ਰਸਮੀ ਪੂਜਾ ਨਾਲ ਸਮਾਪਤ ਹੋਈ ਅਮਰਨਾਥ ਯਾਤਰਾ, 4.70 ਲੱਖ ਸ਼ਰਧਾਲੂਆਂ ਨੇ ਕੀਤੇ ਬਾਬਾ ਬਰਫ਼ਾਨੀ ਦੇ ਦਰਸ਼ਨ
Thursday, Aug 31, 2023 - 02:32 PM (IST)
ਸ਼੍ਰੀਨਗਰ- ਸ਼੍ਰੀ ਅਮਰਨਾਥ ਯਾਤਰਾ ਦੀ ਛੜੀ ਮੁਬਾਰਕ ਵੀਰਵਾਰ ਤੜਕੇ ਪਵਿੱਤਰ ਗੁਫ਼ਾ 'ਚ ਪਹੁੰਚੀ। ਛੜੀ ਮੁਬਾਰਕ ਦੇ ਦਰਸ਼ਨ ਦੇ ਨਾਲ ਅਮਰਨਾਥ ਯਾਤਰਾ ਸਮਾਪਤ ਹੋਈ। ਛੜੀ ਮੁਬਾਰਕ (ਚਾਂਦੀ ਦੀ ਗੁਰਜ) ਦੇ ਰਖਵਾਲੇ ਮਹੰਤ ਦੀਪੇਂਦਰ ਗਿਰੀ ਨੇ ਵੀਰਵਾਰ ਨੂੰ ਕਸ਼ਮੀਰ ਹਿਮਾਲਿਆ 'ਚ ਅਮਰਨਾਥ ਗੁਫ਼ਾ ਮੰਦਰ 'ਚ ਸਾਲਾਨਾ ਅੰਤਿਮ ਪੂਜਾ ਕੀਤੀ ਅਤੇ ਹੁਣ ਤਕ ਦੀ ਸਭ ਤੋਂ ਲੰਬੀ ਯਾਤਰਾ ਸਮਾਪਤ ਹੋ ਗਈ। ਸੂਰਜ ਚੜ੍ਹਨ ਤੋਂ ਪਹਿਲਾਂ ਅਮਰਨਾਥ ਦੇ ਪਵਿੱਤਰ ਮੰਦਰ ਵਿਚ ਲਿਜਾਇਆ ਗਿਆ। ਪਵਿੱਤਰ ਗੁਫ਼ਾ ਵਿੱਚ ਭਗਵਾਨ ਸ਼ੰਕਰ ਦੀ ਪੂਜਾ ਕਰਨ ਦੇ ਨਾਲ ਹੀ ਇਸ ਸਾਲ ਦੀ ਯਾਤਰਾ ਦੇ ਮੁੱਖ ਦਰਸ਼ਨ ਅਤੇ ਮੁੱਖ ਪੂਜਾ ਦੀ ਰਸਮ ਵੀ ਸਮਾਪਤ ਹੋਈ।
ਇਹ ਵੀ ਪੜ੍ਹੋ– ਰੱਖੜੀ ਵਾਲੇ ਦਿਨ ਵਾਪਰਿਆ ਵੱਡਾ ਦੁਖਾਂਤ, ਯਮੁਨਾ ’ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 5 ਬੱਚਿਆਂ ਦੀ ਮੌਤ
ਇਹ ਵੀ ਪੜ੍ਹੋ– ਚਾਰਜਿੰਗ 'ਤੇ ਲੱਗੇ ਫੋਨ 'ਚ ਗੇਮ ਖੇਡ ਰਿਹਾ ਸੀ ਬੱਚਾ, ਅਚਾਨਕ ਹੋਇਆ ਧਮਾਕਾ, ਬੁਰੀ ਤਰ੍ਹਾਂ ਝੁਲਸਿਆ
ਇਸ ਸਾਲ 62 ਦਿਨਾਂ ਤਕ ਚੱਲਣ ਵਾਲੀ ਲੰਬੀ ਅਮਰਨਾਥ ਯਾਤਰਾ 01 ਜੁਲਾਈ ਨੂੰ ਸ਼ੁਰੂ ਹੋਈ ਅਤੇ 31 ਅਗਸਤ (ਅੱਜ) ਨੂੰ ਸਮਾਪਤ ਹੋਈ। ਇਸ ਸਾਲ 4.70 ਲੱਖ ਤੋਂ ਵੱਧ ਲੋਕਾਂ ਨੇ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ। ਪਿਛਲੇ ਸਾਲ ਦੀ ਯਾਤਰਾ ਵਿਚ ਕੁੱਲ ਤਿੰਨ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਬਾਬਾ ਬਫ਼ਰਨੀ ਦੇ ਦਰਸ਼ਨ ਕੀਤੇ ਸਨ। ਇਸ ਸਾਲ ਵੱਡੀ ਗਿਣਤੀ 'ਚ ਵਿਦੇਸ਼ੀ ਸ਼ਰਧਾਲੂ ਵੀ ਅਮਰਨਾਥ ਦੇ ਪਵਿੱਤਰ ਗੁਫ਼ਾ ਮੰਦਰ 'ਚ ਪਹੁੰਚੇ।
ਅਮਰਨਾਥ ਦੀ ਯਾਤਰਾ ਲਈ ਛੜੀ ਮੁਬਾਰਕ ਬੁੱਧਵਾਰ ਨੂੰ ਸ਼ੇਸ਼ਨਾਗ ਤੋਂ ਪੰਜਤਰਣੀ ਲਈ ਰਵਾਨਾ ਹੋਈ ਸੀ। ਅੱਜ ਪੰਜਤਰਣੀ ਤੋਂ ਛੜੀ ਮੁਬਾਰਕ ਪਵਿੱਤਰ ਗੁਫ਼ਾ ਪਹੁੰਚੀ ਅਤੇ ਪੂਜਾ ਤੇ ਦਰਸ਼ਨ ਦੇ ਨਾਲ ਹੀ 62 ਦਨਾਂ ਦੀ ਬਾਬਾ ਅਮਰਨਾਥ ਦੀ ਯਾਤਰਾ ਸੰਪਨ ਹੋ ਗਈ।
ਅੱਜ ਯਾਨੀ ਬੁੱਧਵਾਰ ਨੂੰ ਮਹੰਤ ਦੀਪੇਂਦਰ ਗਿਰੀ, ਭਿਕਸ਼ੂਆਂ ਅਤੇ ਅਧਿਕਾਰੀਆਂ ਦੇ ਇਕ ਸਮੂਹ ਦੇ ਨਾਲ ਛੜੀ ਮੁਬਾਰਕ ਦਾ ਅਗਵਾਈ ਕਰਦੇ ਹੋਏ ਅੰਤਿਮ ਪੂਜਾ ਲਈ ਭਗਵਾਨ ਸ਼ਿਵ ਦੇ ਪਵਿੱਤਰ ਗੁਫ਼ਾ ਮੰਦਰ ਪਹੁੰਚੇ। ਅਮਰਨਾਥ ਯਾਤਰਾ ਦੀ ਸਮਾਪਤੀ ਰੱਖੜੀ ਮੌਕੇ ਹੁੰਦੀ ਹੈ, ਜੋ ਇਸ ਸਾਲ ਦੀ ਅਮਰਨਾਥ ਯਾਤਰਾ ਦੀ ਓਪਚਾਰਿਕ ਸਮਾਪਤੀ ਦਾ ਪ੍ਰਤੀਕ ਸੀ।
ਇਹ ਵੀ ਪੜ੍ਹੋ– ਫਲਾਈਟ 'ਚ ਬੰਬ ਹੈ!... ਮੁੰਬਈ ਪੁਲਸ ਨੂੰ 10 ਸਾਲਾ ਬੱਚੇ ਦੀ ਕਾਲ ਨੇ ਸੁਰੱਖਿਆ ਏਜੰਸੀਆਂ ਨੂੰ ਪਾਈਆਂ ਭਾਜੜਾਂ
ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)
ਕਸ਼ਮੀਰ ਹਿਮਾਲਿਆ 'ਚ ਸਮੁੰਦਰ ਤਲ ਤੋਂ 13,500 ਫੁੱਟ ਦੀ ਉਚਾਈ 'ਤੇ ਸਥਿਤ ਅਮਰਨਾਥ ਦੇ ਪਵਿੱਤਰ ਗੁਫ਼ਾ ਮੰਦਰ 'ਚ ਪਵਿੱਤਰ ਗੁਰਜ, ਇਕ ਭਗਵਾਨ ਸ਼ਿਵ ਦੀ ਅਤੇ ਦੂਜੀ ਦੇਵੀ ਪਾਰਵਤੀ ਨੂੰ ਲਿਆਉਣ ਲਈ ਸਦੀਆਂ ਪੁਰਾਣੀਆਂ ਪਰੰਪਰਾਵਾਂ ਦੇ ਅਨੁਸਾਰ ਵੈਦਿਕ ਮੰਤਰਾਂ ਦੇ ਉਚਾਰਣ ਦੇ ਨਾਲ ਪੂਜਾ ਸ਼ੁਰੂ ਕੀਤੀ ਗਈ।
ਮਹੰਤ ਗਿਰੀ ਨੇ ਕਿਹਾ ਕਿ ਇਸ ਸਾਲ ਪ੍ਰਸ਼ਾਸਨ ਨੇ ਯਾਤਰਾ ਮਾਰਗਾਂ ਦੇ ਦੋਵਾਂ ਅਤੇ ਭਗਤਾਂ ਲਈ ਖ਼ਾਸ ਪ੍ਰਬੰਧ ਕੀਤੇ ਸਨ ਅਤੇ ਯਾਤਰਾ ਸ਼ਾਂਤਮਈ ਢੰਗ ਨਾਲ ਸੰਪਨ ਹੋਈ। ਪੂਰੇ ਰਸਤੇ 'ਤੇ ਜੰਮੂ-ਕਸ਼ਮੀਰ ਪੁਲਸ, ਫੌਜ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਅਤੇ ਹੋਰ ਏਜੰਸੀਆਂ ਦੇ ਹਜ਼ਾਰਾਂ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜੰਮੂ ਤੋਂ ਗੁਫ਼ਾ ਮੰਦਰ ਤਕ ਤੀਰਥ ਯਾਤਰਾ ਦੇ ਮਾਰਗ 'ਤੇ ਹੈਲੀਕਾਪਟਰਾਂ ਅਤੇ ਡਰੋਨ ਰਾਹੀਂ ਤੀਰਥ ਯਾਤਰੀਆਂ ਦੇ ਕਾਫ਼ਿਲੇ ਦੀ ਆਵਾਜਾਈ 'ਤੇ ਨਿਗਰਾਨੀ ਰੱਖੀ ਗਈ।
ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਦੀ ਘੱਟ ਗਿਣਤੀ ਕਾਰਨ ਅਤੇ ਯਾਤਰਾ ਦੇ ਦੋਵਾਂ ਮਾਰਗਾਂ ਦੀ ਲੋੜੀਂਦੀ ਮੁਰੰਮਤ ਕਰਨ ਲਈ ਅਧਿਕਾਰੀਆਂ ਨੇ 23 ਅਗਸਤ ਨੂੰ ਯਾਤਰਾ ਨੂੰ ਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ– ਮੈਡਮ ਦੀ ਸ਼ਰਮਨਾਕ ਕਰਤੂਤ, ਵਿਦਿਆਰਥੀ ਨੂੰ ਦੂਜੇ ਬੱਚਿਆਂ ਤੋਂ ਮਰਵਾਈਆਂ ਚਪੇੜਾਂ, ਭਖਿਆ ਮਾਮਲਾ