ਅਮਰਨਾਥ ਯਾਤਰਾ: ਜੰਮੂ ਸਰਕਾਰ ਦੀ ਤਿਆਰੀ, 1 ਹਜ਼ਾਰ ਟਨ ਕੂੜੇ ਨੂੰ ਇੰਦੌਰ ਦੇ ਵਲੰਟੀਅਰ ਕਰਨਗੇ ਨਿਪਟਾਰਾ

06/28/2022 1:45:09 PM

ਸ਼੍ਰੀਨਗਰ– 30 ਜੂਨ ਨੂੰ ਅਮਰਨਾਥ ਯਾਤਰਾ ਸ਼ੁਰੂ ਹੋ ਵਾਲੀ ਹੈ। ਬਰਫ਼ੀਲੀਆਂ ਵਾਦੀਆਂ ’ਚ ਇਸ ਯਾਤਰਾ ਨੂੰ ਲੈ ਕੇ ਤੀਰਥ ਯਾਤਰੀ ਬੇਸਬਰੀ ਨਾਲ ਉਡੀਕ ’ਚ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ 2 ਸਾਲ ਬਾਅਦ ਅਮਰਨਾਥ ਯਾਤਰਾ ਹੋ ਰਹੀ ਹੈ। ਯਾਤਰਾ ਦੌਰਾਨ ਕਰੀਬ 1 ਹਜ਼ਾਰ ਟਨ ਕੂੜੇ ਨੂੰ ਇੰਦੌਰ ਦੇ 350 ਦੇ ਕਰੀਬ ਵਲੰਟੀਅਰ ਨਿਪਟਾਰਾ ਕਰਨਗੇ। ਜੰਮੂ ਸਰਕਾਰ ਇਸ ਵਾਰ ਅਮਰਨਾਥ ਯਾਤਰਾ ਨੂੰ ਕਚਰਾ ਮੁਕਤ ਰੱਖਣ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਮਕਸਦ ਨਾਲ ਖ਼ਾਸ ਤਿਆਰੀ ਵਿਚ ਹੈ।

ਇੰਦੌਰ ਦੇ ਵਲੰਟੀਅਰਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ-
ਜੰਮੂ-ਕਸ਼ਮੀਰ ਸਰਕਾਰ ਨੇ ਇੰਦੌਰ ਵਲੰਟੀਅਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਸਫ਼ਾਈ ਦੇ ਮਾਮਲੇ ’ਚ ਇੰਦੌਰ ਲਗਾਤਾਰ 5 ਵਾਰ ਨੰਬਰ-1 ’ਤੇ ਆਇਆ ਹੈ। ਖ਼ਾਸ ਗੱਲ ਇਹ ਹੈ ਕਿ ਕੂੜੇ ਦੇ ਨਿਪਟਾਰੇ ਤੋਂ ਬਣਨ ਵਾਲੀ ‘ਆਰਗੇਨਿਕ ਖਾਦ’ ਯਾਨੀ ਕਿ ਜੈਵਿਕ ਖਾਦ ਦੇ ਪੈਕੇਟ ਸ਼ਰਧਾਲੂਆਂ ਨੂੰ ਤੋਹਫ਼ੇ ਵਜੋਂ ਦਿੱਤੇ ਜਾਣਗੇ। 

ਇਹ ਵੀ ਪੜ੍ਹੋ- ਪੜ੍ਹੋ ਅਮਰਨਾਥ ਦੀ ਪਵਿੱਤਰ ਗੁਫ਼ਾ ਨਾਲ ਸਬੰਧ ਕਹਾਣੀ, ਮੁਸਲਿਮ ਕਰਦੇ ਨੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ

30 ਜੂਨ ਤੋਂ ਅਮਰਨਾਥ ਪਹੁੰਚ ਜਾਣਗੇ ਵਲੰਟੀਅਰ
ਸਰਕਾਰ ਦਾ ਮੰਨਣਾ ਹੈ ਕਿ ਇਸ ਸਾਲ ਕਰੀਬ 8 ਲੱਖ ਸ਼ਰਧਾਲੂ ਯਾਤਰਾ ਕਰਨ ਪਹੁੰਚਣਗੇ। ਵਲੰਟੀਅਰ 30 ਜੂਨ ਤੋਂ ਹੀ ਯਾਤਰਾ ਮਾਰਗ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਜੁੱਟ ਜਾਣਗੇ ਅਤੇ 11 ਅਗਸਤ ਤੱਕ ਉੱਥੇ ਹੀ ਰਹਿਣਗੇ। ਸਵਾਹਾ ਦੇ ਕੋ-ਫਾਊਂਡਰ ਸਮੀਰ ਸ਼ਰਮਾ ਨੇ ਦੱਸਿਆ ਕਿ ਯਾਤਰਾ ਦੇ ਸਾਰੇ ਆਧਾਰ ਕੈਂਪ, ਲੰਗਰ, ਭੰਡਾਰੇ ਸਮੇਤ ਹੋਰ ਥਾਵਾਂ ਤੋਂ ਨਿਕਲਣ ਵਾਲੇ ਕੂੜੇ ਨੂੰ ਵਲੰਟੀਅਰ ਇਕੱਠੇ ਕਰਨਗੇ। ਕੂੜਾ ਵੱਖ ਕਰਨ ਮਗਰੋਂ ਆਰਗੇਨਿਕ ਖਾਦ (ਜੈਵਿਕ ਖਾਦ) ਬਣਾਈ ਜਾਵੇਗੀ। ਹੋਰ ਕੂੜੇ ਨੂੰ ਰੀ-ਸਾਈਕਲ ਕੀਤਾ ਜਾਵੇਗਾ। ਸਵਾਹਾ ਦੀ ਟੀਮ ਨੇ ਉੱਥੇ ਕੰਮ ਸ਼ੁਰੂ ਕਰ ਦਿੱਤਾ ਹੈ। ਵੇਸਟ ਮੈਨੇਜਮੈਂਟ ਨਾਲ ਜੁੜੀਆਂ ਮਸ਼ੀਨਾਂ ਅਤੇ ਹੋਰ ਉਪਕਰਨਾਂ ਦਾ ਪੂਰਾ ਸੈਟਅੱਪ 30 ਜੂਨ ਤੱਕ ਤਿਆਰ ਹੋ ਜਾਵੇਗਾ।

ਇਹ ਵੀ ਪੜ੍ਹੋ- ਇਹ ਹੈ ਦੁਨੀਆ ਦੀ ਸਭ ਤੋਂ ਅਨੋਖੀ ਝੀਲ, ਜਿੱਥੇ ਤੈਰਦੇ ਹਨ ਨੋਟ ਅਤੇ ਦਿੱਸਦਾ ਹੈ ਖ਼ਜ਼ਾਨਾ!

ਯਾਤਰਾ ਦੌਰਾਨ ਸਿੰਗਲ ਯੂਜ਼ ਪਲਾਸਟਿਕ ਨਹੀਂ ਹੋਵੇਗਾ ਇਸਤੇਮਾਲ
ਸਰਕਾਰ ਨੇ ਯਾਤਰਾ ਦੌਰਾਨ ਨੋ ਸਿੰਗਲ ਯੂਜ਼ ਪਲਾਸਟਿਕ ਅਤੇ ਡਿਸਪੋਜੇਬਲ ਆਈਟਮ ਮੁਕਤ ਰੱਖੀ ਹੈ। ਲੰਗਰ ਅਤੇ ਭੰਡਾਰਿਆਂ ਦੇ ਆਯੋਜਕਾਂ ਨਾਲ ਹੀ ਯਾਤਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਾ ਹੋਵੇ, ਇਸ ਲਈ ਸਖ਼ਤੀ ਵਰਤੀ ਜਾਵੇਗੀ।\

ਇਹ ਵੀ ਪੜ੍ਹੋ- ਬਿਹਾਰ ’ਚ ਸ਼ੂਗਰ ਫਰੀ ਅੰਬ ਬਟੋਰ ਰਿਹਾ ਖੂਬ ਸੁਰਖੀਆਂ, 16 ਵਾਰ ਬਦਲਦਾ ਹੈ ਰੰਗ

‘ਸਮੋਕ ਫਰੀ’ ਯਾਤਰਾ, ਆਧਾਰ ਕੈਂਪਾਂ ’ਤੇ ਲਾਏ ਜਾਣਗੇ ਸੋਲਰ ਕਾਂਸੇਟ੍ਰੇਟਰਸ
ਅਮਰਨਾਥ ਯਾਤਰਾ ਨੂੰ ‘ਸਮੋਕ ਫਰੀ’ ਕਰਨ ਲਈ ਸੋਲਰ ਕਾਂਸੇਟ੍ਰੇਟਰਸ ਲਾਇਆ ਜਾਵੇਗਾ। ਇਸ ਦਾ ਇਸਤੇਮਾਲ ਪਾਣੀ ਗਰਮ ਕਰਨ, ਖਾਣਾ ਪਕਾਉਣ, ਚਾਹ-ਦੁੱਧ ਗਰਮ ਕਰਨ ਲਈ ਹੋਵੇਗਾ। ਇਹ ਸਾਰੇ ਆਧਾਰ ਕੈਂਪਂ ’ਚ ਲੱਗਣਗੇ।


Tanu

Content Editor

Related News