ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject
Friday, Sep 01, 2023 - 04:59 PM (IST)
ਬੀਜਿੰਗ : ਭਾਰਤ ਦੇ ਨਾਲ-ਨਾਲ ਫਿਲੀਪੀਨਜ਼, ਮਲੇਸ਼ੀਆ, ਵੀਅਤਨਾਮ ਅਤੇ ਤਾਈਵਾਨ ਦੀਆਂ ਸਰਕਾਰਾਂ ਨੇ ਵੀਰਵਾਰ ਨੂੰ ਚੀਨ ਦੇ ਨਵੇਂ ਰਾਸ਼ਟਰੀ ਨਕਸ਼ੇ ਨੂੰ ਰੱਦ ਕਰ ਦਿੱਤਾ ਅਤੇ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਕੇ ਦੋਸ਼ ਲਾਇਆ ਕਿ ਬੀਜਿੰਗ ਉਨ੍ਹਾਂ ਦੇ ਦੇਸ਼ ਦੇ ਖੇਤਰ ਨੂੰ ਆਪਣਾ ਦਾਅਵਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ
ਚੀਨ ਨੇ ਸੋਮਵਾਰ ਨੂੰ ਆਪਣੇ ਰਾਸ਼ਟਰੀ ਨਕਸ਼ੇ ਦਾ ਇੱਕ ਨਵਾਂ ਸੰਸਕਰਣ ਪ੍ਰਕਾਸ਼ਤ ਕੀਤਾ, ਜਿਸ ਨੂੰ ਉਸਨੇ ਅਤੀਤ ਵਿੱਚ 'ਸਮੱਸਿਆ ਵਾਲਾ ਨਕਸ਼ਾ' ਕਿਹਾ ਹੈ। ਭਾਰਤ ਨੇ ਮੰਗਲਵਾਰ ਨੂੰ ਚੀਨ ਦੇ ਅਖੌਤੀ 'ਸਟੈਂਡਰਡ ਮੈਪ' 'ਤੇ ਸਖ਼ਤ ਵਿਰੋਧ ਦਰਜ ਕਰਵਾਇਆ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਅਤੇ ਅਕਸਾਈ ਚਿਨ ਦਾ ਦਾਅਵਾ ਕੀਤਾ ਗਿਆ ਹੈ। ਭਾਰਤ ਨੇ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਸਰਹੱਦੀ ਵਿਵਾਦ ਦੇ ਹੱਲ ਨੂੰ ਹੀ ਪੇਚੀਦਾ ਕਰਦੀਆਂ ਹਨ। ਵਿਦੇਸ਼ ਮੰਤਰਾਲੇ ਨੇ ਵੀ ਚੀਨ ਦੇ ਦਾਅਵਿਆਂ ਨੂੰ ਬੇਬੁਨਿਆਦ ਦੱਸਦੇ ਹੋਏ ਰੱਦ ਕਰ ਦਿੱਤਾ ਸੀ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਚੀਨ ਦੇ ਇਸ ਕਦਮ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਸਿਰਫ ਬੇਤੁਕੇ ਦਾਅਵੇ ਕਰਨ ਨਾਲ ਦੂਜੇ ਲੋਕਾਂ ਦਾ ਖੇਤਰ ਤੁਹਾਡਾ ਨਹੀਂ ਬਣ ਜਾਂਦਾ।'' ਫਿਲੀਪੀਨ ਸਰਕਾਰ ਨੇ ਵੀਰਵਾਰ ਨੂੰ ਚੀਨ ਦੇ ਅਖੌਤੀ 'ਸਟੈਂਡਰਡ ਮੈਪ' ਦੇ 2023 ਐਡੀਸ਼ਨ ਦੀ ਆਲੋਚਨਾ ਕੀਤੀ। ਚੀਨ ਦੇ ਕੁਦਰਤੀ ਸਰੋਤ ਮੰਤਰਾਲੇ ਨੇ 28 ਅਗਸਤ ਨੂੰ ਇੱਕ ਵਿਵਾਦਗ੍ਰਸਤ ਨਕਸ਼ਾ ਜਾਰੀ ਕੀਤਾ ਸੀ ਜੋ ਕਥਿਤ ਤੌਰ 'ਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਸਰਹੱਦਾਂ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਫਿਲੀਪੀਨ ਦੇ ਵਿਦੇਸ਼ ਮਾਮਲਿਆਂ ਦੇ ਬੁਲਾਰੇ ਮਾ ਤੇਰੇਸਿਤਾ ਦਾਜਾ ਨੇ ਇਕ ਬਿਆਨ ਵਿਚ ਕਿਹਾ, "...ਸਮੁੰਦਰੀ ਖੇਤਰਾਂ 'ਤੇ ਚੀਨ ਦੀ ਕਥਿਤ ਪ੍ਰਭੂਸੱਤਾ ਅਤੇ ਅਧਿਕਾਰ ਖੇਤਰ ਨੂੰ ਜਾਇਜ਼ ਠਹਿਰਾਉਣ ਦੀ ਇਹ ਤਾਜ਼ਾ ਕੋਸ਼ਿਸ਼ ਅੰਤਰਰਾਸ਼ਟਰੀ ਕਾਨੂੰਨ, ਖਾਸ ਤੌਰ 'ਤੇ 1982 ਦੀ ਸਮੁੰਦਰ ਦੇ ਕਾਨੂੰਨ ਸੰਬੰਧੀ ਸੰਯੁਕਤ ਰਾਸ਼ਟਰ ਸੰਧੀ (UNCLOS) ਦੇ ਤਹਿਤ ਇਸ ਦਾ ਕੋਈ ਆਧਾਰ ਨਹੀਂ ਹੈ।
ਦਾਜਾ ਨੇ ਕਿਹਾ ਕਿ 2016 ਦੇ "ਆਰਬਿਟਰਲ ਅਵਾਰਡ" ਨੇ ਪਹਿਲਾਂ ਹੀ ਸੀਮਾਬੰਦੀ ਨੂੰ ਰੱਦ ਕਰ ਦਿੱਤਾ ਸੀ ਅਤੇ ਚੀਨ ਨੂੰ UNCLOS ਅਧੀਨ ਆਪਣੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਲਈ ਕਿਹਾ ਸੀ। ਮਨੀਲਾ ਨੇ ਪਹਿਲਾਂ ਹੀ 2013 ਵਿੱਚ ਚੀਨ ਦੇ ਰਾਸ਼ਟਰੀ ਨਕਸ਼ੇ ਦੇ ਪ੍ਰਕਾਸ਼ਨ ਦਾ ਵਿਰੋਧ ਕੀਤਾ ਸੀ, ਜਿਸ ਵਿੱਚ ਕਲਾਯਾਨ ਟਾਪੂਆਂ ਜਾਂ ਸਪ੍ਰੈਟਲੀਜ਼ ਦੇ ਕੁਝ ਹਿੱਸਿਆਂ ਨੂੰ ਚੀਨ ਦੀਆਂ 'ਰਾਸ਼ਟਰੀ ਸੀਮਾਵਾਂ' ਦੇ ਅੰਦਰ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : LPG ਦੀਆਂ ਕੀਮਤਾਂ ਵਿਚ ਕਟੌਤੀ ਕਾਰਨ ਆਮ ਲੋਕਾਂ ਨੂੰ ਰਾਹਤ, ਪੈਟਰੋਲੀਅਮ ਕੰਪਨੀਆਂ ਦੀ ਵਧੀ ਚਿੰਤਾ
ਮਲੇਸ਼ੀਆ ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਦੱਖਣੀ ਚੀਨ ਸਾਗਰ 'ਤੇ ਚੀਨ ਦੇ ਦਾਅਵਿਆਂ 'ਤੇ ਇੱਕ ਵਿਰੋਧ ਨੋਟ ਭੇਜੇਗੀ, ਜਿਵੇਂ ਕਿ 'ਚਾਈਨਾ ਸਟੈਂਡਰਡ ਮੈਪ ਸੰਸਕਰਣ 2023' ਵਿੱਚ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਲੇਸ਼ੀਆ ਦੱਖਣੀ ਚੀਨ ਸਾਗਰ ਵਿੱਚ ਚੀਨ ਦੇ ਦਾਅਵਿਆਂ ਨੂੰ ਮਾਨਤਾ ਨਹੀਂ ਦਿੰਦਾ, ਜਿਵੇਂ ਕਿ ਚੀਨ ਦੇ ਮਿਆਰੀ ਨਕਸ਼ੇ ਦੇ ਨਵੀਨਤਮ ਸੰਸਕਰਣ ਵਿੱਚ ਦਿਖਾਇਆ ਗਿਆ ਹੈ, ਜਿਸ ਵਿੱਚ ਮਲੇਸ਼ੀਆ ਦੇ ਸਮੁੰਦਰੀ ਖੇਤਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਚੀਨ ਦੇ ਇਸ ਤਾਜ਼ਾ ਉਕਸਾਵੇ ਵਾਲੀ ਕਾਰਵਾਈ ਦੀ ਵੀਅਤਨਾਮ ਵੱਲੋਂ ਵੀ ਆਲੋਚਨਾ ਕੀਤੀ ਗਈ ਹੈ।ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਫਾਮ ਥੂ ਹਾਂਗ ਨੇ ਕਿਹਾ ਕਿ ਵੀਅਤਨਾਮ ਹੋਆਂਗ ਸਾ (ਪੈਰਾਸੇਲ) ਅਤੇ ਟਰੂਂਗ ਸਾ (ਸਪ੍ਰੈਟਲੀ) ਟਾਪੂਆਂ ਉੱਤੇ ਆਪਣੀ ਪ੍ਰਭੂਸੱਤਾ ਨੂੰ ਮਜ਼ਬੂਤੀ ਨਾਲ ਦੁਹਰਾਉਂਦਾ ਹੈ ਅਤੇ ਚੀਨ ਦੇ ਕਿਸੇ ਵੀ ਸਮੁੰਦਰੀ ਦਾਅਵਿਆਂ ਨੂੰ ਸਖ਼ਤੀ ਨਾਲ ਰੱਦ ਕਰਦਾ ਹੈ। ਦੂਜੇ ਪਾਸੇ ਤਾਈਵਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਚੀਨ ਦੇ ਨਵੇਂ 'ਸਟੈਂਡਰਡ ਮੈਪ' ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਤਾਈਵਾਨ 'ਤੇ ਕਦੇ ਵੀ ਚੀਨ ਦਾ ਰਾਜ ਨਹੀਂ ਰਿਹਾ। ਇਸ ਦੌਰਾਨ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੰਕੇਤ ਦਿੱਤਾ ਕਿ ਉਹ ਨਕਸ਼ੇ ਦੇ ਮੁੱਦੇ 'ਤੇ ਪਿੱਛੇ ਨਹੀਂ ਹਟ ਰਿਹਾ ਹੈ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8