ਲਾਕਡਾਊਨ : ਦੋਸਤ ਦੇ ਅੰਤਿਮ ਸੰਸਕਾਰ ਲਈ ਸ਼ਖਸ ਨੇ ਕੀਤੀ 3 ਹਜ਼ਾਰ ਕਿਲੋਮੀਟਰ ਦੀ ਯਾਤਰਾ

04/29/2020 6:14:50 PM

ਆਈਜ਼ੋਲ, ਮਿਜ਼ੋਰਮ (ਭਾਸ਼ਾ)— ਦਿਲ ਜਿੱਥੇ ਠਹਿਰਿਆ ਹੈ, ਉੱਥੇ ਘਰ ਹੁੰਦਾ ਹੈ, ਜਿਊਂਦੇ ਰਹਿੰਦਿਆਂ ਵੀ ਅਤੇ ਮਰਨ ਤੋਂ ਬਾਅਦ ਵੀ। ਕੁਝ ਅਜਿਹੀ ਹੀ ਸਥਿਤੀ ਦਾ ਸਾਹਮਣਾ 23 ਸਾਲਾ ਰਾਫਾਯਲ ਏ. ਵੀ. ਐੱਲ. ਮਲਛਨਹਿਮਾ ਨੂੰ ਆਪਣੇ ਦੋਸਤ ਦੀ ਮੌਤ ਤੋਂ ਬਾਅਦ ਕਰਨਾ ਪਿਆ। ਉਨ੍ਹਾਂ ਦੇ ਦੋਸਤ ਵਿਵਿਅਨ ਲਾਲਰੇਮਸਾਂਗਾ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ 23 ਅਪ੍ਰੈਲ ਨੂੰ ਚੇਨਈ 'ਚ ਹੋਈ ਸੀ। ਦੇਸ਼ ਵਿਆਪੀ ਲਾਕਡਾਊਨ ਦੀ ਵਜ੍ਹਾ ਤੋਂ ਉਨ੍ਹਾਂ ਦੇ ਮਨ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਸਨ ਪਰ ਦੋਸਤ ਦੀ ਮੌਤ ਨੇ ਹਾਲਤ ਹੋਰ ਵੀ ਖਰਾਬ ਕਰ ਦਿੱਤੀ ਸੀ। ਲਾਲਰੇਮਸਾਂਗਾ ਦੇ ਪੋਸਟਮਾਰਟਮ ਤੋਂ ਬਾਅਦ ਅਧਿਕਾਰੀਆਂ ਨੇ ਮਲਛਨਹਿਮਾ ਨੂੰ ਸਲਾਹ ਦਿੱਤੀ ਕਿ ਉਹ ਚੇਨਈ 'ਚ ਹੀ ਆਪਣੇ ਦੋਸਤ ਦਾ ਅੰਤਿਮ ਸੰਸਕਾਰ ਕਰ ਦੇਵੇ। ਚੇਨਈ 'ਚ ਅਧਿਕਾਰੀਆਂ ਨੇ ਵਾਰ-ਵਾਰ ਮਲਛਨਹਿਮਾ ਨੂੰ ਆਪਣੇ ਦੋਸਤ ਨੂੰ ਇੱਥੇ ਕਬਰਸਤਾਨ 'ਚ ਦਫਨਾਉਣ ਲਈ ਕਿਹਾ ਪਰ ਉਨ੍ਹਾਂ ਦਾ ਦਿਲ ਨਹੀਂ ਮੰਨਿਆ ਕਿ ਉਹ ਆਪਣੇ ਦੋਸਤ ਨੂੰ ਇੱਥੇ ਘਰ ਤੋਂ ਦੂਰ ਕਰ ਦੇਣ।

 

ਲਾਲਰੇਮਸਾਂਗਾ ਨੇ ਹਾਲ ਹੀ 'ਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਹ ਸਰਟੀਫਿਕੇਟ ਲੈਣ ਦੀ ਉਡੀਕ 'ਚ ਸਨ ਪਰ ਉਨ੍ਹਾਂ ਦੀ ਜ਼ਿੰਦਗੀ ਇੱਥੇ ਰੁਕ ਗਈ। ਉਨ੍ਹਾਂ ਦੀ ਲਾਸ਼ ਕਿਰਾਏ ਦੇ ਮਕਾਨ ਦੇ ਬਾਹਰ ਮਿਲੀ ਸੀ। ਮਲਛਨਹਿਮਾ ਨੇ ਮਿਜ਼ੋਰਮ ਸਰਕਾਰ ਅਤੇ ਚੇਨਈ ਮਿਜ਼ੋ ਵੈਲਫੇਅਰ ਐਸੋਈਏਸ਼ਨ ਨੇ ਇਸ ਮਾਮਲੇ 'ਚ ਦਖਲ ਦਿੱਤਾ। ਲਾਕਡਾਊਨ ਦੀ ਵਜ੍ਹਾ ਕਰ ਕੇ ਆਵਾਜਾਈ ਦੇ ਸਾਧਨ ਬੰਦ ਹਨ। ਇਸ ਦਰਮਿਆਨ ਦੋ ਐਂਬੂਲੈਂਸ ਚਾਲਕ ਮਦਦ ਲਈ ਅੱਗੇ ਆਏ, ਜੋ ਪਹਿਲਾਂ ਹੀ ਆਸਾਮ ਵਿਚ ਵਾਹਨ ਚੱਲਾ ਚੁੱਕੇ ਸਨ। 4 ਦਿਨ ਤੱਕ ਲਗਾਤਾਰ ਲੱਗਭਗ 3 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਲੈ ਕੇ ਮਿਜ਼ੋਰਮ ਪਹੁੰਚ ਗਏ। ਮੁੱਖ ਮੰਤਰੀ ਜੋਰਮਥੰਗਾ ਨੇ ਟਵੀਟ ਕਰ ਕੇ ਮਲਛਨਹਿਮਾ ਦਾ ਧੰਨਵਾਦ ਕੀਤਾ। ਮਲਛਨਹਿਮਾ ਨੂੰ 14 ਦਿਨਾਂ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ।


Tanu

Content Editor

Related News