RSS ''ਤੇ ਪਾਬੰਦੀ ਦੀ ਸਿਫਾਰਸ਼ ''ਤੇ ਭੜਕੇ ਸਾਬਕਾ ਜੱਜ ਤੇ ਅਧਿਕਾਰੀ; USCIRF ਦੀ ਰਿਪੋਰਟ ਨੂੰ ਨਕਾਰਿਆ
Sunday, Mar 22, 2026 - 10:59 AM (IST)
ਨਵੀਂ ਦਿੱਲੀ- ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ (USCIRF) ਦੀ ਹਾਲੀਆ ਰਿਪੋਰਟ ਦੀ ਭਾਰਤ ਦੇ 275 ਸਾਬਕਾ ਜੱਜਾਂ, ਨੌਕਰਸ਼ਾਹਾਂ ਅਤੇ ਸੁਰੱਖਿਆ ਫੋਰਸਾਂ ਦੇ ਸਾਬਕਾ ਅਧਿਕਾਰੀਆਂ ਨੇ ਆਲੋਚਨਾ ਕੀਤੀ ਹੈ। ਇਸ ਰਿਪੋਰਟ ’ਚ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ’ਤੇ ਪਾਬੰਦੀ ਲਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਉਨ੍ਹਾਂ ਨੇ ਰਿਪੋਰਟ ’ਤੇ ਭੜਕਦਿਆਂ ਇਸ ਨੂੰ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤੋਂ ‘ਬੌਧਿਕ ਦਿਵਾਲੀਆਪਨ ਅਤੇ ਵਿਗੜੀ ਸੋਚ’ ਉਜਾਗਰ ਹੁੰਦੀ ਹੈ। ਸ਼ਨੀਵਾਰ ਨੂੰ ਜਾਰੀ ਇਕ ਸਾਂਝੇ ਬਿਆਨ ’ਚ ਉਨ੍ਹਾਂ ਨੇ ਅਮਰੀਕਾ ਸਰਕਾਰ ਨੂੰ ਯੂ. ਐੱਸ. ਸੀ. ਆਈ. ਆਰ. ਐੱਫ. ਦੀ ਇਸ ‘ਬਹੁਤ ਜ਼ਿਆਦਾ ਪੱਖਪਾਤਪੂਰਨ ਅਤੇ ਬੇਬੁਨਿਆਦ ਰਿਪੋਰਟ’ ’ਚ ਯੋਗਦਾਨ ਪਾਉਣ ਵਾਲੇ ਸਾਰੇ ਲੋਕਾਂ ਦੇ ਪਿਛੋਕੜ ਦੀ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ’ਚ ਨਿੱਜੀ ਹਿੱਤ ਸ਼ਾਮਲ ਹਨ, ਜਿਨ੍ਹਾਂ ਦਾ ਮਕਸਦ ਭਾਰਤ ਦੇ ਅਕਸ ਨੂੰ ਖ਼ਰਾਬ ਕਰਨਾ ਹੈ।
ਇਕ ਸਾਂਝੇ ਬਿਆਨ ’ਚ ਸਾਬਕਾ ਜੱਜਾਂ, ਨੌਕਰਸ਼ਾਹਾਂ ਅਤੇ ਸੁਰੱਖਿਆ ਫੋਰਸਾਂ ਦੇ ਸਾਬਕਾ ਅਧਿਕਾਰੀਆਂ ਨੇ ਕਿਹਾ, “ਇਹ ਅਮਰੀਕਾ ਦੇ ਕਰਦਾਤਿਆਂ ਲਈ ਅੱਖਾਂ ਖੋਲ੍ਹਣ ਵਾਲਾ ਹੋਵੇਗਾ, ਜਿਨ੍ਹਾਂ ਦੇ ਪੈਸੇ ਦੀ ਵਰਤੋਂ ਯੂ. ਐੱਸ. ਸੀ. ਆਈ. ਆਰ. ਐੱਫ. ਵੱਲੋਂ ਕੁਝ ਭਾਰਤ ਵਿਰੋਧੀ ਨਿੱਜੀ ਹਿੱਤਾਂ ਦੇ ਗੁਪਤ ਏਜੰਡੇ ਨੂੰ ਹੱਲਾਸ਼ੇਰੀ ਦੇਣ ਅਤੇ ਭਾਰਤ ਦੀ ਜਨਤਾ ਦੇ ਨਾਲ ਉਨ੍ਹਾਂ ਦੀ ਸਦਭਾਵਨਾ ਨੂੰ ਖ਼ਰਾਬ ਕਰਨ ਲਈ ਅਤਿ ਪੱਖਪਾਤੀ ਅਤੇ ਬੇਬੁਨਿਆਦ ਰਿਪੋਰਟ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ।” ਕੁੱਲ 275 ਦਸਤਖਤ ਕਰਨ ਵਾਲਿਆਂ ’ਚ 25 ਸੇਵਾਮੁਕਤ ਜੱਜ, 10 ਰਾਜਦੂਤਾਂ ਸਮੇਤ 119 ਸੇਵਾਮੁਕਤ ਨੌਕਰਸ਼ਾਹ ਅਤੇ ਸੁਰੱਖਿਆ ਫੋਰਸਾਂ ਦੇ 131 ਸਾਬਕਾ ਅਧਿਕਾਰੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
