ਵਾਤਾਵਰਣ ਨੂੰ ਬਚਾਉਣ ਲਈ ਅਮਿਤ ਸ਼ਾਹ ਨੇ ਔਰਤਾਂ ਨੂੰ ਕੀਤੀ ਇਹ ਖਾਸ ਅਪੀਲ

Thursday, Aug 29, 2019 - 05:56 PM (IST)

ਵਾਤਾਵਰਣ ਨੂੰ ਬਚਾਉਣ ਲਈ ਅਮਿਤ ਸ਼ਾਹ ਨੇ ਔਰਤਾਂ ਨੂੰ ਕੀਤੀ ਇਹ ਖਾਸ ਅਪੀਲ

ਅਹਿਮਦਾਬਾਦ (ਭਾਸ਼ਾ)— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਔਰਤਾਂ ਨੂੰ ਅਪੀਲ ਕੀਤੀ ਇਕ ਉਹ ਖਰੀਦਦਾਰੀ ਲਈ ਪਲਾਸਟਿਕ ਦੇ ਲਿਫਾਫਿਆਂ ਦਾ ਇਸਤੇਮਾਲ ਕਰਨਾ ਬੰਦ ਕਰਨ ਅਤੇ ਇਸ ਦੀ ਬਜਾਏ ਲੰਬੇ ਸਮੇਂ ਤਕ ਚੱਲਣ ਵਾਲੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨ। ਸ਼ਾਹ ਨੇ ਕਿਹਾ ਕਿ ਕੱਪੜੇ ਦੇ ਥੈਲੇ ਇਸਤੇਮਾਲ ਕਰਨ ਨਾਲ ਔਰਤਾਂ ਪੁਰਾਣੇ ਫੈਸ਼ਨ ਦੀਆਂ ਲੱਗ ਸਕਦੀਆਂ ਹਨ ਪਰ ਇਸ ਪ੍ਰਕਾਰ ਦੀ ਪਹਿਲ ਪਲਾਸਟਿਕ ਪ੍ਰਦੂਸ਼ਣ ਤੋਂ ਧਰਤੀ ਨੂੰ ਬਚਾਉਣ ’ਚ ਮਦਦਗਾਰ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਤਹਿਤ ਇਕ ਵਾਰ ਇਸਤੇਮਾਲ ਹੋਣ ਵਾਲੇ ਪਲਾਸਟਿਕ ਦੇ ਉਤਪਾਦਨ ਨੂੰ ਰੋਕਣ ਲਈ ਸਖਤ ਕਦਮ ਚੁੱਕਣ ’ਤੇ ਵਿਚਾਰ ਕਰ ਰਹੀ ਹੈ। 

PunjabKesari

ਸ਼ਾਹ ਨੇ ਇੱਥੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਵੱਛ ਭਾਰਤ’ ਦਾ ਸੰਕਲਪ ਲਿਆ ਹੈ ਪਰ ਪਲਾਸਟਿਕ ਇਸ ਸੰਕਲਪ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰੀਆਂ ਔਰਤਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖਰੀਦਦਾਰੀ ਕਰਦੇ ਸਮੇਂ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨਾ ਕਰਨ। ਇਸ ਦੀ ਬਜਾਏ ਇਕ ਥੈਲਾ ਰੱਖ ਸਕਦੀਆਂ ਹਨ, ਜੋ ਕਿ 10  ਸਾਲ ਚਲੇਗਾ। 

Image

ਪਲਾਸਟਿਕ ਪ੍ਰਦੂਸ਼ਣ ਸਾਡੀ ਧਰਤੀ ਨੂੰ ਬਚਾਉਣ ’ਚ ਮਦਦਗਾਰ ਹੋਵੇਗਾ। ਸੰਬੋਧਨ ਤੋਂ ਪਹਿਲਾਂ ਸ਼ਾਹ ਨੇ ਇਕ ਬੂਟਾ ਲਾਇਆ ਅਤੇ ਅਹਿਮਦਾਬਾਦ ਨਗਰ ਨਿਗਮ ਦੀ ਇਕੋ-ਫਰੈਂਡਲੀ ਸਿਟੀ ਟਰਾਂਸਪੋਰਟ ਇਲਕੈਟ੍ਰਿਕ ਬੱਸਾਂ  ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਇਸੇ ਕੰਪਲੈਕਸ ਤੋਂ ਇਨ੍ਹਾਂ ਈ-ਬੱਸਾਂ ਲਈ ਇਕ ਸਵੈ-ਚਾਲਿਤ ਬੈਟਰੀ ਚਾਰਜਿੰਗ ਅਤੇ ਸਵੈਪਿੰਗ ਸਟੇਸ਼ਨ ਦਾ ਵੀ ਉਦਘਾਟਨ ਕੀਤਾ।

Image


author

Tanu

Content Editor

Related News