ਅਮਰਨਾਥ ਯਾਤਰਾ ਲਈ ਨਵਾਂ ਜੱਥਾ ਰਵਾਨਾ, 2 ਲੱਖ ਤੋਂ ਪਾਰ ਸ਼ਰਧਾਲੂ ਕਰ ਚੁੱਕੇ ਨੇ ਦਰਸ਼ਨ

Saturday, Jul 20, 2019 - 03:40 PM (IST)

ਅਮਰਨਾਥ ਯਾਤਰਾ ਲਈ ਨਵਾਂ ਜੱਥਾ ਰਵਾਨਾ, 2 ਲੱਖ ਤੋਂ ਪਾਰ ਸ਼ਰਧਾਲੂ ਕਰ ਚੁੱਕੇ ਨੇ ਦਰਸ਼ਨ

ਜੰਮੂ (ਭਾਸ਼ਾ)— ਅਮਰਨਾਥ ਤੀਰਥ ਯਾਤਰੀਆਂ ਦਾ ਨਵਾਂ ਜੱਥਾ ਸ਼ਨੀਵਾਰ ਨੂੰ ਇੱਥੇ ਭਗਵਤੀ ਨਗਰ ਆਧਾਰ ਕੈਂਪ ਤੋਂ ਦੱਖਣੀ ਕਸ਼ਮੀਰ ਸਥਿਤ ਪਵਿੱਤਰ ਗੁਫਾ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਜੱਥੇ ਵਿਚ 955 ਔਰਤਾਂ ਅਤੇ 144 ਸਾਧੂਆਂ ਸਮੇਤ 4,094 ਸ਼ਰਧਾਲੂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ 1 ਜੁਲਾਈ ਤੋਂ ਸ਼ੁਰੂ ਹੋਈ ਇਸ ਯਾਤਰਾ ਵਿਚ ਹੁਣ ਤਕ 2.43 ਤੀਰਥ ਯਾਤਰੀ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ 175 ਵਾਹਨਾਂ ਵਿਚ ਸ਼ਰਧਾਲੂਆਂ ਦਾ ਇਹ ਜੱਥਾ ਸਖਤ ਸੁਰੱਖਿਆ ਦਰਮਿਆਨ ਤੜਕੇ ਰਵਾਨਾ ਹੋਇਆ। ਇਹ ਯਾਤਰਾ ਪਹਿਲਗਾਮ ਅਤੇ ਬਾਲਟਾਲ ਤੋਂ ਬਿਨਾਂ ਕਿਸੇ ਰੁਕਾਵਟ ਦੇ ਸੰਪੰਨ ਹੋ ਰਹੀ ਹੈ। 

ਹਾਲਾਂਕਿ ਬਾਲਟਾਲ ਵਾਲੇ ਰਸਤਿਓਂ ਸ਼ੁੱਕਰਵਾਰ ਯਾਨੀ ਕਿ ਕੱਲ ਮੌਸਮ ਖਰਾਬ ਹੋਣ ਕਾਰਨ ਯਾਤਰਾ ਰੋਕ ਦਿੱਤੀ ਗਈ ਸੀ ਅਤੇ ਸ਼ਨੀਵਾਰ ਨੂੰ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ। ਯਾਤਰਾ 15 ਅਗਸਤ ਨੂੰ ਰੱਖੜੀ ਵਾਲੇ ਦਿਨ ਸਮਾਪਤ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ 4 ਦਿਨਾਂ ਵਿਚ 6 ਸ਼ਰਧਾਲਾਂ ਦੀ ਵੱਖ-ਵੱਖ ਕਾਰਨਾਂ ਤੋਂ ਮੌਤ ਹੋ ਗਈ, ਜਿਸ ਨਾਲ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇੱਥੇ ਆ ਕੇ ਮਰਨ ਵਾਲੇ ਕੁੱਲ ਲੋਕਾਂ ਦੀ ਗਿਣਤੀ 22 ਪਹੁੰਚ ਗਈ ਹੈ। ਇਨ੍ਹਾਂ ਵਿਚ 18 ਸ਼ਰਧਾਲੂ, 2 ਸੇਵਾਦਾਰ ਅਤੇ 2 ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਬੀਤੇ ਸਾਲ ਕੁੱਲ 2,85,006 ਸ਼ਰਧਾਲੂ ਇੱਥੇ ਪੁੱਜੇ ਸਨ। ਜਦਕਿ 2015 'ਚ ਇਨ੍ਹਾਂ ਦੀ ਗਿਣਤੀ, 3,52, 771, 2016 'ਚ 3,20,490 ਅਤੇ 2017 'ਚ ਕੁੱਲ 2,60,003 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਸਨ।


author

Tanu

Content Editor

Related News