ਐਮਾਜ਼ੋਨ ਨੇ ਕੀਤਾ ਲਗਭਗ 50,000 ਨਿਯੁਕਤੀਆਂ ਕਰਨ ਦਾ ਐਲਾਨ

05/22/2020 5:23:31 PM

ਨਵੀਂ ਦਿੱਲੀ (ਵਾਰਤਾ) : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਕੋਵਿਡ-19 ਖਿਲਾਫ ਦੇਸ਼ ਜਿੱਥੇ ਸਾਮਾਜਕ ਦੂਰੀ ਦਾ ਪਾਲਣ ਕਰ ਕੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਥੇ ਹੀ ਐਮਾਜ਼ੋਨ ਇੰਡੀਆ ਨੇ ਲੋਕਾਂ ਨੂੰ ਲਾਜ਼ਮੀ ਸੇਵਾ ਘਰ ਤੱਕ ਪ੍ਰਦਾਨ ਕਰਾਉਣ ਲਈ ਜ਼ਰੂਰਤ ਦੇ ਆਧਾਰ 'ਤੇ 50 ਹਜ਼ਾਰ ਅਸਥਾਈ ਨਿਯੁਕਤੀਆਂ ਕਰਨ ਦਾ ਐਲਾਨ ਕੀਤਾ ਹੈ ਤਾਂ ਕਿ ਲੋਕਾਂ ਨੂੰ ਆਪਣੇ ਘਰਾਂ 'ਚੋਂ ਨਿਕਲੇ ਬਿਨਾਂ ਆਪਣੇ ਪਰਿਵਾਰਾਂ ਲਈ ਜਰੂਰੀ ਚੀਜਾਂ ਮਿਲ ਸਕਣ।

ਐਮਾਜ਼ੋਨ ਇੰਡੀਆ ਨੇ ਸ਼ੁੱਕਰਵਾਰ ਨੂੰ ਆਪਣੀ ਸੇਵਾ 'ਤੇ ਨਿਰਭਰ ਲੋਕਾਂ ਦੀ ਵੱਧਦੀ ਮੰਗ ਦੇ ਮੱਦੇਨਜਰ ਉਸ ਦੀ ਪੂਰਤੀ ਕਰਨ ਲਈ ਜ਼ਰੂਰਤ ਦੇ ਆਧਾਰ 'ਤੇ ਕਰੀਬ 50,000 ਨਿਯੁਕਤੀਆਂ (ਸੀਜਨਲ ਰੋਲਸ) ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਹਨ, ਜੋ ਭੀੜ ਵਿਚ ਜਾਣ ਲਈ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹਨ। ਉਸ ਦੇ ਫੁਲਫਿਲਮੈਂਟ ਸੈਂਟਰਸ ਅਤੇ ਡਿਲਿਵਰੀ ਨੈੱਟਵਕਰ ਵਿਚ ਵੱਖ-ਵੱਖ ਨਿਯੁਕਤੀਆਂ ਹੋਣਗੀਆਂ। ਇਸ ਵਿਚ ਐਮਾਜ਼ੋਨ ਫਲੈਕਸ ਦੇ ਨਾਲ ਆਜ਼ਾਦ ਠੇਕੇਦਾਰ ਦੇ ਤੌਰ 'ਤੇ ਪਾਰਟ-ਟਾਈਮ ਕੰਮ ਦੇ ਮੌਕੇ ਵੀ ਸ਼ਾਮਲ ਹਨ।

ਐਮਾਜ਼ੋਨ ਇੰਡੀਆ ਦੇ ਉਪ-ਪ੍ਰਧਾਨ ਅਖਿਲ ਸਕਸੇਨਾ ਨੇ ਕਿਹਾ, ਕੋਵਿਡ-19 ਮਹਾਮਾਰੀ ਤੋਂ ਅਸੀਂ ਇਕ ਚੀਜ ਸਿੱਖੀ ਹੈ ਕਿ ਐਮਾਜ਼ੋਨ ਅਤੇ ਈ-ਕਾਮਰਸ ਆਪਣੇ ਗਾਹਕਾਂ, ਛੋਟੇ ਕਾਰੋਬਾਰਾਂ ਅਤੇ ਦੇਸ਼ ਲਈ ਕਿੰਨੀ ਮਹੱਤਵਪੂਰਣ ਭੂਮਿਕਾ ਨਿਭਾ ਸਕਦੇ ਹਨ। ਅਸੀਂ ਇਸ ਜ਼ਿੰਮੇਦਾਰੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਅਸੀਂ ਇਸ ਜਿੰਮੇਦਾਰੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਇਸ ਔਖੇ ਸਮੇਂ ਵਿਚ ਛੋਟੇ ਅਤੇ ਹੋਰ ਕਾਰੋਬਾਰ ਨੂੰ ਸਾਡੇ ਗਾਹਕਾਂ ਤੱਕ ਪਹੁੰਚਾਣ ਵਿਚ ਸਾਡੀ ਟੀਮ ਜੋ ਕੰਮ ਕਰ ਰਹੀ ਹੈ ਸਾਨੂੰ ਉਸ 'ਤੇ ਮਾਣ ਹੈ। ਅਸੀਂ ਪੂਰੇ ਭਾਰਤ ਵਿਚ ਗਾਹਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਦੀ ਹਰ ਚੀਜ ਪਾਉਣ ਵਿਚ ਮਦਦ ਕਰਨਾ ਜਾਰੀ ਰੱਖਣਾ ਚਾਹੁੰਦੇ ਹਾਂ ਤਾਂਕਿ ਉਹ ਸਾਮਾਜਕ ਦੂਰੀ ਦਾ ਪਾਲਣ ਕਰਦੇ ਰਹਿਣ।

ਇਸ ਲਈ ਅਸੀ ਆਪਣੇ ਫੁਲਫਿਲਮੈਂਟ ਅਤੇ ਡਿਲਿਵਰੀ ਨੈਟਵਕਰ ਵਿਚ ਲਗਭਗ 50,000 ਸੀਜਨਲ ਐਸੋਸੀਏਟਸ ਲਈ ਕੰਮ ਦੇ ਮੌਕੇ ਪੈਦਾ ਕਰ ਰਹੇ ਹਾਂ। ਇਸ ਨਾਲ ਮਹਾਮਾਰੀ ਦੌਰਾਨ ਜਿੰਨੀ ਗਿਣਤੀ ਵਿਚ ਹੋ ਸਕੇ ਲੋਕਾਂ ਨੂੰ ਕੰਮ ਮਿਲੇਗਾ ਅਤੇ ਕੰਮ ਲਈ ਇਕ ਸੁਰੱਖਿਅਤ ਮਾਹੌਲ ਵੀ ਮਿਲੇਗਾ। ਉਨ੍ਹਾਂ ਕਿਹਾ ਇਨ੍ਹਾਂ ਮੌਕਿਆਂ ਦਾ ਨਿਰਮਾਣ ਕਰਦੇ ਹੋਏ ਐਮਾਜ਼ੋਨ ਆਪਣੇ ਐਸੋਸੀਏਟਸ, ਪਾਟਰਨਰਸ, ਕਰਮਚਾਰੀਆਂ ਅਤੇ ਗਾਹਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਵਚਨਬੱਧ ਹਾਂ। ਕੰਪਨੀ ਨੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਆਪਣੀ ਓਪਰੇਟਿੰਗ ਪ੍ਰਕਿਰਿਆ ਵਿਚ ਕਰੀਬ 100 ਮਹੱਤਵਪੂਰਣ ਬਦਲਾਅ ਕੀਤੇ ਹਨ, ਜਿਵੇਂ ਚਿਹਰਾ ਢੱਕਣਾ ਲਾਜ਼ਮੀ ਕਰਨਾ, ਭਵਨਾਂ ਵਿਚ ਰੋਜ਼ਾਨਾ ਤਾਪਮਾਨ ਦੀ ਜਾਂਚ, ਸਾਰੀਆਂ ਸਾਈਟਸ 'ਤੇ ਸਫਾਈ ਦੇ ਕੰਮ ਨੂੰ ਤੇਜ਼ ਕਰਨਾ, ਵਾਰ-ਵਾਰ ਛੂਹੇ ਜਾਣ ਵਾਲੇ ਏਰੀਆਜ਼ ਦਾ ਰੋਜ਼ਾਨਾ ਸੈਨੀਟਾਈਜੇਸ਼ਨ ਅਤੇ ਹੱਥ ਧੋਣੇ ਅਤੇ ਹੈਂਡ ਸੈਨੀਟਾਈਜੇਸ਼ਨ 'ਤੇ ਅਸੋਸੀਏਟਸ ਵਿਚ ਸੁਰੱਖਿਆ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ।


cherry

Content Editor

Related News