ਦੁਨੀਆ ਦੇਖੇਗੀ ਸਮੁੰਦਰ ਵਿਚ ਹੋਣ ਵਾਲੀ ਅੰਬਾਨੀਆਂ ਦੀ ਪਾਰਟੀ, ਮਹਿਮਾਨਾਂ ਲਈ ਹੋਣਗੇ ਖ਼ਾਸ ਇੰਤਜ਼ਾਮ(Video)

Tuesday, May 28, 2024 - 04:24 PM (IST)

ਦੁਨੀਆ ਦੇਖੇਗੀ ਸਮੁੰਦਰ ਵਿਚ ਹੋਣ ਵਾਲੀ ਅੰਬਾਨੀਆਂ ਦੀ ਪਾਰਟੀ, ਮਹਿਮਾਨਾਂ ਲਈ ਹੋਣਗੇ ਖ਼ਾਸ ਇੰਤਜ਼ਾਮ(Video)

ਮੁੰਬਈ - ਅੰਬਾਨੀ ਪਰਿਵਾਰ ਦਾ ਇਕ ਹੋਰ ਵੱਡਾ ਜਸ਼ਨ ਸ਼ੁਰੂ ਹੋਣ ਵਾਲਾ ਹੈ ਜਿਹੜਾ ਕਿ ਘਰ ਜਾਂ ਕਿਸੇ ਪੈਲੇਸ ਵਿਚ ਨਹੀਂ ਸਗੋਂ ਇਕ ਆਲੀਸ਼ਾਨ ਕਰੂਜ਼ ਵਿਚ ਆਯੋਜਿਤ ਕੀਤਾ ਜਾਵੇਗਾ। ਸਿਤਾਰਿਆਂ ਨੇ ਤਾਂ ਪਹੁੰਚਣਾ ਸ਼ੁਰੂ ਵੀ ਕਰ ਦਿੱਤਾ ਹੈ। ਅੰਬਾਨੀ ਪਰਿਵਾਰ ਅਤੇ ਸੱਦੇ ਗਏ ਮਹਿਮਾਨ ਇਨ੍ਹਾਂ 3 ਦਿਨਾਂ ਦੇ ਜਸ਼ਨ ਵਿਚ ਇਕ ਅਨੋਖਾ ਆਨੰਦ ਲੈਣ ਜਾ ਰਹੇ ਹਨ। ਪਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਇਹ ਪ੍ਰੀ-ਵੈਡਿੰਗ ਫੰਕਸ਼ਨ ਬਾਰ ਬਾਰ ਕਿਉਂ ਮਨਾਏ ਜਾ ਰਹੇ ਹਨ। ਭਾਰਤ ਦੇ ਅਨੋਖੇ ਬਿਗ ਫੈਟ ਵੈਡਿੰਗ 'ਚ ਸ਼ਾਮਲ ਇਸ ਵਿਆਹ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਜਿਹੇ ਸਵਾਲ ਕਈ ਲੋਕਾਂ ਦੇ ਦਿਮਾਗ 'ਚ ਜ਼ਰੂਰ ਘੁੰਮ ਰਹੇ ਹੋਣਗੇ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਸੈਲੀਬ੍ਰੇਸ਼ਨ ਘਰ ਦੇ ਇਕ ਖਾਸ ਮੈਂਬਰ ਲਈ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ :     1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਪਾਰਟੀ ਦਾ ਥੀਮ 'ਵੀ ਟਰਨ ਵਨਸ ਅੰਡਰ ਦਾ ਸਨ  '

ਦਰਅਸਲ, ਇਹ ਤਿੰਨ ਦਿਨਾਂ ਜਸ਼ਨ ਇੱਕ ਜਨਮਦਿਨ ਪਾਰਟੀ ਹੈ, ਜਿਸ ਦੀ ਥੀਮ ਤੋਂ ਲੈ ਕੇ ਡਰੈੱਸ ਕੋਡ ਤੱਕ ਸਭ ਕੁਝ ਅੰਬਾਨੀ ਪਰਿਵਾਰ ਨੇ ਚੁਣਿਆ ਹੈ ਅਤੇ ਇਹ ਮੁਕੇਸ਼-ਨੀਤਾ ਅੰਬਾਨੀ ਦੀ ਪੋਤੀ ਵੇਦਾ ਅੰਬਾਨੀ ਦੀ ਜਨਮਦਿਨ ਪਾਰਟੀ ਹੈ, ਜੋ 31 ਮਈ ਨੂੰ ਇੱਕ ਸਾਲ ਦੀ ਹੋ ਜਾਵੇਗੀ। ਵੇਦਾ ਦੇ ਪਹਿਲੇ ਜਨਮਦਿਨ ਦੇ ਮੌਕੇ 'ਤੇ ਅੰਬਾਨੀ ਪਰਿਵਾਰ ਇਸ ਵੱਡੀ ਪਾਰਟੀ ਦਾ ਆਯੋਜਨ ਕਰਨ ਜਾ ਰਿਹਾ ਹੈ ਜੋ ਕਿ ਕਰੂਜ਼ 'ਚ ਹੋਣ ਜਾ ਰਹੀ ਹੈ।

ਇਸ ਪਾਰਟੀ ਦਾ ਥੀਮ 'ਵੀ ਟਰਨ ਵਨਸ ਅੰਡਰ ਦਾ ਸਨ' ਰੱਖਿਆ ਗਿਆ ਹੈ ਅਤੇ ਡਰੈੱਸ ਕੋਡ 'ਪਲੇਫੁੱਲ' ਰੱਖਿਆ ਗਿਆ ਹੈ ਅਤੇ ਅੰਬਾਨੀ ਪਰਿਵਾਰ ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਦੇ ਸ਼ਾਨਦਾਰ ਸਮਾਰੋਹਾਂ ਅਤੇ ਜਸ਼ਨਾਂ ਲਈ ਇਟਲੀ ਲਈ ਰਵਾਨਾ ਹੋ ਗਏ ਹਨ। 29 ਤੋਂ 31 ਮਈ ਤੱਕ ਆਯੋਜਿਤ ਕੀਤੇ ਜਾਣ ਵਾਲੇ ਜਸ਼ਨ ਦਾ ਇੱਕ ਸੱਦਾ ਪੱਤਰ ਵੀ ਵਾਇਰਲ ਹੋ ਰਿਹਾ ਹੈ।  

PunjabKesari

ਪਾਰਟੀ 'ਚ ਇਹ ਗੱਲਾਂ ਹੋਣਗੀਆਂ ਖਾਸ 

ਹੁਣ ਲੋਕ ਇਹ ਜਾਣਨ ਲਈ ਬੇਤਾਬ ਹਨ ਕਿ ਇਸ ਪਾਰਟੀ 'ਚ ਕੀ ਖਾਸ ਹੋਵੇਗਾ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਿਆਮੀ ਤੋਂ ਕਰੂਜ਼ ਲੈਣ ਦੀ ਗੱਲ ਚੱਲ ਰਹੀ ਸੀ ਪਰ ਫਰਾਂਸ 'ਚ ਉਸ ਕਰੂਜ਼ ਦੀ ਪਾਰਕਿੰਗ 'ਚ ਸਮੱਸਿਆ ਆ ਰਹੀ ਸੀ। ਇਸ ਕਾਰਨ ਮਾਲਟਾ ਤੋਂ 'ਸੇਲਿਬ੍ਰਿਟੀ ਅਸੇਂਟ' ਨਾਂ ਦੀ 5 ਸਟਾਰ ਕਰੂਜ਼ ਆਰਡਰ ਕੀਤੀ ਗਈ ਹੈ ਜੋ ਸਿਰਫ 6 ਮਹੀਨੇ ਪੁਰਾਣੀ ਹੈ।

 

 
 
 
 
 
 
 
 
 
 
 
 
 
 
 
 

A post shared by Ambani Family (@ambani_update)

ਇਹ ਵੀ ਪੜ੍ਹੋ :     ਲਗਜ਼ਰੀ ਸਹੂਲਤਾਂ ਨਾਲ ਲੈਸ ਹੋਵੇਗਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪਾਰਟੀ ਕਰੂਜ਼

ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਮਾਲਟਾ 'ਚ 1 ਦਸੰਬਰ 2023 ਨੂੰ ਲਾਂਚ ਕੀਤਾ ਗਿਆ ਹੈ। ਜਿਸ ਕਰੂਜ਼ 'ਚ ਇਹ ਪਾਰਟੀ ਹੋਣ ਜਾ ਰਹੀ ਹੈ, ਉਹ ਇਟਲੀ ਅਤੇ ਫਰਾਂਸ ਵਿਚਾਲੇ ਲਗਭਗ 4,380 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਇਸ ਦੌਰਾਨ ਫਿਲਮੀ ਸਿਤਾਰੇ ਅਤੇ ਵੱਡੀਆਂ ਹਸਤੀਆਂ ਕਈ ਵੱਖ-ਵੱਖ ਵਿਸ਼ਿਆਂ ਦੇ ਸਮਾਗਮਾਂ 'ਚ ਸ਼ਿਰਕਤ ਕਰਨਗੀਆਂ ਅਤੇ ਸਾਰੇ ਸਮਾਗਮ ਸਮੁੰਦਰ ਦੇ ਵਿਚਕਾਰ ਹੋਣਗੇ। ਜਸ਼ਨਾਂ ਦੇ ਵਿਚਕਾਰ ਸਮੁੰਦਰ ਅਤੇ ਸ਼ਾਨਦਾਰ ਰੌਸ਼ਨੀਆਂ ਹੋਣਗੀਆਂ, ਪੂਰੀ ਦੁਨੀਆ ਅੰਬਾਨੀਆਂ ਦੀ ਰੌਣਕ ਦੇਖੇਗੀ।

 

600 ਮੈਂਬਰਾਂ ਦਾ ਸਟਾਫ਼ 800 ਮਹਿਮਾਨਾਂ ਦੀ ਕਰੇਗਾ ਦੇਖਭਾਲ 

ਇਸ ਕਰੂਜ਼ ਵਿੱਚ ਫਿਲਮੀ ਸਿਤਾਰਿਆਂ ਅਤੇ ਹੋਰ ਮਸ਼ਹੂਰ ਹਸਤੀਆਂ ਸਮੇਤ 800 ਦੇ ਕਰੀਬ ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ ਅਤੇ ਇਨ੍ਹਾਂ ਮਹਿਮਾਨਾਂ ਦੀ ਦੇਖਭਾਲ ਲਈ 600 ਸਟਾਫ਼ ਮੈਂਬਰ ਹੋਣਗੇ, ਹਾਲਾਂਕਿ ਕਰੂਜ਼ ਦੀ ਸਮਰੱਥਾ 3279 ਦੱਸੀ ਜਾਂਦੀ ਹੈ।ਕਰੂਜ਼ ਦੀ ਯਾਤਰਾ  ਇਟਲੀ ਦੇ ਪਲੇਰਮੋ ਸ਼ਹਿਰ ਤੋਂ ਸ਼ੁਰੂ ਹੁੰਦੀ ਅਤੇ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਸਿਵਿਟਾਵੇਕਚੀਆ ਬੰਦਰਗਾਹ 'ਤੇ ਪਹੁੰਚੇਗੀ। ਇਸ ਤੋਂ ਬਾਅਦ ਕਰੂਜ਼ ਦੀ ਅਗਲੀ ਡੈਸਟੀਨੇਸ਼ਨ ਜੇਨੇਵਾ ਦੇ ਨੇੜੇ ਸਥਿਤ ਪੋਰਟੋਫਿਨੋ ਸ਼ਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ਹਿਰ 'ਚ ਅੰਬਾਨੀ ਪਰਿਵਾਰ ਨੇ ਆਪਣੇ ਮਹਿਮਾਨਾਂ ਲਈ ਖ਼ਾਸ ਲੰਚ ਦਾ ਇੰਤਜ਼ਾਮ ਕੀਤਾ ਹੈ ਅਤੇ ਇਸ ਲਈ ਪੋਰਟੋਫਿਨੋ ਦੇ ਕਈ ਵਿਲਾ ਕਿਰਾਏ ਉੱਤੇ ਲਏ ਗਏ ਹਨ।

ਇਹ ਵੀ ਪੜ੍ਹੋ :     ਪੁੱਤਰ ਹੈ ਜਾਂ ਧੀ ਇਹ ਦੇਖਣ ਲਈ ਵਿਅਕਤੀ ਨੇ ਵੱਢ ਦਿੱਤਾ ਗਰਭਵਤੀ ਘਰਵਾਲੀ ਦਾ ਢਿੱਡ

ਮਹਿਮਾਨਾਂ ਲਈ ਡਰੈੱਸ ਕੋਡ

ਮਹਿਮਾਨਾਂ ਲਈ ਡਰੈੱਸ ਕੋਡ ਵੀ ਰੱਖਿਆ ਗਿਆ ਹੈ ਅਤੇ ਕਰੂਜ਼ ਦੀ ਸਜਾਵਟ ਸਪੇਸ ਥੀਮ 'ਤੇ ਆਧਾਰਿਤ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ 'ਤੇ ਹੋਣ ਵਾਲੀ ਪਾਰਟੀ 'ਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੌਕੇ ਪਾਰਸੀ, ਥਾਈ, ਮੈਕਸੀਕਨ ਅਤੇ ਜਾਪਾਨੀ ਪਕਵਾਨ ਰੱਖੇ ਗਏ ਹਨ। ਇਸ ਸਮਾਗਮ 'ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਕਰੂਜ਼ 'ਤੇ ਆਯੋਜਿਤ ਇਸ ਪ੍ਰੀ-ਵੈਡਿੰਗ ਪਾਰਟੀ 'ਚ ਸ਼ਾਮਲ ਹੋਣ ਲਈ ਸਲਮਾਨ ਖਾਨ ਤੋਂ ਲੈ ਕੇ ਰਣਬੀਰ ਕਪੂਰ, ਆਲੀਆ ਭੱਟ, ਰਣਵੀਰ ਸਿੰਘ ਤੱਕ ਦੇ ਸਾਰੇ ਸਿਤਾਰੇ ਅੱਜ ਸਵੇਰੇ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਉਹ ਸਾਰੇ ਕਲਾਕਾਰ ਵੀ ਪਹੁੰਚ ਸਕਦੇ ਹਨ ਜਿਹੜੇ ਕਿ ਜਾਮਨਗਰ ਇਵੈਂਟ ਦੇ ਗਵਾਹ ਬਣੇ ਸਨ।

ਇਹ ਵੀ ਪੜ੍ਹੋ :      US : ਸੜਕ ਹਾਦਸੇ 'ਚ 25 ਸਾਲਾ ਲੜਕੀ ਦੀ ਮੌਤ,  11 ਨੂੰ ਮਨਾਇਆ ਸੀ ਆਖ਼ਰੀ ਜਨਮਦਿਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News