ਪੀ.ਐੱਮ. ਮੋਦੀ ਲਈ ਅਮਰੀਕਾ ''ਚ ਹੋਵੇਗੀ ਸਪੈਸ਼ਲ ਸ਼ਾਕਾਹਾਰੀ ''ਨਮੋ ਥਾਲੀ''

Sunday, Sep 22, 2019 - 10:35 AM (IST)

ਪੀ.ਐੱਮ. ਮੋਦੀ ਲਈ ਅਮਰੀਕਾ ''ਚ ਹੋਵੇਗੀ ਸਪੈਸ਼ਲ ਸ਼ਾਕਾਹਾਰੀ ''ਨਮੋ ਥਾਲੀ''

ਵਾਸ਼ਿੰਗਟਨ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਪਹੁੰਚ ਚੁੱਕੇ ਹਨ। ਹਿਊਸਟਨ ਵਿਚ ਮੋਦੀ ਲਈ ਖਾਸ ਪਕਵਾਨ ਬਣਾਏ ਜਾ ਰਹੇ ਹਨ। ਪੀ.ਐੱਮ. ਮੋਦੀ ਲਈ ਸਪੈਸ਼ਲ 'ਨਮੋ ਥਾਲੀ' ਤਿਆਰ ਕੀਤੀ ਗਈ ਹੈ। ਭਾਰਤੀ ਮੂਲ ਦੀ ਸ਼ੈਫ ਕਿਰਨ ਵਰਮਾ ਹਿਊਸਟਨ ਵਿਚ ਮੋਦੀ ਲਈ ਨਾਸ਼ਤਾ, ਲੰਚ ਅਤੇ ਡਿਨਰ ਤਿਆਰ ਕਰੇਗੀ। ਇਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸ਼ੈਫ ਕਿਰਨ ਨੇ ਕਿਹਾ,''ਮੈਂ ਪ੍ਰਧਾਨ ਮੰਤਰੀ ਮੋਦੀ ਲਈ ਪਹਿਲੀ ਵਾਰ ਪਕਵਾਨ ਬਣਾ ਰਹੀ ਹਾਂ। ਪੀ.ਐੱਮ. ਸ਼ਾਕਾਹਾਰੀ ਹਨ, ਲਿਹਾਜਾ ਪੂਰਾ ਪਕਵਾਨ ਸ਼ਾਕਾਹਾਰੀ ਬਣਾਇਆ ਜਾ ਰਿਹਾ ਹੈ। 

PunjabKesari

ਗੱਲਬਾਤ ਵਿਚ ਕਿਰਨ ਨੇ ਦੱਸਿਆ ਕਿ ਪੀ.ਐੱਮ. ਨੂੰ ਨਮੋ ਥਾਲੀ ਪਰੋਸੀ ਜਾਵੇਗੀ। ਇਹ ਥਾਲੀ ਆਮ ਲੋਕਾਂ ਲਈ ਵੀ ਉਪਲਬਧ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਪੀ.ਐੱਮ. ਮੋਦੀ ਲਈ ਰੋਜ਼ਾਨਾ ਵੱਖ-ਵੱਖ ਪਕਵਾਨ ਬਣਾਏ ਜਾਣਗੇ। ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਵਿਚ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ ਦੇ ਪਕਵਾਨ ਬਣਾਏ ਜਾਣਗੇ ਭਾਵੇਂਕਿ ਮੋਦੀ ਨੇ ਕਿਸੇ ਖਾਸ ਪਕਵਾਨ ਦੀ ਫਰਮਾਇਸ਼ ਨਹੀਂ ਕੀਤੀ ਹੈ।

PunjabKesari

ਇੱਥੇ ਦੱਸ ਦਈਏ ਕਿ ਪੀ.ਐੱਮ. ਮੋਦੀ ਹਿਊਸਟਨ ਵਿਚ ਹਾਊਡੀ ਮੋਦੀ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ, ਜਿਸ ਵਿਚ 50 ਹਜ਼ਾਰ ਤੋਂ ਵੱਧ ਲੋਕ ਹਿੱਸਾ ਲੈਣਗੇ। ਇਸ ਵਿਚ ਅਮਰੀਕਾ ਦੇ 48 ਰਾਜਾਂ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਅਮਰੀਕੀ ਸਾਂਸਦ ਅਤੇ ਮੇਅਰ ਵੀ ਸਮਾਰੋਹ ਵਿਚ ਸ਼ਾਮਲ ਹੋਣਗੇ। ਅਮਰੀਕਾ ਵਿਚ ਹਾਊਡੀ ਮੋਦੀ ਸਮਾਰੋਹ ਕਿਸੇ ਲੋਕਤੰਤਰੀ ਰੂਪ ਨਾਲ ਚੁਣੇ ਗਏ ਵਿਦੇਸ਼ੀ ਨੇਤਾ ਲਈ ਆਯੋਜਿਤ ਸਭ ਤੋਂ ਵੱਡਾ ਸਮਾਰੋਹ ਹੈ। ਅਮਰੀਕਾ ਵਿਚ ਪੋਪ ਦੇ ਬਾਅਦ ਕਿਸੇ ਵਿਦੇਸ਼ੀ ਨੇਤਾ ਲਈ ਜੁਟਣ ਵਾਲੀ ਇਹ ਸਭ ਤੋਂ ਵੱਡੀ ਭੀੜ ਹੋਵੇਗੀ। ਇਹ ਸਮਾਰੋਹ ਇਕ ਹਜ਼ਾਰ ਤੋਂ ਵੱਧ ਵਾਲੰਟੀਅਰ ਅਤੇ ਟੈਕਸਾਸ ਦੇ 650 ਤੋਂ ਜ਼ਿਆਦਾ ਸੰਗਠਨਾਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ।


author

Vandana

Content Editor

Related News