ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 40,000 ਤੋਂ ਵਧ ਜਵਾਨਾਂ ਦੀ ਹੋਵੇਗੀ ਤਾਇਨਾਤੀ

Saturday, Apr 09, 2022 - 11:04 AM (IST)

ਅਮਰਨਾਥ ਯਾਤਰਾ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ, 40,000 ਤੋਂ ਵਧ ਜਵਾਨਾਂ ਦੀ ਹੋਵੇਗੀ ਤਾਇਨਾਤੀ

ਜੰਮੂ (ਕਮਲ)- ਦੋ ਸਾਲ ਬਾਅਦ 30 ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਦੀ ਪਵਿੱਤਰ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ਪੁਲਸ ਦੇ ਨਾਲ-ਨਾਲ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਯਾਤਰਾ ਲਈ ਇਕ ਫੁੱਲ ਪਰੂਫ ਪਲਾਨ ਬਣਾਉਣ ਲਈ ਕਿਹਾ ਹੈ। ਇਸ ਵਾਰ ਸ਼ਰਧਾਲੂਆਂ ਦੀ ਸੁਰੱਖਿਆ ਲਈ 40,000 ਤੋਂ ਵਧ ਜਵਾਨਾਂ ਦੀ ਤਾਇਨਾਤੀ ਹੋਵੇਗੀ। ਇਨ੍ਹਾਂ ’ਚ ਸੀ. ਆਰ. ਪੀ. ਐੱਫ. ਅਤੇ ਨੀਮ ਸੁਰੱਖਿਆ ਫੋਰਸਾਂ ਦੇ ਹੋਰ ਜਵਾਨ ਸ਼ਾਮਲ ਹਨ।

ਇਹ ਵੀ ਪੜ੍ਹੋ- ਨਰਾਤਿਆਂ ਮੌਕੇ ਮਾਤਾ ਚਿੰਤਪੂਰਨੀ ਦਾ ਫੁੱਲਾਂ ਨਾਲ ਸਜਿਆ ਸੁੰਦਰ ਦਰਬਾਰ, ਉਮੜਿਆ ਸ਼ਰਧਾਲੂਆਂ ਦਾ ਸੈਲਾਬ

ਦੱਸਣਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਦੋ ਸਾਲ ਬਾਅਦ ਅਮਰਨਾਥ ਦੀ ਇਹ ਯਾਤਰਾ ਸ਼ੁਰੂ ਹੋਵੇਗੀ। ਯਾਤਰਾ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਏਗੀ। ਕੁਲ 43 ਦਿਨ ਇਹ ਯਾਤਰਾ ਚਲੇਗੀ। ਇਸ ਸਬੰਧੀ ਪੁਲਸ ਅਤੇ ਸੁਰੱਖਿਆ ਫੋਰਸਾਂ ਵਲੋਂ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਵਾਨਾਂ ਨੇ ਬਹੁਤ ਸਾਰੇ ਕੈਂਪ ਸਥਾਪਤ ਕੀਤੇ ਹਨ। ਇਥੇ ਸੁਰੱਖਿਆ ਦੇ ਬੇਮਿਸਾਲ ਪ੍ਰਬੰਧ ਹੋਣਗੇ। ਸਭ ਰਜਿਸਟਰਡ ਸ਼ਰਧਾਲੂਆਂ ਨੂੰ ਇਕ ਰੇਡੀਓ-ਫ੍ਰੀਕੁਐਂਸੀ ਪਛਾਣ (ਆਰ. ਐੱਫ. ਆਈ. ਡੀ.) ਟੈਬ ਦਿੱਤਾ ਜਾਏਗਾ ਜੋ ਹਰ ਸਮੇਂ ਵਿਅਕਤੀ ਦੀ ਸਟੀਕ ਥਾਂ ਬਾਰੇ ਦੱਸੇਗਾ।

ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ਦੀ ਇਹ ਮਹਿਲਾ ਬਣੀ ਕੁੜੀਆਂ ਲਈ ਰੋਲ ਮਾਡਲ, ਕਦੇ ਚਲਾਉਂਦੀ ਸੀ ਭਾਰੀ ਵਾਹਨ

ਜੰਮੂ-ਕਸ਼ਮੀਰ ਪੁਲਸ ਦੇ ਮੁਖੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਪੁਲਸ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਸ ਰਾਹੀਂ ਫਰਜ਼ੀ ਖਬਰਾਂ ਫੈਲਾਈਆਂ ਜਾ ਸਕਦੀਆਂ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੀਰਥ ਯਾਤਰਾ ਸ਼ੁਰੂ ਹਣ ਤੋਂ ਪਹਿਲਾਂ ਇਕ ਉੱਚ-ਪਧਰੀ ਬੈਠਕ ਦੌਰਾਨ ਅਮਰਨਾਥ ਦੀ ਯਾਤਰਾ ਦੀ ਤਿਆਰੀ ਦੀ ਸਮੀਖਿਆ ਕਰ ਸਕਦੇ ਹਨ।

ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਦਿਨ ਤੋਂ ਸ਼ੁਰੂ ਹੋ ਰਹੀ ਹੈ ਅਮਰਨਾਥ ਯਾਤਰਾ

 

 


author

Tanu

Content Editor

Related News