ਨਵੀਂ ਦਿੱਲੀ (ਭਾਸ਼ਾ): ਮਣੀਪੁਰ ਵਿਚ ਆਦਿਵਾਸੀਆਂ ਤੇ ਵੱਧ ਗਿਣਤੀਆਂ ਮੇਇਤੀ ਭਾਈਚਾਰੇ ਵਿਚਾਲੇ ਹਿੰਸਾ ਭੜਕਣ ਵਿਚਾਲੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਣੀਪੁਰ ਦੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨੀ ਜਾਸੂਸ ਦੇ 'ਹੁਸਨ ਦੇ ਜਾਲ' 'ਚ ਫੱਸਿਆ ਭਾਰਤੀ ਵਿਗਿਆਨੀ, ਦੇਸ਼ ਦੀ ਖ਼ੁਫ਼ੀਆ ਜਾਣਕਾਰੀ ਦੇਣ 'ਤੇ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਕੇਂਦਰ ਮਣੀਪੁਰ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਤੇ ਆਲੇ ਦੁਆਲੇ ਦੇ ਸੂਬਿਆਂ ਤੋਂ ਅਰਧ-ਸੈਨਿਕ ਬਲ ਭੇਜੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ, ਸ਼ਾਹ ਨੇ ਨਾਗਾਲੈਂਡ ਦੇ ਮੁੱਖ ਮੰਤਰੀ ਨੈਫ਼ੀਊ ਰਿਓ, ਮਿਜ਼ੋਰਮ ਦੇ ਮੁੱਖ ਮੰਤਰੀ ਜੋਰਮਥਾਂਗਾ ਤੇ ਅਸਮ ਦੇ ਮੁੱਖ ਮੰਤਰ ਹਿਮੰਤ ਵਿਸ਼ਵ ਸ਼ਰਮਾ ਨਾਲ ਫ਼ੋਨ 'ਤੇ ਗੱਲਬਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਹੁਣ ਫੇਰ ਵੱਡੇ ਪਰਦੇ 'ਤੇ ਦਿਸਣਗੇ ਸੁਸ਼ਾਂਤ ਸਿੰਘ ਰਾਜਪੂਤ, MS Dhoni ਦੀ ਫ਼ਿਲਮ ਮੁੜ ਹੋਵੇਗੀ ਰਿਲੀਜ਼
ਗੰਭੀਰ ਸਥਿਤੀ ਵਿਚ ਵੇਖਦਿਆਂ ਹੀ ਗੋਲ਼ੀ ਮਾਰਨ ਦੇ ਹੁਕਮ ਜਾਰੀ
ਮਣੀਪੁਰ ਵਿਚ ਆਦਿਵਾਸੀਆਂ ਤੇ ਵੱਧ ਗਿਣਤੀਆਂ ਮੇਇਤੀ ਭਾਈਚਾਰੇ ਵਿਚਾਲੇ ਹਿੰਸਾ ਭੜਕਣ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਵੀਰਵਾਰ ਨੂੰ ਸੂਬਾ ਸਰਕਾਰ ਨੇ 'ਗੰਭੀਰ ਸਥਿਤੀ' ਵਿਚ ਵੇਖਦਿਆਂ ਹੀ ਗੋਲ਼ੀ ਮਾਰਨ ਦਾ ਹੁਕਮ ਜਾਰੀ ਕੀਤਾ ਸੀ। ਉੱਥੇ ਹੀ ਸਥਿਤੀ ਨੂੰ ਕਾਬੂ ਕਰਨ ਲਈ ਫ਼ੌਜ ਦੇ ਅਸਮ ਰਾਈਫ਼ਲਸ ਦੇ 55 'ਕਾਲਮ' ਤਾਇਨਾਤ ਕੀਤੇ ਗਏ ਹਨ। ਹਿੰਸਾ ਕਾਰਨ 9000 ਤੋਂ ਵੱਧ ਲੋਕ ਵਿਸਥਾਪਤ ਹੋ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।