ਕੁਲਗਾਮ ਦੇ ਜੰਗਲਾਂ ''ਚ ਲੁੱਕੇ ਹੋ ਸਕਦੇ ਹਨ ਅਮਰਨਾਥ ਹਮਲੇ ਦੇ ਦੋਸ਼ੀ
Wednesday, Jul 12, 2017 - 07:51 PM (IST)
ਨਵੀਂ ਦਿੱਲੀ— ਅਨੰਤਨਾਗ 'ਚ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਨੂੰ ਲੈ ਕੇ ਇਕ ਨਵਾਂ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਕੁਲਗਾਮ ਦੇ ਜੰਗਲਾਂ 'ਚ ਅਮਰਨਾਥ ਹਮਲੇ ਦੇ ਦੋਸ਼ੀ ਲੁੱਕੇ ਹੋਏ ਹਨ। ਇਸ ਹਮਲੇ 'ਚ 4 ਅੱਤਵਾਦੀ ਸ਼ਾਮਲ ਸਨ ਜਿਨ੍ਹਾਂ 'ਚੋਂ 2 ਪਾਕਿਸਤਾਨੀ ਅਤੇ 2 ਲੋਕਲ ਲੋਕ ਸ਼ਾਮਲ ਸਨ। ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁੰਹਿਮ ਤੇਜ਼ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਹਮਲੇ ਦੇ ਮਾਸਟਰਮਾਇੰਡ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਅਤੇ ਪਾਕਿਸਤਾਨੀ ਨਾਗਰਿਕ ਅਬੂ ਇਸਮਾਇਲ ਨੂੰ ਲੱਭਣ ਲਈ ਵੱਡੇ ਪੈਮਾਨੇ 'ਤੇ ਸਰਚ ਆਪਰੇਸ਼ਨ ਜਾਰੀ ਹੈ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਮਲੇ ਦੀ ਜਾਂਚ ਦੌਰਾਨ ਜੋ ਗੱਲਬਾਤ ਪਤਾ ਕੀਤੀ ਗਈ ਸੀ, ਉਸ ਦੇ ਅਨੁਸਾਰ ਇਸਮਾਇਲ ਇਸ ਵਾਰਦਾਤ 'ਚ ਸ਼ਾਮਲ ਸੀ। ਅਨੰਤਨਾਗ 'ਚ ਹੋਇਆ ਇਹ ਹਮਲਾ ਸੁਰੱਖਿਆ ਬਲਾਂ ਵਲੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਮੁੱਠਭੇੜ 'ਚ ਮਾਰੇ ਗਏ ਬਸ਼ੀਰ ਲਸ਼ਕਰੀ ਸਮੇਤ ਹੋਰ ਅੱਤਵਾਦੀਆਂ ਦੀ ਮੌਤ ਦਾ ਬਦਲਾ ਲਿਆ ਦੱਲ ਰਹੇ ਹਨ। ਅਧਿਕਾਰੀ ਮੁਤਾਬਕ ਇਸਮਾਇਲ ਕਈ ਸਾਲਾਂ ਤੋਂ ਕਸ਼ਮੀਰ 'ਚ ਐਕਟਿਵ ਹੈ ਅਤੇ ਲਗਭਗ ਇਕ ਸਾਲ ਪਹਿਲਾਂ ਦੱਖਣੀ ਕਸ਼ਮੀਰ ਨੂੰ ਉਸ ਨੇ ਆਪਣਾ ਠਿਕਾਣਾ ਬਣਾਇਆ ਸੀ।
