ਜੈ ਬਾਬਾ ਬਰਫਾਨੀ, ਭੁੱਖੇ ਨੂੰ ਅੰਨ ਪਿਆਸੇ ਨੂੰ ਪਾਣੀ

06/28/2019 1:58:05 PM

ਜੰਮੂ-ਕਸ਼ਮੀਰ— ਸ਼੍ਰੀ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਯਾਤਰਾ 15 ਅਗਸਤ ਤਕ ਚੱਲੇਗੀ। ਯਾਤਰਾ ਤੋਂ ਪਹਿਲਾਂ ਭੋਲੇ ਨਾਥ ਦੇ ਭਗਤਾਂ ਲਈ ਚੰਗੀ ਖਬਰ ਇਹ ਹੈ ਕਿ ਸ਼ਿਵਲਿੰਗ ਦਾ ਆਕਾਰ ਪੂਰਨ ਹੈ ਅਤੇ ਯਾਤਰਾ ਦੇ ਰਸਤੇ ਦੀ ਸਫਾਈ ਆਖਰੀ ਪੜਾਅ 'ਤੇ ਚੱਲ ਰਹੀ ਹੈ। ਭਾਵੇਂ ਯਾਤਰਾ ਦੇ ਰਸਤੇ ਤੋਂ ਬਰਫ ਹਟ ਗਈ ਹੈ ਪਰ ਯਾਤਰਾ ਦੌਰਾਨ ਭਗਤਾਂ ਨੂੰ ਭਾਰੀ ਬਰਫ ਅਤੇ ਕੁਦਰਤ ਦਾ ਪੂਰਾ ਆਨੰਦ ਮਿਲੇਗਾ। ਭਾਵੇਂ ਫਿਲਹਾਲ ਗੁਫਾ ਦੇ ਕਪਾਟ ਬੰਦ ਹਨ ਤੇ ਗੁਫਾ ਦੇ ਅੰਦਰ ਸ਼ਿਵਲਿੰਗ ਦੇ ਕਪਾਟ ਵੀ ਬੰਦ ਹਨ ਪਰ 'ਜਗ ਬਾਣੀ' ਤੁਹਾਨੂੰ ਗੁਫਾ ਤਕ ਪਹੁੰਚੇ ਸੁਰੱਖਿਆ ਕਰਮਚਾਰੀਆਂ ਵਲੋਂ ਬਣਾਈ ਗਈ ਵੀਡੀਓ ਰਾਹੀਂ ਬਾਬਾ ਬਰਫਾਨੀ ਦੀਆਂ ਤਸਵੀਰਾਂ ਦੇ ਦਰਸ਼ਨ ਕਰਾਉਣ ਜਾ ਰਿਹਾ ਹੈ। ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਯਾਤਰਾ ਦੇ ਰਸਤੇ 'ਤੇ ਹੋ ਰਹੀਆਂ ਤਿਆਰੀਆਂ, ਸੁਰੱਖਿਆ ਦੇ ਇੰਤਜ਼ਾਮ ਅਤੇ ਮੌਸਮ ਸਮੇਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਉਪਲੱਬਧ ਕਰਵਾਉਣ ਜਾ ਰਹੇ ਹਾਂ, ਜੋ ਯਾਤਰਾ ਦੌਰਾਨ ਤੁਹਾਡੇ ਕੰਮ ਆਉਣਗੀਆਂ।

1- ਇਸ ਵਾਰ ਯਾਤਰਾ 1 ਜੁਲਾਈ ਤੋਂ ਸ਼ੁਰੂ
2- ਯਾਤਰਾ ਦੀ ਦੂਰੀ, ਪਹਿਲਗਾਮ ਰਸਤਾ 32 ਕਿਲੋਮੀਟਰ
3- ਬਾਲਟਾਲ ਰਸਤਾ 14 ਕਿਲੋਮੀਟਰ
4-ਪਿਛਲੇ ਸਾਲ 28 ਜੂਨ ਤੋਂ ਸ਼ੁਰੂ ਹੋ ਕੇ 26 ਅਗਸਤ ਤਕ 60 ਦਿਨ ਚੱਲੀ ਸੀ।
5-ਪਿਛਲੇ ਸਾਲ 2,85,006 ਸ਼ਰਧਾਲੂ ਦਰਸ਼ਨਾਂ ਲਈ ਪਹੁੰਚੇ।
6-ਇਸ ਸਾਲ ਯਾਤਰਾ 45 ਦਿਨ ਦੀ ਹੈ।
7-ਇਸ ਸਾਲ 3 ਲੱਖ ਦੇ ਕਰੀਬ ਸ਼ਰਧਾਲੂ ਪਹੁੰਚਣ ਦਾ ਅੰਦਾਜ਼ਾ ਹੈ।


ਹੈਲੀਕਾਪਟਰ ਦਾ ਕਿਰਾਇਆ ਦੋਹਾਂ ਪਾਸਿਆਂ ਦਾ
1-ਨੀਲਗੜ੍ਹ ਤੋਂ ਪੰਚਤਰਣੀ 3608 ਰੁਪਏ
2-ਪਹਿਲਗਾਮ ਤੋਂ ਪੰਚਤਰਣੀ 6208 ਰੁਪਏ
ਯਾਤਰਾ ਦੇ ਅੰਕੜੇ
ਸਾਲ ਯਾਤਰਾ ਦਾ ਸਮਾਂ ਸ਼ਰਧਾਲੂ
2018- 60 ਦਿਨ 2,85,006
2017- 40 ਦਿਨ 2,60,003
2016- 48 ਦਿਨ 2,20,490
2015- 59 ਦਿਨ 3,52,771
2014- 44 ਦਿਨ 3,72,909
2013- 55 ਦਿਨ 3,53,969


ਸਥਾਨ ਦੂਰੀ ਉਚਾਈ (ਮੀਟਰ 'ਚ)
ਪਹਿਲਗਾਮ ਤੋਂ ਚੰਦਨਵਾੜੀ-16 ਕਿ. ਮੀ. 9500
ਚੰਦਨਵਾੜੀ ਤੋਂ ਪਿੱਸੁਟਾਪ-03 ਕਿ. ਮੀ. 11000
ਪਿੱਸੁਟਾਪ ਤੋਂ ਸ਼ੇਸ਼ਨਾਗ-11 ਕਿ. ਮੀ. 11730
ਸ਼ੇਸ਼ਨਾਗ ਤੋਂ ਐੱਮ.ਜੀ.ਟਾਪ-4.6 ਕਿ. ਮੀ. 14500
ਐੱਮ.ਜੀ. ਟਾਪ ਤੋਂ ਪੰਚਤਰਣੀ-9.4 ਕਿ. ਮੀ. 12000
ਪੰਚਤਰਣੀ ਤੋਂ ਸੰਗਮ-03 ਕਿ. ਮੀ.
ਸੰਗਮ ਤੋਂ ਅਮਰਨਾਥ ਗੁਫਾ-03 ਕਿ. ਮੀ. 13000


ਵਿਰਾਟ ਰੂਪ 'ਚ ਬਾਬਾ ਬਰਫਾਨੀ, ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ
ਸ਼ਰਾਇਣ ਬੋਰਡ ਨੇ 3 ਲੱਖ ਯਾਤਰੀਆਂ ਦਾ ਬੀਮਾ ਕਰਾਇਆ
ਸੁਰੱਖਿਆ ਦੇ ਪੁਖਤਾ ਪ੍ਰਬੰਧ
ਭੀੜ ਘੱਟ ਰੱਖਣ ਲਈ ਰੋਜ਼ਾਨਾ 7500 ਯਾਤਰੀ ਹੀ ਰਵਾਨਾ ਹੋਣਗੇ
ਇਨ੍ਹਾਂ ਯਾਤਰੀਆਂ ਦੀ ਸੁਰੱਖਿਆ ਲਈ 30 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ
ਸੁਰੱਖਿਆ ਫੋਰਸਾਂ ਦੀਆਂ 30 ਕੰਪਨੀਆਂ ਤੋਂ ਇਲਾਵਾ ਪੁਲਸ ਤੇ ਫੌਜ ਵੀ ਸੁਰੱਖਿਆ 'ਚ ਤਾਇਨਾਤ
11 ਮਾਊਂਟੇਨ ਰੈਸਕਿਊ ਅਤੇ 12 ਐਵਲਾਂਚ ਰੈਸਕਿਊ ਟੀਮਾਂ ਤਾਇਨਾਤ
ਯਾਤਰਾ ਮਾਰਗ 'ਤੇ ਹਾਈ ਰੈਜੋਲਿਊਸ਼ਨ ਸੀ. ਸੀ. ਟੀ. ਵੀ. ਕੈਮਰੇ
ਸ਼ਰਧਾਲੂਆਂ ਨੂੰ ਟਰੈਕ ਕਰਨ ਲਈ ਯਾਤਰੀ ਪਰਚੀ 'ਤੇ ਬਾਰਕੋਡ


ਲੰਗਰ ਲਾਉਣ ਵਾਲਿਆਂ 'ਚ ਭਾਰੀ ਉਤਸ਼ਾਹ
ਸਾਡੀ ਆਰਗੇਨਾਈਜ਼ੇਸ਼ਨ ਨਾਲ ਜੁੜੀਆਂ ਸੰਸਥਾਵਾਂ ਦੇ ਟਰੱਕ ਪਹਿਲਗਾਮ ਅਤੇ ਬਾਲਟਾਲ ਪਹੁੰਚ ਚੁੱਕੇ ਹਨ। ਸ਼ਰਧਾਲੂਆਂ ਨੇ ਰਸਤੇ ਦੀ ਸਫਾਈ ਕਰ ਕੇ ਲੰਗਰ ਦੀ ਵਿਵਸਥਾ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ਰਾਈਨ ਬੋਰਡ ਇਸ ਮਾਮਲੇ ਵਿਚ ਲੰਗਰ ਸੰਸਥਾਵਾਂ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਅਸੀਂ ਇਸ ਸਾਲ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਯਾਤਰੀਆਂ ਦੀ ਹਰ ਸਹੂਲਤ ਦਾ ਧਿਆਨ ਰੱਖਾਂਗੇ।
ਇਸ ਵਾਰ ਵੀ ਪੋਸ਼ਪਤਰੀ ਵਿਚ ਲਾਏ ਜਾਣ ਵਾਲੇ ਭੰਡਾਰੇ 'ਚ ਯਾਤਰੀਆਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਯਾਤਰਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਹੀ ਲੰਗਰ ਦੀ ਪੂਰੀ ਵਿਵਸਥਾ ਕਰ ਲਈ ਜਾਵੇਗੀ। ਭਾਰਤ ਦੇ ਹਰ ਸੂਬੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਸੂਬੇ ਮੁਤਾਬਕ ਖਾਣਾ ਮਿਲੇਗਾ। ਦੱਖਣ ਦੇ ਸ਼ਰਧਾਲੂਆਂ ਲਈ ਡੋਸਾ, ਵੜਾ ਅਤੇ ਗੁਜਰਾਤ ਦੇ ਸ਼ਰਧਾਲੂਆਂ ਲਈ ਗੁਜਰਾਤੀ ਖਾਣੇ ਦਾ ਪ੍ਰਬੰਧ ਕੀਤਾ ਗਿਆ।


DIsha

Content Editor

Related News