ਅਮਰਨਾਥ ਯਾਤਰਾ : ਆਧਾਰ ਕੰਪਲੈਕਸ ''ਚ ਲਗਾਏ ਜਾਣਗੇ CCTV ਕੈਮਰੇ ਅਤੇ ਬਾਡੀ ਸਕੈਨਰ

Monday, Jun 12, 2023 - 05:12 PM (IST)

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੀ ਰਾਜਧਾਨੀ 'ਚ ਅਮਰਨਾਥ ਯਾਤਰਾ ਦੇ ਤੀਰਥ ਯਾਤਰੀਆਂ ਦੇ ਮੁੱਖ ਆਧਾਰ ਕੰਪਲੈਕਸ 'ਚ ਅਤੇ ਉਸ ਦੇ ਨੇੜੇ-ਤੇੜੇ ਕਰੀਬ 29 ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਯਾਤਰਾ ਨਾਲ ਜੁੜੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਮੂ ਦੇ ਭਗਵਤੀ ਨਗਰ 'ਚ ਯਾਤਰੀ ਨਿਵਾਸ ਦੇਸ਼ ਭਰ ਦੇ ਤੀਰਥ ਯਾਤਰੀਆਂ ਲਈ ਮੁੱਖ ਆਧਾਰ ਕੰਪਲੈਕਸ ਵਜੋਂ ਕੰਮ ਕਰਦਾ ਹੈ। ਅਮਰਨਾਥ ਦੀ 3,880 ਮੀਟਰ ਦੀ ਉੱਚਾਈ 'ਤੇ ਸਥਿਤ ਪਵਿੱਤਰ ਗੁਫ਼ਾ ਮੰਦਰ 'ਚ ਹਿਮ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਤੀਰਥ ਯਾਤਰੀ ਇੱਥੋਂ ਰਵਾਨਾ ਹੁੰਦੇ ਨ।

ਅਮਰਨਾਥ ਤੀਰਥ ਯਾਤਰਾ ਇਕ ਜੁਲਾਈ ਦੇ 2 ਰਸਤਿਆਂ ਤੋਂ ਸ਼ੁਰੂ ਹੋਣ ਵਾਲੀ ਹੈ। ਅਧਿਕਾਰੀਆਂ ਅਨੁਸਾਰ ਯਾਤਰੀ ਨਿਵਾਸ 'ਚ ਲਗਭਗ 29 ਸੀ.ਸੀ.ਟੀ.ਵੀ. ਕੈਮਰੇ ਅਤੇ ਉਸ ਦੇ ਨੇੜੇ-ਤੇੜੇ ਦੇ ਖੇਤਰ 'ਚ 360 ਡਿਗਰੀ ਵਾਲੇ 2 ਵੱਡੇ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਕੈਮਰੇ ਪੂਰੇ ਇਲਾਕੇ 'ਚ 24 ਘੰਟੇ ਇਲੈਕਟ੍ਰਾਨਿਕ ਤਰੀਕੇ ਨਾਲ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਉੱਥੇ ਚਾਰ ਬਾਡੀ ਸਕੈਨਰ ਵੀ ਲਗਾਏ ਜਾਣਗੇ। ਜੰਮੂ ਦੇ ਭਗਵਤੀਨਗਰ ਖੇਤਰ 'ਚ ਸਥਿਤ ਯਾਤਰੀ ਨਿਵਾਸ 'ਚ ਪਹਿਲੀ ਵਾਰ ਇਕ ਵਾਤਾਵਰਣ ਅਨੁਸਾਰ ਭਾਈਚਾਰਕ ਰਸੋਈ ਹਾਲ ਤੋਂ ਇਲਾਵਾ ਆਧਾਰ ਕੰਪਲੈਕਸ ਦੀਆਂ ਸਾਰੀਆਂ ਇਮਾਰਤਾਂ ਅਤੇ ਸੈਟਅਪਾਂ 'ਚ ਕਲੋਜ ਸਰਕਿਟੇਡ ਫਾਇਰ ਹਾਈਡ੍ਰੈਂਟ ਸਿਸਟਮ ਵੀ ਹੋਣਗੇ। ਆਧਾਰ ਕੰਪਲੈਕਸ 20 ਜੂਨ ਤੋਂ ਪਹਿਲਾਂ ਤਿਆਰ ਹੋ ਜਾਣ, ਇਸ ਲਈ ਇੱਥੇ ਮੁਰੰਮਤ ਅਤੇ ਫੇਸਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਯਾਤਰਾ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ,''ਯਾਤਰੀ ਨਿਵਾਸ ਦੀ ਮੁਰੰਮਤ ਦਾ ਕੰਮ ਸਹੀ ਢੰਗ ਨਾਲ ਚੱਲ ਰਿਹਾ ਹੈ। ਸਾਨੂੰ ਉਮੀਦ ਹੈ ਕਿ ਯਾਤਰੀ ਨਿਵਾਸ 20 ਜੂਨ ਤੱਕ ਬਣ ਕੇ ਤਿਆਰ ਹੋ ਜਾਵੇਗਾ।''


DIsha

Content Editor

Related News