ਮੀਂਹ ਕਾਰਣ ਬਾਲਟਾਲ ਤੋਂ ਅਮਰਨਾਥ ਯਾਤਰਾ ਰੋਕੀ

Friday, Jul 19, 2019 - 11:35 PM (IST)

ਮੀਂਹ ਕਾਰਣ ਬਾਲਟਾਲ ਤੋਂ ਅਮਰਨਾਥ ਯਾਤਰਾ ਰੋਕੀ

ਜੰਮ— 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ ਦੇ 16ਵੇਂ ਦਿਨ ਸ਼ੁੱਕਰਵਾਰ ਨੂੰ 6,114 ਸ਼ਿਵ ਭਗਤਾਂ ਨੇ ਪਵਿੱਤਰ ਗੁਫਾ ਵਿਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਕੇ ਪੂਜਾ ਅਰਚਨਾ ਕੀਤੀ। ਯਾਤਰੀ ਪਹਿਲਗਾਮ ਆਧਾਰ ਕੈਂਪ ਵਲੋਂ ਪਵਿੱਤਰ ਗੁਫਾ ਵਿਚ ਪਹੁੰਚੇ ਸਨ, ਕਿਉਂਕਿ ਮੀਂਹ ਦੇ ਕਾਰਣ ਬਾਲਟਾਲ ਰੂਟ ਨੂੰ ਬੰਦ ਰੱਖਿਆ ਗਿਆ। ਤਿਲਕਣ ਦੇ ਕਾਰਣ ਬਾਲਟਾਲ ਮਾਰਗ ਤੋਂ ਯਾਤਰਾ ਰੋਕੀ ਗਈ ਹੈ। ਓਧਰ ਪਵਿੱਤਰ ਗੁਫਾ ਵਿਚ ਦਰਸ਼ਨ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਹੁਣ ਤੱਕ 2,38,974 ਤੱਕ ਪਹੁੰਚ ਗਈ ਹੈ।
ਦੂਸਰੇ ਪਾਸੇ ਪਵਿੱਤਰ ਅਮਰਨਾਥ ਗੁਫਾ ਵਿਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜੰਮੂ ਤੋਂ ਸਖ਼ਤ ਸੁਰੱਖਿਆ ਵਿਚਾਲੇ ਸ਼ਰਧਾਲੂਆਂ ਦਾ 19ਵਾਂ ਜਥਾ ਰਵਾਨਾ ਕੀਤਾ ਗਿਆ। ਅੱਜ ਭੇਜੇ ਗਏ ਯਾਤਰੀਆਂ ਦੇ 19ਵੇਂ ਜਥੇ ਵਿਚ 627 ਤੀਰਥ ਯਾਤਰੀ ਸ਼ਾਮਲ ਸਨ, ਜਿਨ੍ਹਾਂ ਵਿਚ ਬਾਲਟਾਲ ਲਈ 1,411 ਸ਼ਰਧਾਲੂ, ਜਦਕਿ ਨੁਨਵਾਨ ਆਧਾਰ ਕੈਂਪ ਵਲੋਂ 2,216 ਯਾਤਰੀਆਂ ਨੂੰ ਭੇਜਿਆ ਗਿਆ। ਜੰਮੂ ਤੋਂ ਭੇਜਿਆ ਗਿਆ ਜਥਾ ਸ਼ਾਮ ਤੱਕ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪਾਂ ਵਿਚ ਪਹੁੰਚਿਆ। ਹਾਲਾਂਕਿ ਬਾਲਟਾਲ ਰੂਟ ਤੋਂ ਯਾਤਰਾ ਰੋਕੇ ਜਾਣ ਦੇ ਬਾਵਜੂਦ ਯਾਤਰੀਆਂ ਨੂੰ ਰਵਾਨਾ ਕੀਤਾ ਗਿਆ ਹੈ।


author

satpal klair

Content Editor

Related News