5 ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਸੌਂਪੇ ਪ੍ਰਮਾਣ ਪੱਤਰ (ਤਸਵੀਰਾਂ)
Wednesday, Feb 15, 2023 - 03:26 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਲਿਥੁਆਨੀਆ, ਲਾਓ ਪੀਡੀਆਰ, ਗਰੀਸ, ਗਵਾਟੇਮਾਲਾ ਅਤੇ ਇਸਵਾਤਿਨੀ ਦੇ ਰਾਜਦੂਤਾਂ/ ਡਿਪਟੀ ਕਮਿਸ਼ਰਾਂ ਦੇ ਪਛਾਣ ਪੱਤਰ ਸਵੀਕਾਰ ਕੀਤੇ। ਰਾਸ਼ਟਰਪਤੀ ਭਵਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਪ੍ਰਮਾਣ ਪੱਤਰ ਸਵੀਕਾਰ ਕੀਤੇ।
ਰਾਸ਼ਟਰਪਤੀ ਨੂੰ ਜਿਹੜੇ ਵਿਦੇਸ਼ੀ ਰਾਜਦੂਤਾਂ ਨੇ ਪ੍ਰਮਾਣ ਪੱਤਰ ਸੌਂਪੇ, ਉਨ੍ਹਾਂ 'ਚ ਲਿਥੁਆਨੀਆ ਦੀ ਰਾਜਦੂਤ ਡਾਇਨਾ ਮਿਕੇਵਿਸੀਏਨੀ, ਲਾਓ ਪੀਡੀਆਰ ਦੇ ਰਾਜਦੂਤ ਬਾਉਨਮੀ ਵਾਨਮੇਨੀ, ਯੂਨਾਨ ਦੇ ਰਾਜਦੂਤ ਓਮਾਰ ਲਿਸਾਂਦ੍ਰੋ ਕਾਸਟਾਨੇਡਾ ਸੋਲਾਰੇਸ ਅਤੇ ਇਸਵਾਤਿਨੀ ਦੇ ਹਾਈ ਕਮਿਸ਼ਨਰ ਮੇਂਜੀ ਸਿਫੋ ਦਲਾਮਿਨੀ ਸ਼ਾਮਲ ਹਨ।