ਅਮੇਠੀ ਦੀ ਜਨਤਾ ਦੇ ਨਾਂ ਰਾਹੁਲ ਦੀ ਚਿੱਠੀ ਕਿਹਾ- ਭਾਜਪਾ ਨੇ ਇੱਥੇ ਲਗਾਈ ਝੂਠ ਦੀ ਫੈਕਟਰੀ

Friday, May 03, 2019 - 01:31 PM (IST)

ਅਮੇਠੀ ਦੀ ਜਨਤਾ ਦੇ ਨਾਂ ਰਾਹੁਲ ਦੀ ਚਿੱਠੀ ਕਿਹਾ- ਭਾਜਪਾ ਨੇ ਇੱਥੇ ਲਗਾਈ ਝੂਠ ਦੀ ਫੈਕਟਰੀ

ਅਮੇਠੀ— ਲੋਕ ਸਭਾ ਚੋਣਾਂ ਦੇ 5ਵੇਂ ਗੇੜ 'ਚ 6 ਮਈ ਨੂੰ ਹੋਣ ਵਾਲੀ ਵੋਟਿੰਗ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚਿੱਠੀ ਲਿਖ ਕੇ ਅਮੇਠੀ ਨੂੰ ਆਪਣਾ ਪਰਿਵਾਰ ਦੱਸਿਆ ਅਤੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਕਿ ਅਮੇਠੀ ਨਾਲ ਉਨ੍ਹਾਂ ਦਾ ਰਿਸ਼ਤਾ ਭਾਵਨਾਤਮਕ ਤੌਰ 'ਤੇ ਓਨਾ ਹੀ ਮਜ਼ਬੂਤ ਹੈ, ਜਿੰਨਾ ਪਰਿਵਾਰ ਦੇ ਮੈਂਬਰਾਂ ਦਰਮਿਆਨ ਹੁੰਦਾ ਹੈ। ਰਾਹੁਲ ਨੇ ਦੋਸ਼ ਲਗਾਇਆ ਕਿ ਭਾਜਪਾ ਝੂਠ ਅਤੇ ਪੈਸੇ ਦੇ ਜ਼ੋਰ 'ਤੇ ਚੋਣਾਂ ਜਿੱਤਣਾ ਚਾਹੁੰਦੀ ਹੈ। ਰਾਹੁਲ ਨੇ ਕਿਹਾ,''ਅਮੇਠੀ ਮੇਰਾ ਪਰਿਵਾਰ ਹੈ। ਮੇਰਾ ਅਮੇਠੀ ਪਰਿਵਾਰ ਮੈਨੂੰ ਹਿੰਮਤ ਦਿੰਦਾ ਹੈ ਕਿ ਮੈਂ ਸੱਚਾਈ ਨਾਲ ਖੜ੍ਹਾ ਰਹਾਂ, ਮੈਂ ਗਰੀਬ-ਕਮਜ਼ੋਰ ਲੋਕਾਂ ਦਾ ਦਰਦ ਸੁਣ ਸਕਾਂ ਅਤੇ ਉਨ੍ਹਾਂ ਦੀ ਆਵਾਜ਼ ਚੁੱਕ ਸਕਾਂ ਅਤੇ ਸਾਰਿਆਂ ਲਈ ਇਕ ਸਮਾਨ ਨਿਆਂ ਦਾ ਸੰਕਲਪ ਲੈ ਸਕਣ। ਤੁਸੀਂ ਮੈਨੂੰ ਜੋ ਪਿਆਰ ਦੀ ਸੀਖ ਦਿੱਤੀ ਸੀ, ਉਸ ਦੇ ਆਧਾਰ 'ਤੇ ਮੈਂ ਪੂਰੇ ਦੇਸ਼ ਨੂੰ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਤੱਕ ਜੋੜਨ ਦੀ ਕੋਸ਼ਿਸ਼ ਕੀਤੀ ਹੈ।''PunjabKesariਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਜਿੱਥੇ ਗਰੀਬਾਂ, ਔਰਤਾਂ, ਛੋਟੇ ਦੁਕਾਨਦਾਰਾਂ ਲਈ ਕੰਮ ਕਰਨਾ ਚਾਹੁੰਦੀ ਹੈ, ਉੱਥੇ ਭਾਜਪਾ ਦਾ ਮਕਸਦ 15-20 ਉਦਯੋਗਪਤੀਆਂ ਨੂੰ ਸਰਕਾਰ ਦਾ ਮਾਲਕ ਬਣਾ ਦੇਣਾ ਹੈ। ਉਨ੍ਹਾਂ ਨੇ ਕਿਹਾ,''ਕਾਂਗਰਸ ਦੇ ਸਿਸਟਮ 'ਚ ਮਾਲਕ ਜਨਤਾ ਹੈ, ਜਦੋਂ ਕਿ ਭਾਜਪਾ ਦੇ ਸਿਸਟਮ 'ਚ ਮਾਲਕ ਅਨਿਲ ਅੰਬਾਨੀ ਹੈ।'' ਰਾਹੁਲ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਦੀ ਸਰਕਾਰ ਬਣਦੇ ਹੀ ਅਮੇਠੀ 'ਚ ਵਿਕਾਸ ਦੇ ਰੁਕੇ ਸਾਰੇ ਕੰਮ ਫਿਰ ਤੋਂ ਸ਼ੁਰੂ ਕਰਵਾਏ ਜਾਣਗੇ। ਰਾਹੁਲ ਨੇ ਕਿਹਾ,''ਮੇਰਾ ਅਮੇਠੀ ਪਰਿਵਾਰ ਜਾਣਦਾ ਹੈ ਕਿ ਭਾਜਪਾ ਦੇ ਲੋਕ ਚੋਣਾਂ ਦੌਰਾਨ ਇੱਥੇ ਝੂਠ ਦੀ ਫੈਕਟਰੀ ਲੱਗਾ ਦਿੰਦੇ ਹਨ ਅਤੇ ਪੈਸੇ ਦੀਆਂ ਨਦੀਆਂ ਵਹਾਉਂਦੇ ਹਨ ਪਰ ਭਾਜਪਾ ਵਾਲੇ ਸ਼ਾਇਦ ਨਹੀਂ ਜਾਣਦੇ ਹਨ ਕਿ ਅਮੇਠੀ ਦੀ ਤਾਕਤ ਉਸ ਦੀ ਸੱਚਾਈ ਅਤੇ ਸਾਦਗੀ ਹੈ। ਅਮੇਠੀ ਦੀ ਜਨਤਾ ਨੂੰ ਮੇਰਾ ਵਚਨ ਹੈ ਕਿ ਕੇਂਦਰ 'ਚ ਕਾਂਗਰਸ ਸਰਕਾਰ ਬਣਦੇ ਹੀ ਭਾਜਪਾ ਵਲੋਂ ਅਮੇਠੀ ਲਈ ਰੋਕੇ ਗਏ ਸਾਰੇ ਕੰਮ ਤੇਜ਼ ਗਤੀ ਨਾਲ ਸ਼ੁਰੂ ਹੋਣਗੇ।'' 

ਦੱਸਣਯੋਗ ਹੈ ਕਿ ਅਮੇਠੀ 'ਚ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਦੀ ਭੈਣ ਪ੍ਰਿਯੰਕਾ ਗਾਂਧੀ ਅਤੇ ਭਾਜਪਾ ਉਮੀਦਵਾਰ ਸਮਰਿਤੀ ਇਰਾਨੀ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਹਾਲਾਂਕਿ ਰਾਹੁਲ ਜਾਂ ਪ੍ਰਿਯੰਕਾ ਨੇ ਕਦੇ ਸਿੱਧੇ ਸਮਰਿਤੀ ਦਾ ਨਾਂ ਨਹੀਂ ਲਿਆ ਹੈ ਪਰ ਕਾਂਗਰਸ ਜਨਰਲ ਸਕੱਤਰ ਹੁਣ ਵੋਟਰਾਂ ਤੋਂ ਪੁੱਛ ਰਹੀ ਹੈ ਕਿ ਜੇਕਰ 'ਭਾਜਪਾ ਉਮੀਦਵਾਰ' ਫਿਰ ਤੋਂ ਹਾਰ ਜਾਂਦੀ ਹੈ ਅਤੇ ਰਾਹੁਲ ਪ੍ਰਧਾਨ ਮੰਤਰੀ ਬਣ ਜਾਂਦੇ ਹਨ ਤਾਂ ਉਨ੍ਹਾਂ ਦਾ ਕੀ ਹੋਵੇਗਾ?


author

DIsha

Content Editor

Related News