ਅਮਰਨਾਥ ਯਾਤਰਾ : ਸ਼ਰਧਾਲੂਆਂ ਦੇ ਬੀਮਾ ਕਵਰ ਤੋਂ ਲੈ ਕੇ ਕੀਤੇ ਗਏ ਸੁਰੱਖਿਆ ਦੇ ਇਹ ਖ਼ਾਸ ਇੰਤਜ਼ਾਮ
Friday, Apr 15, 2022 - 10:36 PM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ 'ਚ ਆਗਾਮੀ ਅਮਰਨਾਥ ਯਾਤਰਾ ਦੇ ਪ੍ਰਬੰਧਾਂ ਨੂੰ ਲੈ ਕੇ ਚੋਟੀ ਦੇ ਪ੍ਰਸ਼ਾਸਨਿਕ ਅਤੇ ਸੁਰੱਖਿਆ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਬੈਠਕ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਸਾਲ ਅਮਰਨਾਥ ਯਾਤਰਾ 30 ਜੂਨ ਤੋਂ 11 ਅਗਸਤ ਤੱਕ ਚੱਲੇਗੀ। ਦੱਸ ਦੇਈਏ ਕਿ 30 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਤੀਰਥ ਯਾਤਰਾ ਲਈ ਇਹ ਪਹਿਲੀ ਸੁਰੱਖਿਆ ਸਮੀਖਿਆ ਬੈਠਕ ਹੋਵੇਗੀ।
ਕੋਰੋਨਾ ਮਹਾਮਾਰੀ ਕਾਰਨ ਪਿਛਲੇ 2 ਸਾਲਾਂ ਤੋਂ ਯਾਤਰਾ ਦਾ ਆਯੋਜਨ ਨਹੀਂ ਕੀਤਾ ਜਾ ਸਕਿਆ। ਯਾਤਰਾ ਲਈ ਕੇਂਦਰੀ ਹਥਿਆਰਬੰਦ ਪੁਲਸ ਬਲਾਂ (ਸੀਏਪੀਐਫ) ਦੀਆਂ ਕੁੱਲ 110 ਕੰਪਨੀਆਂ ਜਾਂ 10,000 ਜਵਾਨਾਂ ਦੇ ਤਾਇਨਾਤ ਕੀਤੇ ਜਾਣ ਦੀ ਉਮੀਦ ਹੈ।
ਉਥੇ, ਅਮਰਨਾਥ ਸ਼ਰਾਈਨ ਬੋਰਡ ਦੇ ਸੀ. ਈ. ਓ. ਨਿਤੀਸ਼ਵਰ ਕੁਮਾਰ ਨੇ ਕਿਹਾ ਕਿ ਯਾਤਰੀਆਂ ਲਈ ਹੈਲੀਕਾਪਟਰ ਸੇਵਾ ਬਾਲਟਾਲ ਅਤੇ ਨਨਵਾਨ 'ਚ ਕੀਤੀ ਜਾਵੇਗੀ। ਇਸ ਵਾਰ ਕਰੀਬ 8 ਲੱਖ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਇਸ ਵਾਰ ਸ਼ਰਧਾਲੂਆਂ ਦਾ ਬੀਮਾ ਕਵਰ ਵੀ 3 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਸ਼ਰਧਾਲੂ ਅਧਿਕਾਰਤ ਵੈੱਬਸਾਈਟ https://jksasb.nic.in/ 'ਤੇ ਜਾ ਕੇ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ 11 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਸ਼ਰਧਾਲੂ ਬੈਂਕ, ਵੈੱਬਸਾਈਟ, ਐਪਲੀਕੇਸ਼ਨ 'ਤੇ ਜਾ ਕੇ ਜਾਂ ਅਮਰਨਾਥ ਪਹੁੰਚ ਕੇ ਯਾਤਰਾ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ।