ਸੁਸਾਈਡ ਮਾਮਲਾ : ਸਹਿਯੋਗੀ ਭਯੁ ਮਹਾਰਾਜ ਨੂੰ ਦੇ ਰਹੇ ਸਨ ਨਸ਼ੇ ਵਾਲੀਆਂ ਦਵਾਈਆਂ

Saturday, Jan 19, 2019 - 08:10 PM (IST)

ਸੁਸਾਈਡ ਮਾਮਲਾ : ਸਹਿਯੋਗੀ ਭਯੁ ਮਹਾਰਾਜ ਨੂੰ ਦੇ ਰਹੇ ਸਨ ਨਸ਼ੇ ਵਾਲੀਆਂ ਦਵਾਈਆਂ

ਇੰਦੌਰ– ਹਾਈ ਪ੍ਰੋਫਾਈਲ ਅਧਿਆਤਮਕ ਗੁਰੂ ਭਯੁ ਮਹਾਰਾਜ ਨੂੰ ਬਲੈਕਮੇਲ ਕੀਤੇ ਜਾਣ ਦੇ ਨਾਲ ਹੀ ਉਨ੍ਹਾਂ ਨੂੰ ਨਸ਼ੇ ਵਾਲੀਆਂ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਸਨ। ਭਯੁ ਮਹਾਰਾਜ ਦੀ ਨਿੱਜੀ ਸਕੱਤਰ ਵਜੋਂ ਕੰਮ ਕਰ ਚੁੱਕੀ 25 ਸਾਲਾ ਪਲਕ ਅਤੇ ਅਧਿਆਤਮਕ ਗੁਰੂ ਦੇ 2 ਸਹਿਯੋਗੀਆਂ 42 ਸਾਲਾ ਕਿਨਾਇਕ ਅਤੇ 34 ਸਾਲਾ ਸ਼ਰਦ ਨੂੰ ਇਸ ਮਾਮਲੇ ਵਿਚ ਇਕ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਡੀ. ਆਈ. ਜੀ. ਮੁਤਾਬਕ ਅਧਿਆਤਮਕ ਗੁਰੂ ਦੇ ਉਕਤ ਦੋਵੇਂ ਸਹਿਯੋਗੀ ਮਹਾਰਾਜ ਨੂੰ ਬਲੈਕਮੇਲ ਕਰਨ ਦੀ ਸਾਜ਼ਿਸ਼ ਵਿਚ ਸ਼ੁਰੂ ਤੋਂ ਹੀ ਸ਼ਾਮਲ ਸਨ। ਉਹ ਉਨ੍ਹਾਂ ਨੂੰ ਨਸ਼ੇ ਵਾਲੀਆਂ ਦਵਾਈਆਂ ਦੇ ਰਹੇ ਸਨ, ਇਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਮਾੜਾ ਅਸਰ ਪੈ ਰਿਹਾ ਸੀ।

ਆਤਮਹੱਤਿਆ ਕਰਨ ਵਰਗਾ ਕਦਮ ਚੁੱਕਣ ਤੋਂ ਪਹਿਲਾਂ ਅਧਿਆਤਮਕ ਗੁਰੂ ਨੇ ਖੁਦ ਬਣੇ ਉਪਦੇਸ਼ਕ ਦਾਤੀ ਮਹਾਰਾਜ ’ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼ਾਂ ਨਾਲ ਜੁੜੀਆਂ ਖਬਰਾਂ ਟੀ. ਵੀ. ਦੇ ਵੱਖ-ਵੱਖ ਨਿਊਜ਼ ਚੈਨਲਾਂ ’ਤੇ ਕਈ ਘੰਟਿਆਂ ਤੱਕ ਵੇਖੀਆਂ ਸਨ, ਜਿਸ ਕਾਰਨ ਉਹ ਕਾਫੀ ਟੈਨਸ਼ਨ ਵਿਚ ਸਨ।


author

Inder Prajapati

Content Editor

Related News