21 ਕਤੂਰਿਆਂ ਨੂੰ ਜਨਮ ਦੇ ਕੇ ਕੁੱਤੀ ਨੇ ਬਣਾਇਆ ਵਰਲਡ ਰਿਕਾਰਡ
Saturday, Jun 23, 2018 - 11:35 PM (IST)

ਨਵੀਂ ਦਿੱਲੀ— ਅਮਰੀਕੀ ਪਿਟਬੁੱਲ ਟੈਰੀਅਰ ਨਸਲ ਦੀ ਇਕ ਕੁੱਤੀ ਨੇ 21 ਕਤੂਰਿਆਂ ਨੂੰ ਇਕੱਠਿਆਂ ਜਨਮ ਦੇ ਕੇ ਵਰਲਡ ਰਿਕਾਰਡ ਬਣਾਇਆ ਹੈ। ਈਵਾ ਨਾਮੀ ਕੁੱਤੀ ਵਲੋਂ 21 ਕਤੂਰਿਆਂ ਨੂੰ ਇਕੱਠੇ ਜਨਮ ਦੇਣ 'ਤੇ ਮਾਲਕ ਵੀ ਹੈਰਾਨ ਰਹਿ ਗਿਆ। ਹੁਣ ਦਾ ਰਿਕਾਰਡ ਸੀ ਕਿ ਅਮਰੀਕੀ ਪਿਟਬੁੱਲ ਟੈਰੀਅਰ ਨਸਲ ਦੀ ਕੁੱਤੀ ਨੇ ਜ਼ਿਆਦਾ ਤੋਂ ਜ਼ਿਆਦਾ 12 ਤੋਂ 13 ਕਤੂਰੇ ਪੈਦਾ ਕੀਤੇ ਸਨ ਪਰ ਈਵਾ ਨੇ 36 ਘੰਟਿਆਂ ਵਿਚ 21 ਕਤੂਰੇ ਪੈਦਾ ਕਰਕੇ ਪਿਛਲਾ ਰਿਕਾਰਡ ਤੋੜ ਦਿੱਤਾ। ਇਸ ਵਿਚੋਂ ਹਰੇਕ ਕਤੂਰੇ ਦੀ ਕੀਮਤ 1.5 ਲੱਖ ਰੁਪਏ ਹੈ।
ਬੈਂਗਲੁਰੂ ਦੇ ਰਹਿਣ ਵਾਲੇ ਸਤੀਸ਼ ਇਸ ਕੁੱਤੀ ਦੇ ਮਾਲਕ ਹਨ। ਸਤੀਸ਼ ਦਾ ਇਕ ਡੌਗ ਬ੍ਰੀਡਰ ਹੈ। ਉਨ੍ਹਾਂ ਨੇ 2017 ਵਿਚ ਈਵਾ ਸਮੇਤ ਦੋ ਪਿਟਬੁਲ ਡੌਗਸ ਨੂੰ ਆਸਟਰੇਲੀਆ ਤੋਂ 10.5 ਲੱਖ ਵਿਚ ਖਰੀਦਿਆ ਸੀ।